ਭੁੰਗ ਭੁੰਗ ਕੇ ਖਾਣ ਵਾਲੀ ਗੱਲ ਹੈ, ਪੱਲੇ ਤੇ ਇਸ ਵੇਲੇ ਇੱਕ ਪੈਸਾ ਨਹੀਂ।
ਇਸ ਨਿੱਕੀ ਜਿਹੀ ਅਸਫਲਤਾ ਕਰਕੇ ਤੂੰ ਭੁੰਜੇ ਲੱਥ ਗਿਆ ਹੈਂ। ਹੋਸ਼ ਕਰ, ਸਾਰੀ ਜੁੰਮੇਵਾਰੀ ਤੇਰੇ ਉੱਤੇ ਹੈ। ਤਕੜਾ ਹੋ ਕੇ ਕੰਮ ਸ਼ੁਰੂ ਕਰ। ਰੱਬ ਸਫਲਤਾ ਦੇਵੇਗਾ।
ਜਦੋਂ ਕੁਲਜੀਤ ਨੇ ਆਪਣੇ ਪਿਤਾ ਅੱਗੇ ਆਪਣਾ ਦੂਜੀ ਜਾਤ ਦੇ ਮੁੰਡੇ ਨਾਲ ਵਿਆਹ ਕਰਨ ਦਾ ਫ਼ੈਸਲਾ ਰੱਖਿਆ, ਤਾਂ ਉਸ ਦੇ ਪਿਤਾ ਨੇ ਗ਼ੁੱਸੇ ਵਿੱਚ ਆ ਕੇ ਕਿਹਾ, ਤੂੰ ਤਾਂ ਭੁੰਨੇ ਤਿੱਤਰ ਉਡਾ ਰਹੀ ਹੈਂ। ਮੈਂ ਇਹ ਗੱਲ ਨਹੀਂ ਹੋਣ ਦਿਆਂਗਾ।
ਤੁਹਾਡੀਆਂ ਸਕੀਮਾਂ ਸੁਣ ਕੇ ਮੈਨੂੰ ਇਉਂ ਜਾਪਦਾ ਹੈ ਜਿਵੇਂ ਤੁਸੀਂ ਭੁੰਨੇ ਤਿੱਤਰ ਉਡਾਉਣ ਦੇ ਆਹਰ ਵਿੱਚ ਲੱਗੇ ਹੋਏ ਹੋ। ਇਹ ਤੇ ਪਾਗਲਾਂ ਵਾਲੀਆਂ ਗੱਲਾਂ ਹਨ।
ਚੁੱਪ ਨੀ ਚੁੱਪ ! ਭਰਾ ਨੂੰ ਵੇਖ ਕੇ ਭੂਏ ਨਾ ਚੜ੍ਹਦੀ ਜਾਹ ਬਹੁਤੀ, ਜ਼ਬਾਨ ਚਲਦੀ ਏ ਕੈਂਚੀ ਵਾਂਗ। ਕੁਝ ਸ਼ਰਮ ਕਰ, ਹਯਾ ਕਰ; ਥਾਨੋਂ ਈ ਨਾਂ ਲੋਈ ਲਾਹ ਦੇ।
ਉਸ ਦਾ ਇਰਾਦਾ ਵਿਹਲੇ ਰਹਿ ਕੇ ਕੁਝ ਸਮੇਂ ਆਰਾਮ ਕਰਨ ਦਾ ਸੀ। ਇਮਤਿਹਾਨ ਦਾ ਭੂਤ ਹੁਣ ਉੱਤਰ ਗਿਆ ਸੀ। ਉਹ ਆਪਣੇ ਆਪ ਨੂੰ ਕੁਝ ਅਰਸੇ ਲਈ ਆਜ਼ਾਦ ਰੱਖਣਾਂ ਚਾਹੁੰਦਾ ਸੀ।
ਪੜ੍ਹਾਈ ਉਸ ਨੂੰ ਭੂਤ ਹੋ ਕੇ ਚੰਬੜੀ ਹੋਈ ਹੈ, ਜਿਸ ਵੇਲੇ ਵੇਖੋ, ਕਿਤਾਬ ਵਿੱਚ ਹੀ ਸਿਰ ਦਿੱਤਾ ਹੋਇਆ ਹੁੰਦਾ ਸੂ । ਆਪਣੀ ਜਾਨ ਗਾਲ ਲਵੇਗਾ।
ਸਾਡੀ ਨੂੰਹ ਨੂੰ ਪਕੜ ਸੀ। ਕੱਲ੍ਹ ਭੂਤ ਕੱਢਣ ਵਾਲੇ ਸੰਤਾਂ ਨੂੰ ਬੁਲਾਇਆ। ਇੱਕ ਵਾਰੀ ਤੇ ਕੁੰਡਾ ਖੜਕਾ ਨਿਕਲ ਗਿਆ ਹੈ। ਫਿਰ ਦਾ ਪਤਾ ਨਹੀਂ।
ਉਹ ਚੰਗਾ ਭਲਾ ਸਾਰੀ ਗੱਲ ਮੰਨ ਗਿਆ ਸੀ। ਅੱਜ ਪਤਾ ਨਹੀਂ ਉਸ ਅੰਦਰ ਕੀ ਭੂਤਨਾ ਕੁੱਦ ਖੜੋਤਾ ਹੈ । ਮੇਰੀ ਜਾਚੇ ਤੇ ਇਹ ਰਾਮ ਸਿੰਘ ਨੇ ਪੱਟੀ ਪੜ੍ਹਾਈ ਹੈ।
ਹਜ਼ਾਰ ਰੁਪਏ ਦੀ ਪ੍ਰਾਪਤੀ ਵਾਲੀ ਗੱਲ ਸੁਣ ਕੇ ਸ਼ਿਆਮਾਂ ਦੇ ਦਿਲ ਨੂੰ ਖੁਸ਼ੀ ਹੋਈ ਜ਼ਰੂਰ, ਪਰ ਕਿੱਥੇ ਸੀ ਉਹ ਰੁਪਿਆ ? ਉਹ ਤਾਂ ਆਉਂਦਿਆਂ ਸਾਰ ਹੀ ਭੂਤਾਂ ਦੇ ਸੱਤੂ ਬਣ ਗਿਆ ਸੀ । ਤੇ ਫਿਰ ਵੀ ਕਰਜ਼ ਦਾ ਦੋ ਤਿਹਾਈ ਹਿੱਸਾ ਅਜੇ ਸਿਰ ਤੇ ਖੜਾ ਸੀ।
ਪਰਮਿੰਦਰ ਦੀ ਕੁਲਵਿੰਦਰ ਨਾਲ ਲੜਾਈ ਹੁੰਦੀ ਦੇਖ ਕੇ ਮੈਂ ਕਿਹਾ, ਇਸ ਨੇ ਕਿੱਥੇ ਭੂੰਡਾਂ ਦੀ ਖੱਖਰ ਨੂੰ ਛੇੜ ਲਿਆ ਹੈ। ਕੁਲਵਿੰਦਰ ਤਾਂ ਲੜਨ ਲਈ ਝੱਟ ਤਿਆਰ ਹੋ ਜਾਂਦੀ ਹੈ।
ਮੈਂ ਪਿੰਡਾਂ ਕਸਬਿਆਂ ਵਿੱਚ ਫਿਰਦੀ, ਦੁਖੀਆਂ ਦਰਦ ਵੰਡਾਂਦੀ, ਬੀਮਾਰੀ ਦਾ ਦੁਆ ਦਾਰੂ ਕਰਦੀ, ਡਿੱਗਦਿਆਂ ਨੂੰ ਸੰਭਾਲਦੀ ਤੇ ਮੈਂ ਆਜ਼ਾਦੀ ਦੀ ਜੰਗ ਵੇਲੇ ਆਪਣੇ ਲਹੂ ਦਾ ਛੇਕੜਲਾ ਤੁਬਕਾ ਵੀ ਭੇਟ ਚੜ੍ਹਾ ਦੇਂਦੀ।