ਮੇਰੀ ਇਤਨੀ ਗੱਲ ਨੂੰ ਉਸ ਨੇ ਨਿਰਾਦਰ ਸਮਝਿਆ, ਅਤੇ ਉਸ ਦੀਆਂ ਭਵਾਂ ਚੜ੍ਹ ਗਈਆਂ।
ਜ਼ਰਾ ਜ਼ਰਾ ਗੱਲ ਤੇ ਤੁਸੀਂ ਭੜਥੂ ਪਾ ਦਿੰਦੇ ਹੋ ਤੇ ਅਗਲੇ ਨੂੰ ਘਬਰਾ ਦਿੰਦੇ ਹੋ। ਜਰਾ ਸ਼ਾਂਤੀ ਤੋਂ ਕੰਮ ਲਿਆ ਕਰੋ।
ਜਦੋਂ ਵੀ ਉਹਦੇ ਘਰ ਜਾਓ, ਚੰਗਾ ਭਾ ਸੁਭਾ ਰੱਖਦਾ ਹੈ। ਵਿਤੋਂ ਵੱਧ ਸੇਵਾ ਕਰਦਾ ਹੈ।
ਸ਼ੁਕਰ ਹੈ ਤੁਸਾਂ ਵੀ ਅੱਜ ਸਾਡੇ ਘਰ ਨੂੰ ਆ ਕੇ ਭਾਗ ਲਾਏ ਹਨ; ਤੁਹਾਡਾ ਇੱਧਰ ਕਿੱਥੇ ਆਉਣ ਹੁੰਦਾ ਹੈ ?
ਸ਼ਰੀਕ ਵਿਚਾਰੇ ਸਾਡਾ ਕੀ ਵਿਗਾੜ ਸਕਦੇ ਸਨ। ਸਾਡੇ ਆਪਣੇ ਹੀ ਭਾਗਾਂ ਦੀ ਹਾਰ ਨੇ ਸਾਨੂੰ ਪੁੱਠਾ ਕਰ ਸੁੱਟਿਆ ਹੈ। ਮਾੜੀਆਂ ਤੋਂ ਝੁੱਗੀਆਂ ਵਿੱਚ ਆ ਗਏ ਹਾਂ।
ਇਸ ਵਪਾਰ ਵਿੱਚੋਂ ਸਾਰਿਆਂ ਨੂੰ ਲਾਭ ਹੋਇਆ ਹੈ ਪਰ ਪਤਾ ਨਹੀਂ ਸਾਡੇ ਭਾਗਾਂ ਨੂੰ ਕੀ ਅੱਗ ਲੱਗੀ ਹੋਈ ਏ ਕਿ ਘਾਟਾ ਹੀ ਘਾਟਾ ਏ। ਸੋਨੇ ਨੂੰ ਹੱਥ ਪਾਂਦੇ ਹਾਂ ਤੇ ਮਿੱਟੀ ਹੁੰਦਾ ਜਾਂਦਾ ਏ।
ਜਿਨ੍ਹਾਂ ਲੋਕਾਂ ਦੇ ਕਬਜ਼ੇ ਵਿੱਚ ਹਜ਼ਾਰਾਂ ਦੀਆਂ ਜਾਇਦਾਦਾਂ ਆਈਆਂ ਹੋਈਆਂ ਸਨ, ਉਨ੍ਹਾਂ ਲਈ ਇਹ ਸਭ ਕੁਝ ਉਗਲਣਾ ਸੌਖਾ ਨਹੀਂ ਸੀ ਸੋ ਉਨ੍ਹਾਂ ਵਿੱਚ ਭਾਜੜ ਜਿਹੀ ਮਚ ਗਈ।
ਬੜਾ ਅਨਰਥ ਹੋ ਗਿਆ ਇਹ ਤੇ । ਕਿਸ ਨੂੰ ਪਤਾ ਸੀ ਬਈ ਇਹ ਭਾਣਾ ਵਰਤ ਜਾਣਾ ਏ। ਮੈਂ ਤੇ ਓਦੋਂ ਈ ਕਹਿੰਦਾ ਸੀ ਪਈ ਇਹੋ ਜਹੀ ਸ਼ਰਤ ਨਾ ਕਰੋ।
ਪਹਿਲਾਂ ਹੀ ਉਹ ਮੇਰੇ ਵਿਰੁੱਧ ਸੀ; ਇਹ ਸ਼ਕੈਤ ਜਿਹੜੀ ਉਸਨੇ ਆਪਣੇ ਅਫਸਰ ਨੂੰ ਲਿਖ ਭੇਜੀ, ਇਸ ਨੇ ਬਲਦੀ ਤੇ ਤੇਲ ਪਾਇਆ ਤੇ ਉਸਨੇ ਮੇਰੇ ਭਾ ਦੀ ਲੈ ਆਂਦੀ । ਚੜ੍ਹਦੇ ਸੂਰਜ ਮੇਰੇ ਲਈ ਨਵੀਂ ਮੁਸੀਬਤ ਤਿਆਰ ਹੁੰਦੀ।
ਨੰਦੀ ਨੇ ਭਾਨੀ ਮਾਰ ਕੇ ਮੇਰੇ ਮੁੰਡੇ ਦਾ ਰਿਸ਼ਤਾ ਤੁੜਵਾ ਦਿੱਤਾ।
ਇੱਦਾਂ ਤੈਨੂੰ ਇਸ ਮੁਸੀਬਤ ਦਾ ਅਨੁਮਾਨ ਨਹੀਂ ਹੋ ਸਕਦਾ; ਭਾ ਪਿਆਂ ਹੀ ਪਤਾ ਲੱਗ ਸਕਦਾ ਹੈ। ਸਾਡੇ ਹੱਡੀਂ ਵਾਪਰੀ ਹੈ, ਤਾਂ ਹੀ ਅਸੀਂ ਦੂਰੋਂ ਨੱਸਦੇ ਹਾਂ।
ਸ਼ਾਹ ਜੀ, ਮੈਨੂੰ ਤੁਹਾਡੀ ਧੀ ਬਾਰੇ ਇੱਕ ਐਡੇ ਉਪੱਦਰ ਦੀ ਸੂਹ ਲਗੀ ਹੈ ਕਿ ਮੇਰੇ ਤੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਏ । ਮੇਰੇ ਆਖੇ ਲੱਗੋ ਤੇ ਪਹਿਲੋਂ ਏਸ ਭਾਰ ਨੂੰ ਸਿਰੋਂ ਲਾਹੋ। ਇਸ ਦੀ ਸ਼ਾਦੀ ਦਾ ਬੰਦੋਬਸਤ ਕਰੋ, ਨਹੀਂ ਤੇ...