ਸੈਂਕੜੇ ਗੱਭਰੂ ਤੇ ਰੰਗੀਲੇ ਜਵਾਨ ਇਸ (ਸ਼ਰਾਬ) ਦੀ ਬਦੌਲਤ ਨਿੱਤ ਦੇ ਰੋਗੀ ਤੇ ਦੁਖੀ ਹੁੰਦੇ ਡਿੱਠੇ ਹੋਣਗੇ ਤੇ ਹਜ਼ਾਰਾਂ ਮਾਵਾਂ ਦੇ ਲਾਲ ਇਸ ਪਾਣੀ ਦੀ ਅੱਗ ਨੇ ਜੋਬਨ ਦੇ ਪੰਘੂੜੇ ਵਿੱਚੋਂ ਚਿਖਾ ਵਿੱਚ ਉਤਾਰੇ ਹੋਣਗੇ।
ਹਜ਼ਾਰਾਂ ਲੋਕ ਪਿੱਤਰਾਂ ਨਮਿਤ ਸੂਰਜ ਨੂੰ ਪਾਣੀ ਦੇ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਤੋਂ ਉਲਟ ਲਹਿੰਦੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ।
ਭਾਵੇਂ ਕਈ ਮਤ ਸ਼ਰਾਬ ਦੇ ਵਿਰੋਧੀ ਹਨ, ਪਰ ਇਸ ਦਾ ਤੇਜ ਉਹ ਮਨਮੋਹਨੀ ਝਲਕ ਦਿਖਾਉਂਦਾ ਹੈ ਕਿ ਨਿਜ ਮੌਤਾਂ ਤੋਂ ਬੇਪਰਵਾਹ ਹੋ ਕੇ ਲੋਕ ਇਸ ਦੀ ਈਨ ਵਿੱਚ ਆਉਂਦੇ ਜਾਂਦੇ ਹਨ । ਇਸ ਕਰਕੇ ਵਿਰੋਧੀਆਂ ਦਾ ਪਾਣੀ ਨਹੀਂ ਚੜ੍ਹਦਾ।
ਉਸ ਦੇ ਘਰ ਤੇ ਬੀਮਾਰੀ ਨੇ ਐਸੀ ਮਾਰ ਕੀਤੀ ਹੈ ਕਿ ਵਿਚਾਰੇ ਦਾ ਪਾਣੀ ਪਾਣ ਵਾਲਾ ਵੀ ਕੋਈ ਨਹੀਂ ਰਿਹਾ।
ਇਸ ਤਰ੍ਹਾਂ ਉਹਦੀਆਂ ਬਦਜ਼ਾਤੀਆਂ ਜਤਾ ਕੇ ਚੰਗੀ ਤਰ੍ਹਾਂ ਉਹਦੀ ਭੁਗਤ ਸੁਆਰਾਂਗਾ। ਦੱਬਕੇ ਸ਼ਰਮਿੰਦਾ ਕਰਾਂਗਾ ਤੇ ਜਿਸ ਵੇਲੇ ਪਾਣੀ ਪਾਣੀ ਹੋ ਜਾਏਗਾ ਤਾਂ ਕਹਾਂਗਾ, 'ਮੈਂ ਤੇਰਾ ਮੂੰਹ ਨਹੀਂ ਦੇਖਣਾ ਚਾਂਹਦਾ। ਮੇਰੇ ਘਰੋਂ ਨਿਕਲ ਜਾ।"
ਜਦੋਂ ਕ੍ਰਿਸ਼ਨ ਨਕਲ ਕਰਦਾ ਫੜ੍ਹਿਆ ਗਿਆ ਤਾਂ ਪਾਣੀ-ਪਾਣੀ ਹੋ ਗਿਆ।
ਹੁਣ ਬਚਨ ਦੇ ਚੁੱਕਣ ਤੋਂ ਮਗਰੋਂ ਇਨ੍ਹਾਂ ਗੱਲਾਂ ਦੇ ਵਿਚਾਰਨ ਦਾ ਕੀ ਲਾਭ ਹੈ ; ਇਹ ਤੇ ਪਾਣੀ ਪੀ ਕੇ ਜਾਤੀ ਪੁੱਛਣ ਵਾਲੀ ਗੱਲ ਹੈ; ਪਹਿਲੋਂ ਵਿਚਾਰਨਾ ਸੀ ਕਿ ਇਸ ਕੰਮ ਦਾ ਫਲ ਕੀ ਹੋਵੇਗਾ।
ਨੂੰਹ ਨਾਲ ਬੁਰਾ ਸਲੂਕ ਕਰਨ ਵਾਲੀ ਸੱਸ ਨੂੰ ਲੋਕਾਂ ਨੇ ਪਾਣੀ ਪੀ-ਪੀ ਕੇ ਕੋਸਿਆ।
ਮੈਨੂੰ ਕਿਉਂ ਪਾਣੀ ਪੀ ਪੀ ਕੋਸਣ ਲੱਗਾ ਹੋਇਆ ਹੈਂ, ਮੇਰਾ ਤੇ ਕੋਈ ਕਸੂਰ ਨਹੀਂ; ਗਲਤੀ ਤੇ ਤੇਰੇ ਆਪਣੇ ਪਾਸੋਂ ਹੋਈ ਹੈ।
ਸਾਰਾ ਸਾਲ ਮਿਹਨਤ ਕੀਤੀ ਪਰ ਆਖਰੀ ਮਹੀਨੇ ਦਫ਼ਤਰ ਵੱਲੋਂ ਇਮਤਹਾਨ 'ਚ ਬੈਠਣ ਦੀ ਆਗਿਆ ਨਾ ਮਿਲੀ। ਸਾਰੀ ਮਿਹਨਤ ਤੇ ਪਾਣੀ ਪੈ ਗਿਆ।
ਜਦ ਉਨ੍ਹਾਂ ਨੇ ਪ੍ਰੀਤਮ ਸਿੰਘ ਦਾ ਇਨਕਾਰ ਸੁਣਿਆ ਤਾਂ ਮਾਨੋ ਉਨ੍ਹਾਂ ਦੀਆਂ ਸੁਨਹਿਰੀ ਆਸਾਂ ਤੇ ਪਾਣੀ ਫਿਰਨ ਲੱਗਾ। ਉਹ ਸੋਚਦੇ ਰਹੇ ਸਨ ਕਿ ਪੁੱਤਰ ਦੀ ਥਾਣੇਦਾਰ ਬਣਨ ਦੀ ਢਿੱਲ ਹੈ ਕਿ ਉਨ੍ਹਾਂ ਦਾ ਅੰਦਰ ਬਾਹਰ ਦੌਲਤ ਨਾਲ ਭਰਿਆ ਜਾਵੇਗਾ।
ਪਾਣੀ ਬਦਲਣ ਨਾਲ ਉਸਦੀ ਸਿਹਤ ਕਾਫ਼ੀ ਠੀਕ ਹੋ ਗਈ।