ਹਾਏ ਹਾਏ ਇਹ ਤੇ ਕਹਿਰਾਂ ਦੀ ਮੌਤ ਹੋਈ ਹੈ; ਇਹੋ ਜਿਹੀ ਕਿਸੇ ਨਾਲ ਨਹੀਂ ਹੋਣੀ; ਮਾਪਿਆਂ ਨੂੰ ਅੰਨ੍ਹਾ ਕਰ ਗਿਆ ਹੈ। ਵਿਚਾਰੇ ਸਾਰੀ ਉਮਰ ਹੀ ਪੱਲਾ ਪਾਈ ਰੱਖਣਗੇ।
ਲੋਕੀ ਜੋ ਮਰਜ਼ੀ ਕਹਿਣ, 'ਪੱਲੇ ਹੋਵੇ ਸੱਚ ਭਾਵੇਂ ਨੰਗਾ ਹੋ ਕੇ ਨੱਚ'।
ਮੈਂ ਇਵੇਂ ਹੀ ਡਰਦੇ ਡਰਦੇ ਨੇ ਦੀਪੋ ਦੀਆਂ ਅੱਖਾਂ ਵੱਲ ਤੱਕਿਆ, ਪਰ ਉੱਥੇ ਭੋਲੇ-ਪਨ ਤੋਂ ਛੁੱਟ ਹੋਰ ਕੁਝ ਭੀ ਨਹੀਂ ਸੀ। ਫਿਰ ਭੀ ਮੈਨੂੰ ਯਕੀਨ ਕਿੱਥੇ ? ਦੀਪੋ ਗੱਲਾਂ ਜ਼ਰੂਰ ਕਰ ਰਹੀ ਸੀ, ਪਰ ਮੇਰੇ ਪੱਲੇ ਕੁਝ ਭੀ ਨਹੀਂ ਸੀ ਪੈ ਰਿਹਾ।
ਅੱਜ ਫਿਰ ਗੁਜਰੀ ਨੇ ਚੁਬਾਰੇ ਵਾਲੇ ਚੌਂਕੇ ਦੀ ਕੰਧ ਤੋਂ ਧਿਆਨ ਮਾਰਿਆ। ਮੰਜੀ ਤੇ ਬੈਠਾ ਉਹ ਮੁੰਡਾ ਕੁਝ ਪੜ੍ਹ ਰਿਹਾ ਸੀ। ਉਹ ਭੀ ਪੌੜੀਆਂ ਉੱਤਰ ਕੇ ਉਸ ਦੇ ਕੋਲ ਜਾ ਪਹੁੰਚੀ । 'ਤੂੰ ਹਰ ਵੇਲੇ ਕਿਤਾਬਾਂ ਪੜ੍ਹਦਾ ਰਹਿਨਾ ਏਂ । ਕਦੀਂ ਸਾਡੇ ਪੱਲੇ ਭੀ ਕੁਝ ਪਾਇਆ ਕਰ । ਗੁਜਰੀ ਨੇ ਜ਼ੋਰ ਨਾਲ ਉਸ ਦੇ ਮੰਜੇ ਤੇ ਡਿੱਗ ਕੇ ਆਖਿਆ।
ਸ਼ਾਮ ਸਿੰਘ ਥੋੜ੍ਹਾ ਕੀਤਿਆਂ ਤੇ ਕਦੀ ਪੁੱਤ ਨੂੰ ਮਾਰਦਾ ਨਹੀਂ ਪਰ ਜਦੋਂ ਮਾਰਨ ਤੇ ਆ ਜਾਏ ਤਾਂ ਪੜਛੇ ਲਾਹ ਸਿੱਟਦਾ ਹੈ ਤੇ ਫਿਰ ਕਈ ਮਹੀਨੇ ਮਾਰਨ ਦੀ ਲੋੜ ਨਹੀਂ ਪੈਂਦੀ।
ਰੱਖ ਰੱਖ ਕੇ ਇਹ ਕੱਪੜਾ ਪਹਿਲਾਂ ਹੀ ਪੜ ਚੁੱਕਿਆ ਸੀ, ਇਕ ਧੋ ਦੀ ਵੀ ਮਾਰ ਨਾ ਸਹਿ ਸਕਿਆ।
ਦੂਜੇ ਦਾ ਪਰਦਾ ਜਿੱਥੋਂ ਤੀਕ ਹੋ ਸਕੇ, ਢੱਕਣਾ ਚਾਹੀਦਾ ਹੈ। ਐਬ ਹਰ ਇੱਕ ਵਿੱਚ ਹਨ ; ਫਰਕ ਇੰਨਾ ਹੈ ਕਿ ਕਿਸੇ ਦੇ ਜਾਹਰ ਹੋ ਗਏ, ਕਿਸੇ ਦੇ ਲੁੱਕੇ ਰਹੇ।
ਪਾਪ ਸਦਾ ਲਈ ਲੁੱਕ ਨਹੀਂ ਸਕਦਾ; ਇੱਕ ਨਾ ਇੱਕ ਦਿਨ ਤਾਂ ਪੜਦਾ ਫਾਸ਼ ਹੋ ਹੀ ਜਾਂਦਾ ਹੈ ਤੇ ਅਗਲੀਆਂ ਪਿਛਲੀਆਂ ਕਸਰਾਂ ਨਿੱਕਲ ਜਾਂਦੀਆਂ ਹਨ।
ਮੈਂ ਭਰੀ ਪੰਚਾਇਤ ਵਿੱਚ ਉਸ ਦੀਆਂ ਕਰਤੂਤਾਂ ਦਾ ਪੜਦਾ ਫਾਸ਼ ਕਰ ਦਿੱਤਾ।
ਸ਼ਾਹ ਜੀ ! ਤੁਹਾਨੂੰ ਪਤਾ ਏ ਪਈ ਸਰਦਾਰ ਹੋਰਾਂ ਦੇ ਖਾਨਦਾਨ ਦਾ ਬਾਹਰੇ ਵਿੱਚ ਵੱਜ ਬੜਾ ਏ, ਭਾਵੇਂ ਅਸਲੋਂ ਇਨ੍ਹਾਂ ਢੇਰੀ ਖਾ ਮੁਕਾ ਛੱਡੀ ਏ; ਇਨ੍ਹਾਂ ਦੀ ਮਰਜ਼ੀ ਏ ਕਿ ਇਹ ਵਿਆਹ, ਭਾਵੇਂ ਔਖਾ ਹੋਵੇ ਭਾਵੇਂ ਸੌਖਾ, ਗੱਜ ਵੱਜ ਕੇ ਹੋਵੇ। ਕਿਸੇ ਗੱਲੋਂ ਫਿੱਕ ਨਾ ਪਏ ਤੇ ਪੜਦਾ ਬਣਿਆ ਰਹੇ।
ਏਸ ਮਰਦ ਵਿੱਚ ਪਾਸਕੂ ਸਦਾ ਹੁੰਦਾ, ਇਸ ਨਾਲ ਕਿਉਂ ਕੰਡੇ ਤੇ ਤੁੱਲੀ ਏਂ ਨੀ ? ਇਕ ਮਰਦ, ਦੂਜਾ ਬਾਦਸ਼ਾਹ ਹੈਸੀ, ਤੀਜਾ ਸੀ ਉਹ ਅਕਬਰ ਦਾ ਪੁੱਤ ਮੋਈਏ।
ਟਾਂਗਾ ਪਾਸ ਪੈ ਗਿਆ ਹੈ ; ਤੁਸੀਂ ਥੋੜ੍ਹਾ ਇੱਧਰ ਹੋ ਕੇ ਬੈਠੋ ਤਾਂ ਜੋ ਭਾਰ ਬਰਾਬਰ ਹੋ ਜਾਏ।