ਬਾਰ੍ਹਾਂ ਤਾਲਣ ਨੇ ਦੇਖੋ ਕਰਤਾਰ ਨੂੰ ਕਿਸ ਤਰ੍ਹਾਂ ਮੱਖਣ ਵਿੱਚੋਂ ਵਾਲ ਵਾਂਗੂੰ ਕੱਢ ਕੇ ਲਾਂਭੇ ਧਰ ਦਿੱਤਾ ਅਤੇ ਛੇ ਮਹੀਨਿਆਂ ਵਿੱਚ ਹੀ ਆਪ ਸਾਰੀ ਜਾਇਦਾਦ ਤੇ ਕਾਬਜ਼ ਹੋ ਗਈ।
ਰਾਮ ਤਾਂ ਸਾਰਾ ਦਿਨ ਘਰ ਬੈਠਾ ਮੱਖੀਆਂ ਮਾਰਦਾ ਰਹਿੰਦਾ ਹੈ ਪਤਾ ਨਹੀਂ ਉਸ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ।
ਮੈਥੋਂ ਉਸ ਦਾ ਸਿਰਨਾਵਾਂ ਪੜ੍ਹ ਤਾਂ ਨਹੀਂ ਸੀ ਹੁੰਦਾ, ਪਰ ਮੈਂ ਮੱਖੀ ਤੇ ਮੱਖੀ ਮਾਰ ਕੇ ਲਿਖ ਹੀ ਦਿੱਤਾ।
ਹੁਣ ਤੇ ਅਸਾਂ ਕੁੜੀ ਵੇਖ ਲਈ ਹੈ, ਨਾ ਵੇਖਦੇ ਤੇ ਭਾਵੇਂ ਵਿਆਹ ਹੋ ਹੀ ਜਾਂਦਾ ਪਰ ਹੁਣ ਵੇਖ ਕੇ ਤੇ ਮੱਖੀ ਨਹੀਂ ਨਾ ਨਿਗਲੀ ਜਾਂਦੀ। ਕਿਵੇਂ ਬੀਮਾਰ ਕੁੜੀ ਵਿਆਹ ਲਈਏ।
ਮਾਮਲਾ ਦਰ ਅਸਲ ਹੈ ਬੜਾ ਗੰਭੀਰ ਜਿਹਾ, ਪਰ ਮੈਨੂੰ ਡਰ ਹੈ ਤੂੰ ਉਸ ਨੂੰ ਮਖੌਲ ਦਾ ਮਸਾਲਾ ਨਾ ਬਣਾ ਲਵੇਂ।
ਏਹ ਕੋਈ ਮੰਨਣ ਵਾਲੀ ਗੱਲ ਏ । ਕਹਿਤ ਕਮਲੇ, ਸੁਣਤ ਬੋਲੇ, ਕੋਈ ਸ਼ੁਦਾਈ ਵੀ ਨਹੀਂ ਮੰਨ ਸਕਦਾ ਏਹੋ ਜਹੀ ਬੇ-ਥਵੀ ਬੇ-ਪੈਰੀ ਗੱਲ । ਸਗੋਂ ਮਖੌਲ ਦਾ ਮਖੌਲ ਜ਼ਰੂਰ ਏ।
ਤੁਹਾਡੇ ਵਰਗੇ ਦੋਸਤ ਯਾਰ ਤਾਂ ਝੱਟ ਈ ਖਰੀਦ ਲੈਂਦੇ ਨੇ, ਪਰ ਕਈ ਵਾਰ ਅਨਾੜੀਆਂ ਨਾਲ ਵਾਹ ਪੈ ਜਾਂਦਾ ਏ, ਉਹ ਬੜੀ ਮਗਜ਼-ਪਚੀ ਕਰਦੇ ਨੇ, ਦਿਮਾਗ਼ ਈ ਚੱਟ ਲੈਂਦੇ ਨੇ ਤੇ ਫੇਰ ਦੇਣ ਲੈਣ ਨੂੰ ਕੁਝ ਨਹੀਂ।
ਉਨ੍ਹਾਂ ਦੇ ਅੱਗੇ ਇੱਕ ਮੰਦੂਕੜੀ-ਨੁਮਾ ਚੌਕੀ ਪਈ ਸੀ, ਜਿਸ ਉੱਤੇ ਕੁਝ ਪੁਰਾਣੀਆਂ ਵਹੀਆਂ ਤੇ ਕਾਗਜ-ਪੱਤਰ ਰੱਖੇ ਹੋਏ ਸਨ, ਤੇ ਉਹ ਉਨ੍ਹਾਂ ਬੱਚੇ ਸਿਰ ਮੜ੍ਹੀ ਸ਼ਾਇਦ ਕਿਸੇ ਗਲਤੀ ਨੂੰ ਦਰੁਸਤ ਕਰਨ ਲਈ ਮਗਜ਼-ਮਾਰੀ ਕਰ ਰਹੇ ਸਨ।
ਰਾਜਸੀ ਲੀਡਰਾਂ ਨੂੰ ਆਮ ਲੋਕਾਂ ਦੇ ਕਤਲਾਂ ਦਾ ਕੋਈ ਦੁੱਖ ਨਹੀਂ ਹੁੰਦਾ। ਉਹ ਤਾਂ ਆਪਣੀਆਂ ਵੋਟਾਂ ਪੱਕੀਆਂ ਕਰਨ ਖ਼ਾਤਰ ਮਗਰਮੱਛ ਦੇ ਅੱਥਰੂ ਵਹਾਉਂਦੇ ਹਨ।
ਸਭਾ ਵਿੱਚ ਜਦੋਂ ਝਗੜਾ ਖੜ੍ਹਾ ਹੋ ਗਿਆ, ਤਾਂ ਸਾਰੇ ਆਪੋ ਆਪਣੀ ਬੋਲੀ ਬੋਲਣ ਲੱਗੇ । ਕੋਈ ਕਿਸੇ ਦੀ ਸੁਣਦਾ ਨਹੀਂ ਸੀ । ਬੱਸ ਮੱਛੀ ਵਿਕ ਰਹੀ ਸੀ ।
ਉਸ ਪਾਸ ਕਿੰਨਾ ਧਨ ਹੈ ਪਰ ਉਹ ਕਦੇ ਮਜ਼ਾਜ ਵਿੱਚ ਨਹੀਂ ਆਇਆ।
ਮੇਰੀ ਨੂੰਹ ਹੈ ਗੋਰੀ ਤੇ, ਮੋਟੀਆਂ ਮੋਟੀਆਂ ਅੱਖਾਂ ਤੇ ਰੰਗ ਦੀਵੇ ਦੀ ਲਾਟ ਵਾਂਗੂੰ ਭਖਦਾ ਏ। ਕੁੜੀ ਤੋਂ ਉਹ ਸ਼ੰਗਾਰ ਘਰ ਦਾ ਨਾਲ ਲੈ ਕੇ ਤੁਰਦਿਆਂ ਮਣ ਲਹੂ ਵਧਦਾ ਏ।