ਪੁੱਤਰ ਤੇ ਸਾਰੀਆਂ ਆਸਾਂ ਸਨ। ਉਹ ਫੇਲ ਹੋ ਗਿਆ ਹੈ। ਮੇਰਾ ਤੇ ਬੇੜਾ ਹੀ ਡੁੱਬ ਗਿਆ।
ਦੀਨ ਦੁਨੀ ਦੇ ਮਾਲਿਕਾ, ਤੂੰ ਕਰ ਦੇ ਬੇੜਾ ਪਾਰ, ਬਰਕਤਾਂ ਵਸਾ ਕੇ, ਬਾਗ ਤੇ ਲਿਆ ਬਹਾਰ, ਪਾ ਦੇ ਠੰਢ ਠਾਰ।
ਆਉ ਇਕ ਝੰਡੇ ਹੇਠਾਂ ਜਮਾ ਹੋ ਕੇ, ਬੂਟਾ ਫੁਟ ਦਾ ਜੜ੍ਹਾਂ ਤੋਂ ਪਟ ਲਈਏ, ਸਾਂਝਾ 'ਚਾਤ੍ਰਿਕ' ਜ਼ੋਰ ਲਗਾਇ ਕੇ ਤੇ, ਹਿੰਦੁਸਤਾਨ ਦੀਆਂ ਬੇੜੀਆਂ ਕੱਟ ਲਈਏ।
ਉਸ ਦੇ ਨਿਕੰਮੇ ਪੁੱਤਰ ਨੇ ਬੇੜੀਆਂ ਵਿੱਚ ਵੱਟੇ ਪਾ ਕੇ ਉਸ ਦੀ ਇੱਜ਼ਤ ਮਿੱਟੀ 'ਚ ਰੋਲ ਦਿੱਤੀ।
ਮੇਰੇ ਨਾਲ ਇਹੋ ਜਿਹੇ ਹੱਥ ਖੇਡ ਕੇ ਤੁਸੀਂ ਆਪਣੀਆ ਬੇੜੀਆਂ ਵਿੱਚ ਹੀ ਵੱਟੇ ਪਾ ਰਹੇ ਹੋ। ਮੇਰਾ ਤੇ ਕੁਝ ਵਿਗੜਨਾ ਨਹੀਂ ਤੇ ਤੁਹਾਡੀ ਭੁਗਤ ਸਾਉਰ ਜਾਣੀ ਹੈ।
ਇਸ ਰੁਪਏ ਦੀ ਅਚਣਚੇਤ ਪਰਾਪਤੀ ਨਾਲ ਉਸ ਦੀ ਤੇ ਬੇੜੀ ਕੱਟੀ ਗਈ ਹੈ। ਕਿੱਥੇ ਵਿਚਾਰਾ ਪੈਸੇ ਪੈਸੇ ਲਈ ਤਰਲੇ ਲੈਂਦਾ ਸੀ, ਕਿੱਥੋਂ ਹੁਣ ਸੋਹਣਾ ਬਾ ਇੱਜ਼ਤ ਗੁਜ਼ਾਰਾ ਤੁਰ ਰਿਹਾ ਸੂ।
ਵਿਆਹ ਕਰਦਿਆਂ ਹੀ ਮਨੁੱਖ ਨੂੰ ਬੇੜੀ ਪੈ ਜਾਂਦੀ ਹੈ; ਫਿਰ ਉਹ ਉਸ ਤਰ੍ਹਾਂ ਬਾਹਰ ਖੁੱਲਾ ਨਹੀਂ ਫਿਰ ਸਕਦਾ।
ਬੰਦਾ ਚਿੱਠੀ ਦੇ ਕੇ ਆਇਆ ਏ ਬਸੰਤ ਸਿੰਘ ਵੱਲ, ਪਈ ਬੈਠਾ ਸੁੱਤਾ ਆ ਕੇ ਇੱਕ ਵਾਰੀ ਮਿਲ ਜਾ। ਬਸ ਉਹਦੇ ਮਿਲਨ ਦੀ ਜ਼ਰਾ ਅਭਿਲਾਖਿਆ ਹੋ ਰਹੀ।
ਐਸ਼ ਅਸ਼ਰਤਾਂ ਵਿਚ ਗ਼ੁਲਤਾਨ ਸਜਣ । ਚੇਤਾ ਹੋਰ ਦਾ ਭੀ ਕਦੇ ਆਇਆ ਹੈ ? ਏਸ ਬੋਹਲ ਵਿਚੋਂ ਦੱਸੀਂ, ਬੁਕ ਭਰ ਕੇ, ਪੂਰਾ ਕਿਸੇ ਦਾ ਕੀਤਾ ਸਵਾਲ ਭੀ ਹੈ।
ਪਿਤਾ ਤਾਂ ਪਹਿਲਾਂ ਹੀ ਮਰ ਚੁੱਕਾ ਸੀ; ਮਾਤਾ ਦੀ ਮੌਤ ਨੇ ਬੋਟ ਬਣਾ ਦਿੱਤਾ।
ਉਸ ਤਰ੍ਹਾਂ ਤੇ ਸ਼ਾਮੂ ਸ਼ਾਹ ਬੜਾ ਸੂਮ ਹੈ ਪਰ ਪੁੱਤ ਦੇ ਵਿਆਹ ਤੇ ਉਸ ਨੇ ਕਮਾਲ ਕਰ ਵਿਖਾਇਆ ਹੈ। ਸਿੱਧਾ ਬੋਰੀ ਦਾ ਮੂੰਹ ਖੋਲ੍ਹ ਕੇ ਰੱਖ ਦਿੱਤਾ ਤੇ ਅੰਨ੍ਹਾ ਖ਼ਰਚ ਕੀਤਾ।
ਵਿਚਾਰੇ ਜ਼ਹਿਰ ਦੇ ਘੁੱਟ ਵਾਂਗ ਇਸ ਦੁੱਖ ਨੂੰ ਪੀ ਗਏ, ਪਰ ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਦੁਆਰਕਾ ਦਾਸ ਉਨ੍ਹਾਂ ਦੀ ਲੜਕੀ ਨੂੰ ਪੰਜਾਬ ਲੈ ਜਾ ਰਿਹਾ ਹੈ, ਉਨ੍ਹਾਂ ਦੇ ਕਲੇਜੇ ਵਿੰਨ੍ਹੇ ਗਏ। ਕਾਫ਼ੀ ਬੋਲ ਬੁਲਾਰਾ ਹੋਇਆ ਤੇ ਨਤੀਜੇ ਦੇ ਤੌਰ ਤੇ ਦੁਹਾਂ ਧਿਰਾਂ ਵਿਚ ਸਾਰੀ ਉਮਰ ਲਈ ਨਾਮਿਲਵਰਤਨ ਦਾ ਮੁੱਢ ਬੱਝ ਗਿਆ।