ਸਾਡੇ ਦੇਸ ਵਿੱਚ ਇਹ ਬੁਰੀ ਵਾ ਵਗੀ ਹੋਈ ਏ, ਕਿ ਸੱਸਾਂ ਨਿਨਾਣਾਂ ਆਪਣੀਆਂ ਨੂੰਹਾਂ ਭਰਜਾਈਆਂ ਨੂੰ ਸਤਾਣਾ ਤੇ ਤੰਗ ਕਰਨਾ ਆਪਣਾ ਫਰਜ਼ ਸਮਝਦੀਆਂ ਹਨ।
ਉਸ ਦੇ ਪਿਓ ਦੀ ਜਾਇਦਾਦ ਬਹੁਤ ਹੈ, ਇਸ ਲਈ ਉਹ ਬੁੱਲੇ ਲੁੱਟਦਾ ਹੈ ।
ਜਿਨ੍ਹਾਂ ਵਲਾਇਤ ਦਾ ਪਾਣੀ ਪੀਤਾ ਏ ਉਨ੍ਹਾਂ ਦਾ ਨਾਮ ਹੀ ਨਾ ਲਓ। ਸਾਡੀ ਤੇ ਕਿਸੇ ਗੱਲ ਨੂੰ ਪਸਿੰਦ ਹੀ ਨਹੀਂ ਕਰਦੇ। ਇਨ੍ਹਾਂ ਨੂੰ ਤਾਂ ਬੱਸ ਮੇਮਾਂ ਹੀ ਟੱਕਰਦੀਆਂ ਜੇ। ਜਦ ਤਕ ਪੈਸਾ ਪੱਲੇ ਹੋਇਆ, ਬੁੱਲੇ ਲੁੱਟੇ, ਫੇਰ ਤੂੰ ਕੌਣ ਤੇ ਮੈਂ ਕੌਣ ?
ਇੱਕ ਕੋਲੋਂ ਨਿਰਾਸ ਹੋ ਕੇ ਦੂਜੇ ਕੋਲ ਤੇ ਦੂਜੇ ਕੋਲੋਂ ਤੀਜੇ ਕੋਲ, ਏਸ ਤਰ੍ਹਾਂ ਸਾਰੇ ਸ਼ਾਹੂਕਾਰਾਂ ਦੇ ਬੂਹੇ ਠੋਕਰੇ ਪਰ ਕਿਧਰੇ ਜਵਾਂ ਦੀ ਪੜੋਪੀ ਬੀ ਨਾ ਮਿਲੀ।
ਜਿਹੜੀ ਅੰਮਾ ਦੇ ਬੂਹੇ ਤੇ ਚਿਖਾ ਬਲਦ, ਬੁਰਕੀ ਕਿਸ ਤਰਾਂ ਸੰਘ ਲੰਘਾ ਲਏਗੀ ? ਜਿਹੜੇ ਵੀਰ ਦੀ ਭੈਣ ਮੁਟਿਆਰ ਵਿਧਵਾ, ਭਾਬੀ ਸੂਹੇ ਸਾਰੇ ਕੀਕਰ ਲਾ ਲਵੇਗੀ ?
ਪਰਮਾਤਮਾ ਤੁਹਾਡਾ ਬੂਟਾ ਲਾਵੇ ਤੇ ਜੜ੍ਹ ਕਾਇਮ ਕਰੇ, ਅਸੀਂ ਤੇ ਦਿਨ ਰਾਤ ਇਹ ਬੇਨਤੀਆਂ ਕਰਦੇ ਹਾਂ ਕਿ ਤੇਰੀ ਗੋਦ ਹਰੀ ਹੋਵੇ।
ਪਾਟੋ ਧਾੜ ਅੰਦਰ ਅਸੀਂ ਖਿਝ ਰਹੇ ਸਾਂ, ਤਾਕਤ ਭੁਰਦੀ ਸੀ ਲੱਡੂਆਂ ਦੇ ਬੂਰ ਬਣ ਕੇ । ਜ਼ਾਤ, ਪਾਤ ਅਤੇ ਛੂਤ ਛਾਤ ਅੰਦਰ, ਗ਼ੈਰਤ ਗਈ ਸੀ ਉੱਡ ਕਾਵੂਰ ਬਣ ਕੇ।
ਜਗਤ ਸਿੰਘ ਸ਼ੁਰੂ ਸ਼ੁਰੂ ਵਿੱਚ ਗੱਲਾਂ ਵਿੱਚ ਹੀ ਕਦੇ ਕਦਾਈਂ ਕੋਈ ਆਪਣੇ ਮਤਲਬ ਦੀ ਬੇ-ਤੁੱਕੀ ਵਾਹ ਜਾਂਦਾ ਸੀ ਜਿਸ ਦੇ ਉੱਤਰ ਵਿਚ ਸਰਲਾ ਵੱਲੋਂ ਉਸ ਨੂੰ ਜੋ ਕੁਝ ਕਿਹਾ ਜਾਂਦਾ, ਜਾਂ ਜਿਨ੍ਹਾਂ ਭਾਵਾਂ ਨਾਲ ਉਸ ਵੱਲ ਤੱਕਿਆ ਜਾਂਦਾ ਸੀ, ਇਸ ਦਾ ਵੇਰਵਾ ਪਾਠਕ ਪਿਛਲੇ ਕਾਂਡ ਵਿੱਚ ਪੜ੍ਹ ਹੀ ਚੁੱਕੇ ਹਨ।
ਇਸ ਦੀ ਜੀਭ ਬੜੀ ਬੇ-ਲਗਾਮੀ ਹੈ। ਜ਼ਰਾ ਨਹੀਂ ਦੇਖਦਾ ਕਿ ਉਹ ਗੱਲ ਕਿਸ ਦੇ ਨਾਲ ਕਰ ਰਿਹਾ ਹੈ, ਛੋਟਾ ਹੈ, ਵੱਡਾ ਹੈ ; ਉੱਚਾ ਹੈ, ਨੀਵਾਂ ਹੈ ; ਜੋ ਆਂਦਾ ਹੈ, ਮੂੰਹੋਂ ਕੱਢ ਦਿੰਦਾ ਹੈ।
ਖ਼ੁਦਗ਼ਰਜ਼ ਲੀਡਰ ਦੇਸ਼ ਦਾ ਬੇੜਾ ਗ਼ਰਕ ਕਰ ਦਿੰਦੇ ਹਨ ।
ਕਿਉਂ ਅਫ਼ਸਰ ਸਾਹਿਬ ! ਪੈਸੇ ਦੇ ਪੁੱਤੋਂ, ਮਾਇਆ ਦੇ ਪੁਜਾਰੀਓ, ਸ਼ਰਮ ਕਰੋ ! ਦੇਸੀ ਅਫ਼ਸਰਾਂ ਨੇ ਤਾਂ ਭਾਰਤ ਦਾ ਬੇੜਾ ਗਰਕ ਕਰ ਦਿੱਤਾ ਹੈ । ਆਪ ਰਲ ਕੇ ਕਤਲ ਕਰਾਂਦੇ ਤੇ ਡਾਕੇ ਪਵਾਂਦੇ ਹਨ।
ਉਧੋ ਆਖੀਂ ! ਪ੍ਰੇਮ ਇਹ ਪਿਛਾਂ ਨਹੀਂ ਮੁੜਨ ਜੋਗਾ, ਬੇੜੇ ਸਿਦਕ ਦੇ ਠਿਲ੍ਹਦੇ ਰਹਿਣਗੇ ਵੇ।