ਉਸ ਨੂੰ ਖ਼ਿਆਲ ਆਉਂਦਾ, "ਮੰਨ ਲਉ ਕਿ ਚੰਪਾ ਮੇਰੇ ਪੰਜੇ ਵਿੱਚੋਂ ਨਿਕਲ ਨਹੀਂ ਸਕਦੀ, ਪਰ ਊਸ਼ਾ ਦੀ ਮੌਜੂਦਗੀ ਵਿਚ ਇਹ ਕੰਮ ਕਿਵੇਂ ਸਿਰੇ ਚੜ੍ਹ ਸਕੇਗਾ । ਜੋ ਊਸ਼ਾ ਨੂੰ ਜ਼ਰਾ ਜਿੰਨੀ ਵੀ ਭਿਣਕ ਪੈ ਗਈ ਤਾਂ ਇਸ ਦਾ ਫਲ ਇਹ ਹੋਵੇਗਾ ਕਿ ਉਸ ਦੇ ਸ਼ੱਕ ਦੀ ਤਲਵਾਰ ਹਰ ਵੇਲੇ ਅਸਾਂ ਦੁਹਾਂ ਦੇ ਸਿਰ ਤੇ ਲਟਕਦੀ ਰਹੇਗੀ।
ਸ਼ਾਮੂ ਸ਼ਾਹ ! ਐਡਾ ਕ੍ਰੋਧ ਵਿੱਚ ਕਿਉਂ ਆ ਗਿਆ ਏਂ ? ਵੇਖ ਤਾਂ ਸਹੀ ਅਨੰਤ ਰਾਮ ਉੱਤੇ ਅੱਗੇ ਥੋੜੀ ਭੀੜ ਬਣੀ ਹੋਈ ਏ, ਜੋ ਤੂੰ ਵੀ ਹੱਥ ਧੋ ਕੇ ਪਿੱਛੇ ਪੈ ਗਿਆ ਏਂ ? ਕੁਝ ਤਰਸ ਕਰ।
ਜਾਇਦਾਦ ਉਸਦੀ ਹੈ ਕੋਈ ਨਹੀਂ, ਤੇ ਐਸ ਵੇਲੇ ਉਸ ਨੂੰ ਭੁੱਖ ਗਲ ਗਲ ਆਈ ਹੋਈ ਏ, ਤੇ ਪਾਸਾ ਕੋਈ ਝੱਲਦਾ ਨਹੀਂ । ਕਰੇ ਕੀ ?
ਹੁਣ ਸੁੱਖ ਨਾਲ ਤੇਰੇ ਸਾਰੇ ਪੁੱਤਰ ਨੌਕਰ ਹੋ ਗਏ ਹਨ ; ਐਵੇਂ ਤੈਨੂੰ ਭੁੱਖ ਭੁੱਖ ਕਰਨ ਦੀ ਵਾਦੀ ਪਈ ਹੋਈ ਹੈ।
ਉਨ੍ਹਾਂ ਨੇ ਬੜੀ ਦੇਰ ਮਗਰੋਂ ਰੋਟੀ ਖਾਣ ਲਈ ਕਿਹਾ। ਮੈਂ ਇਹ ਵੀ ਨਾਂ ਕਹਿ ਸਕਾਂ ਕਿ ਭੁੱਖ ਮਰ ਗਈ ਏ ਤੇ ਬੀਮਾਰੀ ਦਾ ਬਹਾਨਾ ਵੀ ਨਾ ਲਾ ਸਕਾਂ।
ਇਸ ਸੁੰਦਰ ਕੁਦਰਤੀ ਨਜ਼ਾਰੇ ਨੂੰ ਵੇਖ ਕੇ ਭੁੱਖ ਲਹਿ-ਲਹਿ ਜਾਂਦੀ ਹੈ।
ਹੁਣ ਤੇ ਰੱਬ ਦਾ ਦਿੱਤਾ ਉਨ੍ਹਾਂ ਦੇ ਘਰ ਸਭ ਕੁਝ ਹੈ ਪਰ ਉਸ ਦੀਆਂ ਅੱਖਾਂ ਭੁੱਖੀਆਂ ਹੀ ਹਨ। ਇੰਨੀ ਛੇਤੀ ਅੱਖਾਂ ਦੀ ਭੁੱਖ ਨਹੀਂ ਨਿਕਲ ਸਕਦੀ।
ਤੇਰੇ ਭਰਾ ਵਿੱਚ ਰਤਾ ਹਲੀਮੀ ਨਹੀਂ, ਜਦ ਵੀ ਗੱਲ ਕਰੋ ਭੁੱਖੇ ਸ਼ੇਰ ਵਾਂਗ ਪੈਂਦਾ ਹੈ।
ਪੁਲਿਸ ਨੇ ਤੇਜਾ ਸ਼ਰਾਬੀ ਦੀ ਕੁੱਟ-ਕੁੱਟ ਕੇ ਚੰਗੀ ਤਰ੍ਹਾਂ ਭੁਗਤ ਸੁਆਰੀ।
ਉਸ ਦੇ ਖਿਆਲ ਵਿੱਚ ਜੋ ਕੁਝ ਆਇਆ-ਉਸ ਦੀਆਂ ਅੱਖਾਂ ਅੱਗੋਂ ਜੇਹੜਾ ਕਲਪਤ ਦ੍ਰਿਸ਼ ਲੰਘਿਆ, ਉਸਨੇ ਜਗਤ ਸਿੰਘ ਦੇ ਦਿਮਾਗ਼ ਵਿੱਚ ਭੁਚਾਲ ਜਿਹਾ ਲੈ ਆਂਦਾ। ਉਸ ਨੂੰ ਛੱਤ ਆਪਣੇ ਸਿਰ ਤੇ ਡਿੱਗਦੀ ਮਲੂਮ ਹੋਣ ਲੱਗੀ।
ਰੱਬ ਦੀ ਕੁਦਰਤ ਹੈ ! ਕਈਆਂ ਦੇ ਭੁੱਜੇ ਦਾਣੇ ਵੀ ਪਏ ਉੱਗਦੇ ਹਨ ਪਰ ਕਈਆਂ ਨੂੰ ਆਪਣੀ ਖੂਨ ਪਸੀਨੇ ਦੀ ਮਿਹਨਤ ਦਾ ਫਲ ਵੀ ਨਹੀਂ ਮਿਲਦਾ।
ਅਖੀਰ ਜਦ ਇੱਥੇ ਆ ਕੇ ਤੁਹਾਨੂੰ ਡਿੱਠਾ ਤਾਂ ਮੇਰੀਆਂ ਭੁੱਬਾਂ ਨਿਕਲ ਗਈਆਂ। ਇਸ ਆਖਰਾਂ ਦੀ ਠੰਢ ਤੇ ਮੀਂਹ ਝੱਖੜ ਵਿੱਚ ਤੁਹਾਨੂੰ ਤੰਬੂਓਂ ਬਾਹਰ ਬੇਹੋਸ਼ ਪਏ ਵੇਖਿਆ।