ਵਿਧਵਾ ਨੇ ਇੱਕ ਬੁੱਢੀ ਮਾਈ ਨੂੰ ਆਪਣੀ ਹਮਦਰਦ ਸਮਝ ਕੇ ਕਿਹਾ ਕਿ ਮੈਨੂੰ ਤਾਂ ਇਸ ਸੰਸਾਰ ਵਿਚ ਉਸ (ਪਤੀ) ਦੇ ਪਿੱਛੋਂ ਸਰੀਰ ਸੰਭਾਲਣਾ ਹੀ ਭਾਰੂ ਹੋ ਗਿਆ ਹੈ, ਕਿਸੇ ਮੌਤੇ ਮਰਿਆ ਨਹੀਂ ਜਾਂਦਾ, ਕਲੇਜਾ ਹਰ ਵੇਲੇ ਗਿੱਲੇ ਗੋਹੇ ਵਾਂਗ ਧੁਖਦਾ ਰਹਿੰਦਾ ਹੈ, ਅਲ੍ਹੜ ਹਾਂ ਤੇ ਤ੍ਰੀਮਤ ਹਾਂ, ਕੁਝ ਸਮਝ ਨਹੀਂ ਪੈਂਦੀ ਕੀ ਕਰਾਂ ਤੇ ਕੀ ਨਾ ਕਰਾਂ ?