ਇਸ ਜੁਆਨ ਦੀ ਕੈਹਰ ਮੌਤ ਨੇ ਸਾਰੇ ਪਿੰਡ ਵਿੱਚ ਪਰਲੋ ਲੈ ਆਂਦੀ। ਹਰ ਪਾਸੇ ਰੋਣੇ ਦੀ ਆਵਾਜ਼ ਸੁਣਦੀ ਸੀ।
ਕਈ ਲੋਕ ਮੰਤਰ ਪੜ੍ਹ ਕੇ ਸੱਪ ਦੇ ਕੱਟੇ ਦਾ ਜ਼ਹਿਰ ਦੂਰ ਕਰ ਦਿੰਦੇ ਹਨ। ਸਾਡਾ ਤੇ ਵਿਸ਼ਵਾਸ਼ ਇਨ੍ਹਾਂ ਗੱਲਾਂ ਤੇ ਨਹੀਂ ਬੱਝਦਾ ਪਰ ਇਹ ਮੰਨਣੋਂ ਕੋਈ ਇਨਕਾਰ ਨਹੀਂ ਕਿ ਦੁਨੀਆਂ ਪਰੇ ਤੋਂ ਪਰੇ ਪਈ ਹੈ।
ਉਡੀਕ ਬੜੀ ਦੁਖਦਾਈ ਹੁੰਦੀ ਹੈ। ਮੈਂ ਪਿਛਲੇ ਅੱਠ ਮਹੀਨੇ ਪਲ ਪਲ ਗਿਣ ਕੇ ਕੱਟੇ ਨੇ, ਮੇਰਾ ਤੇ ਜਿਸ ਘੜੀ ਵੀਰ ਆ ਗਿਆ, ਦੂਜੀ ਘੜੀ ਤੁਰ ਜਾਣਾ ਹੈ, ਕੋਈ ਰਾਜ਼ੀ ਮੰਨੇ, ਕੋਈ ਗੁੱਸਾ ਮੰਨੇ।
ਬੁੱਢੇ ਬਦਸੂਰਤ ਤੇ ਐਬੀ ਪਤੀ ਦਾ ਸੰਜੋਗ ਹੋਣ ਤੇ ਭੀ ਸਰਲਾ ਆਪਣੇ ਫਰਜ਼ ਦਾ ਪਲੜਾ ਹੌਲਾ ਨਹੀਂ ਕਰ ਸਕੀ-ਪਤੀ ਨਾਲ ਉਸ ਦਾ ਪ੍ਰੇਮ ਹੋਣਾ ਹੈ ਭੀ ਅਸੰਭਵ ਜਿਹੀ ਗੱਲ ਸੀ।
ਤੂੰ ਕੁਝ ਸੋਚ ਕੇ ਗੱਲ ਕਰਿਆ ਕਰ; ਹਰ ਗੱਲੇ ਪਲਾਹ ਸੋਟਾ ਮਾਰਨ ਦੀ ਨਾ ਕਰਿਆ ਕਰ।
ਕਸ਼ਮੀਰੀ ਪੰਡਤਾਂ ਨੇ ਪੱਲਾ ਗਲ ਵਿੱਚ ਪਾ ਕੇ ਗੁਰੂ ਤੇਗ਼ ਬਹਾਦਰ ਜੀ ਅੱਗੇ ਧਰਮ ਨੂੰ ਬਚਾਉਣ ਲਈ ਬੇਨਤੀ ਕੀਤੀ ।
ਉਸ ਨੇ ਭੁੱਲ ਬਖਸ਼ਾਣ ਲਈ ਗਲ ਵਿੱਚ ਪੱਲਾ ਪਾ ਕੇ ਸਾਧ ਸੰਗਤ ਦੇ ਸਾਹਮਣੇ ਬੇਨਤੀ ਕੀਤੀ। ਉਸ ਦੀ ਭੁੱਲ ਬਖਸ਼ੀ ਗਈ ਤੇ ਉਸ ਨੂੰ ਬਰਾਦਰੀ ਵਿੱਚ ਸ਼ਾਮਲ ਕੀਤਾ ਗਿਆ।
ਹੁਣ ਤੂੰ ਪੱਲਾ ਨਾ ਛੁਡਾ, ਸਗੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾ।
ਪੰਥ-ਦਰਦੀਆਂ ਨੂੰ ਰਾਜਸੀ ਝਮੇਲਿਆਂ ਤੋਂ ਪੱਲਾ ਛੁਡਾਣਾ ਚਾਹੀਦਾ ਹੈ, ਅਤੇ ਆਪਣਾ ਤਨ ਮਨ ਧਨ ਗੁਰੂ ਦੇ ਅਰਪਣ ਕਰ ਕੇ ਸਿੱਖੀ-ਜੀਵਨ ਦੀ ਲਹਿਰ ਚਲਾਣੀ ਚਾਹੀਦੀ ਹੈ, ਅਤੇ ਸੁੱਕ ਰਹੀ ਸਿੱਖੀ ਦੀ ਕਿਆਰੀ ਨੂੰ ਆਪਣੇ ਖੂਨ ਨਾਲ ਸਿੰਜ ਕੇ ਫਿਰ ਸੁਰਜੀਤ ਕਰਨਾ ਚਾਹੀਦਾ ਹੈ।
ਸ਼ਾਮ ਲਾਲ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਸਾਧੂ ਬਣ ਗਿਆ।
ਜੂਏ ਦੀ ਇਹ ਹੀ ਤੇ ਸਿਫ਼ਤ ਹੈ ਕਿ ਜੋ ਵੀ ਬਾਜ਼ੀ ਤੋਂ ਉੱਠਦਾ ਹੈ, ਪੱਲਾ ਝਾੜ ਕੇ ਉੱਠਦਾ ਹੈ ; ਨਹੀਂ ਤੇ ਹਾਰ ਹਾਰ ਕੇ ਵੀ ਜਿੱਤਣ ਦੀ ਆਸ ਬਰਾਬਰ ਬਣੀ ਰਹਿੰਦੀ ਹੈ।
ਖੱਬੇ ਦਰਵਾਜ਼ੇ ਵਿਚੋਂ ਅਮਰ ਸਿੰਘ ਅੰਦਰ ਆਇਆ। ਰਾਜ ਕੌਰ ਤੇ ਆਤਮਾ ਦੇਵੀ ਨੇ ਪੱਲਾ ਨੀਵਾਂ ਕਰ ਲਿਆ।