ਵਿਧਵਾ ਨੇ ਜਦੋਂ ਦੇਖਿਆ ਕਿ ਇੱਥੇ ਮੇਰਾ ਸਤਿ ਧਰਮ ਲੁੱਟਿਆ ਜਾਵੇਗਾ ਤਾਂ ਉਸ ਨੇ ਉੱਥੋਂ ਨਿਕਲਣਾ ਹੀ ਚੰਗਾ ਸਮਝਿਆ ਤੇ ਉਹ ਇਕ ਬੁੱਢੀ ਮੁਸਲਮਾਨੀ ਨੂੰ ਮਿਲੀ। ਪਹਿਲਾਂ ਤਾਂ ਉਹ ਫੁਟ ਫੁਟ ਕੇ ਰੋਈ, ਫੇਰ ਆਪਣੀ ਸਾਰੀ ਵਿੱਥਿਆ ਸੁਣਾਈ-ਮਾਈ ਮੈਂ ਦੇਖ ਲਿਆ ਹੈ, ਏਥੇ ਮੇਰਾ ਇਸ ਵੇਲੇ ਕੋਈ ਨਹੀਂ ਤੂੰ ਹੀ ਇਸ ਵੇਲੇ ਰੱਬ ਤਰਸੀ ਕਰ, ਮੈਨੂੰ ਏਥੋਂ ਕੱਢ, ਮੈਂ ਟੁੱਕਰ ਮੰਗ ਖਾਵਾਂਗੀ।