ਮਧੂ ਦੇ ਬੋਲਾਂ ਵਿੱਚ ਸ਼ਹਿਦ ਦੇ ਘੁੱਟ ਹਨ । ਉਸ ਨਾਲ ਗੱਲ ਕਰ ਕੇ ਅਨੰਦ ਆ ਜਾਂਦਾ ਹੈ ।
ਮੰਨ ਲਿਆ, ਭਈ ਸ਼ਹਿਦ ਦੇ ਘੁੱਟ ਆਉਣ, ਜੀਭ ਜਦੋਂ ਤੇਰੀ ਬੋਲ ਬੋਲਦੀ ਹੈ, ਉਛਲ ਉਛਲ ਕੇ ਦਿਲ ਬਾਹਰ ਵਾਰ ਆਵੇ, ਜਦ ਤਕਦੀਰ ਤੇਰੀ ਖਿੜ ਕੇ ਖੋਲਦੀ ਹੈ।
ਉਹ ਮਲਵਈ ਨਹੀਂ ਜਿਹੜਾ ਬੋਲੀਆਂ ਪਾਉਂਦਾ ਪਾਉਂਦਾ ਦਿਨ ਨਾ ਚਾੜ੍ਹ ਦੇਵੇਂ।
ਮੈਂ ਬੋਲੀ ਦੇਣ ਵਿੱਚ ਹੀ ਰਿਹਾ ਤੇ ਉਧਰੋਂ ਇੱਕ, ਦੋ, ਤਿੰਨ ਹੋ ਕੇ ਬੋਲੀ ਸੱਠ ਰੁਪਏ ਤੇ ਖਤਮ ਹੋ ਗਈ।
ਸਿਆਣੀ ਬਿਆਣੀ ਹੋ ਕੇ ਤੂੰ ਇਹ ਬੋਲੀ ਮਾਰੀ ਹੈ, ਇਹ ਤੈਨੂੰ ਯੋਗ ਨਹੀਂ ਸੀ ਖੈਰ ਜਿਹੜਾ ਕਿਸੇ ਨੂੰ ਤਾਏਗਾ, ਉਹ ਆਪ ਜ਼ਰੂਰ ਤਪੇਗਾ।
ਤੂੰ ਬੋਲੀ ਮਾਰੀ ਸੀ ਕਿ ਆਪਣੀ ਭੈਣ, ਵਿਧਵਾ ਨੂੰ ਹੋਰ ਖਸਮ ਕਰਾ ਦਿਆਂ। ਜਦ ਤੀਕ ਮੈਂ ਤੇਰੀ ਬੋਲੀ ਨਹੀਂ ਲਾਹ ਲੈਂਦਾ, ਆਪਣਾ ਜੀਉਣਾ ਹਰਾਮ।
...... ਪਰ ਇਹੋ ਜੇਹੀਆਂ ਗੱਲਾਂ ਕਰਨੀਆਂ ਤਾਂ ਅੰਨ੍ਹੇ ਅੱਗੇ ਨੱਚਣਾ ਤੇ ਬੌਲੇ ਅੱਗੇ ਰਾਗ ਵਾਲੀ ਗੱਲ ਹੈ। ਜਦ ਕਿ ਤੁਸੀਂ ਵਿਚਾਰਿਆਂ ਦੀ ਰਹਿੰਦੀ ਖੂੰਹਦੀ ਖੱਲ ਵੀ ਉਧੇੜਨ ਤੇ ਉੱਤਰ ਆਏ ਹੋ।
ਚਾਰ ਪੈਸੇ ਉਨ੍ਹਾਂ ਪਾਸ ਕੀ ਹੋ ਗਏ ਹਨ ਕਿ ਪਿਉ ਪੁੱਤ ਦਾ ਦਿਮਾਗ਼ ਹੀ ਨਹੀਂ ਪਾਇਆ ਜਾਂਦਾ। ਬੰਦੇ ਦੇ ਪੁੱਤਰ ਨਾਲ ਤੇ ਉਹ ਸਿੱਧੇ ਮੂੰਹ ਗੱਲ ਨਹੀਂ ਕਰਦੇ।
ਕਿਥੋਂ ਕਿਥੋਂ ਦੇ ਅੱਗ ਬੁਝਾਣ ਵਾਲੇ ਇੰਜਨ ਆਏ, ਫ਼ੌਜ ਸੱਦੀ ਗਈ, ਤਾਂ ਕਿਤੇ ਅੱਗ ਨੂੰ ਬੰਨਾ ਪਾਇਆ ਗਿਆ। ਇਸ ਅੱਗ ਨੇ ਸਾਰਾ ਸ਼ਹਿਰ ਬਰਬਾਦ ਕਰ ਦੇਣਾ ਸੀ।
ਉਹ ਘਰ ਆਏ ਕਿਸੇ ਬੰਦੇ ਨੂੰ ਨਿਰਾਸ਼ ਨਹੀਂ ਜਾਣ ਦਿੰਦਾ ।ਉਹ ਤਾਂ ਬੰਨ੍ਹ ਕੇ ਖੀਰ ਖਵਾਉਣ ਵਾਲਾ ਹੈ ।
ਭਾਈ ਜੀ ! ਤੁਸੀਂ ਕਿਉਂ ਸੁਭਦਾਂ ਨੂੰ ਸਹੁਰੀਂ ਜਾਣ ਲਈ ਬੰਨ੍ਹਦੇ ਹੋ, ਜਦ ਉਹ ਨਹੀਂ ਜਾਣਾ ਚਾਹੁੰਦੀ। ਉਸ ਦੀ ਮਰਜ਼ ਦੇ ਉਲਟ ਸਾਨੂੰ ਨਹੀਂ ਚੱਲਣਾ ਚਾਹੀਦਾ।
ਜਿਸ ਦਿਨ ਉਸ ਨੇ ਮਾਸੂਸ ਕੀਤਾ ਕਿ ਉਰਵਸ਼ੀ ਦੇ ਧਿਆਨ ਨੂੰ ਕੋਈ ਖਿੱਚ ਰਿਹਾ ਹੈ, ਉਸ ਦੇ ਸਾਹਮਣੇ ਇੱਕ ਨਵਾਂ ਖਤਰਾ ਉਪਸਥਿਤ ਹੋ ਗਿਆ-ਇਹ ਧੂੰਆਂ ਪਤਾ ਨਹੀਂ ਕਿਸ ਵੇਲੇ ਭਾਂਬੜ ਦੀ ਸ਼ਕਲ ਵਿੱਚ ਥਦਲ ਕੇ ਉਸ ਦੀਆਂ ਸਾਰੀਆਂ ਰੀਝਾਂ ਨੂੰ ਭਸਮਾ ਭੂਤ ਕਰ ਦੇਵੇ।