ਅਫ਼ਸਰ ਨੇ ਪ੍ਰੇਮੀ ਨੂੰ ਸਿਰ ਤੋਂ ਪੈਰ ਤੀਕ ਵੇਖਿਆ ਤੇ ਸਾਦੇ ਪਹਿਰਾਵੇ ਵਿੱਚ ਸੁੱਕੇ ਹੋਏ ਸੁਹੱਪਣ ਤੇ ਮਸਤ ਹੋ ਗਿਆ।
ਮਾਰ ਮਾਰ ਕੇ ਮੈਂ ਤੇਰੀ ਸਾਰੀ ਮਸਤੀ ਕੱਢ ਦੇਣੀ ਹੈ। ਸ਼ਰਾਰਤਾਂ ਤੋਂ ਮੁੜ ਜਾ।
ਉਸ ਦੀ ਉਮਰ ਮਸਾਂ ਸੋਲ੍ਹਾਂ ਸਾਲ ਸੀ। ਹਾਲੀ ਮੱਸ ਵੀ ਨਹੀਂ ਸੀ ਫੁੱਟੀ ਕਿ ਵਿਚਾਰੇ ਤੇ ਇਹ ਬਿਪਤਾ ਆ ਬਣੀ।
ਅੱਜ ਕੱਲ੍ਹ ਦੇ ਪੜ੍ਹਾਕੂ ਕੰਮ ਦੇ ਨੇੜੇ ਨਹੀਂ ਜਾਂਦੇ ਤੇ ਮਸਲੇ ਬੜੇ ਛਾਂਟਦੇ ਹਨ, ਬਸ ਇੰਨਾਂ ਕੁਝ ਹੀ ਕਰਨਾ ਜਾਣਦੇ ਹਨ।
ਏਹੋ ਹੱਦ ਹੀਰੇ ਸਾਡੇ ਨਾਲ ਤੇਰੀ, ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੀ।
ਹੱਛਾ, ਕੰਸ ਦੀਆਂ ਗੱਦੀਆਂ ਸਾਂਭੀਆਂ ਨੀ, ਸਾਡੇ ਨਾਲ ਵੀ ਅੰਗ ਕੁਝ ਪਾਲ ਛਡਦੇ, ਕੋਈ ਮਹਿਲਾਂ ਦੀ ਲੂਹਨ ਨਹੀਂ ਲਾਹ ਖੜਦਾ, ਦੋ ਦਿਨ ਸਾਨੂੰ ਭੀ ਧੌਲਰ ਵਿਖਾਲ ਛਡਦੇਂ।
ਦਿਨੇ ਰਾਤ ਨੰਗੇ ਪੈਰੀਂ ਸਫ਼ਰ ਝਾਗਦਾ ਪਿਆ ਏ। ਕਾਹਦੇ ਲਈ ? ਕੋਈ ਉਸ ਦੀ ਆਪਣੀ ਮਹਿੰ ਤੇ ਨਹੀਂ ਸੀ ਖੁੱਭੀ ਹੋਈ। ਸਾਡੇ ਤੁਹਾਡੇ ਭਲੇ ਲਈ ਹੀ ਜਫ਼ਰ ਜਾਲ ਰਿਹਾ ਏ।
ਨੀ ਦੇਵੀ ! ਇਹ ਕਰਤਾਰੋ ਤੇਰੇ ਬੜੇ ਖਹਿੜੇ ਪਈ ਹੈ । ਸੱਪਾਂ ਨੂੰ ਦੁੱਧ ਪਿਆਉਣਾ ਠੀਕ ਨਹੀਂ । ਤੂੰ ਤੇ ਉਹਨੂੰ ਮਕਾਨ ਦਿੱਤਾ, ਉਹਦਾ ਮਹੀਨਾ ਬੱਧਾ ਪਰ ਉਹ ਨਾ-ਸ਼ੁਕਰੀ ਲੋਕਾਂ ਨੂੰ ਪੈਸੇ ਦੇ ਕੇ ਤੇਰੀ ਬੇਇੱਜ਼ਤੀ ਕਰਾਉਂਦੀ ਹੈ।
ਉਸ ਪਾਸ ਤੇ ਜਿਹੜਾ ਜਾਂਦਾ ਹੈ ਉਸ ਦੀ ਮੱਕ ਝਾੜ ਹੋ ਜਾਂਦੀ ਹੈ। ਉੱਥੇ ਜਾ ਕੇ ਕਿਸੇ ਕਰਨਾ ਕੀ ?
ਜਦੋਂ ਉਸ ਪਾਸ ਕੋਈ ਦਲੀਲ ਨਾ ਰਹੀ ਤਾਂ ਇਹੋ ਜਿਹੀਆਂ ਗੱਲਾਂ ਤੇ ਹੀ ਆਣਾ ਸੀ ਕਿ ਮੱਕੀ ਦੇਂਦਿਆਂ ਹਿਲਦੀ ਕਿਉਂ ਹੈਂ।
ਉਹ ਆਪਣੇ ਥਾਂ ਬੜੇ ਵਰਿਆਮ ਬਣੀ ਬੈਠੇ ਨੇਂ ਪਰ ਜੇ ਮੇਰੇ ਹੱਥੇ ਚੜ੍ਹ ਗਏ ਤਾਂ ਐਸਾ ਮੱਕੂ ਬੰਨ੍ਹਾਂਗਾ ਜੋ ਯਾਦ ਪਏ ਕਰਨਗੇ।
ਮਹਿੰਗੇ ਨੇ ਸੁਰਜੀਤ ਨੂੰ ਆਪਣੇ ਕਾਰੋਬਾਰ ਵਿੱਚ ਆਉਂਦੇ ਦੇਖ ਮੱਖਣ ਵਿੱਚੋਂ ਵਾਲ ਵਾਂਗ ਕੱਢ ਦਿੱਤਾ ।