Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੬ ਜੇਠ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਭੇਡਾਂ ਦੇ ਸਿੰਗ ਜੰਮਣੇ-ਜਦੋਂ ਮਾੜੇ ਮਾੜੇ ਆਦਮੀ ਬਹੁਤੀਆਂ ਗੱਲਾਂ ਕਰਨ ਲੱਗ ਪੈਣ

ਉਸ ਦੇ ਮੂੰਹ ਵਿੱਚ ਜ਼ਬਾਨ ਨਹੀਂ ਸੀ ਹੁੰਦੀ। ਪਰ ਹੁਣ ਉਹ ਸੰਭਲਿਆਂ ਸੰਭਾਲਿਆ ਨਹੀਂ ਜਾਂਦਾ । ਭੰਡਾਂ ਦੇ ਵੀ ਸਿੰਗ ਜੰਮ ਪਏ ਹਨ।

ਭੈੜਾ ਪੈਣਾ-ਹੌਂਸਲਾ ਛੱਡ ਦੇਣਾ

ਤੇਰੇ ਤੇ ਇਹ ਉਮੈਦ ਤਾਂ ਨਹੀਂ ਸੀ, ਕਿ ਅਜੇਹਾ ਕੋਰਾ ਜਵਾਬ ਦੇ ਛੱਡੇਂਗਾ। ਪਰ ਤੇਰੀ ਮਰਜ਼ੀ, ਰਾਮੂ ਤੇਰੇ ਵਾਂਗ ਭੈੜਾ ਪੈ ਕੇ ਅਜੇਹਾ ਕੋਰਾ ਜਵਾਬ ਨਹੀਂ ਦੇਵੇਗਾ।

ਭੋਗ ਨਾ ਪਾਣਾ-ਜ਼ਿਕਰ ਨਾ ਕਰਨਾ, ਗੱਲ ਨਾ ਦੱਸਣੀ

ਕੀ ਮੈਂ ਕਾਂਤਾ ਦੀ ਕੋਈ ਗੱਲ ਤੈਨੂੰ ਕਦੇ ਦੱਸੀ ਹੈ ? ਉਨ੍ਹਾਂ ਗੱਲਾਂ ਦਾ ਭੀ ਜੋ ਮੈਂ ਜਾਣਦਾ ਹਾਂ ਕਿ ਤੈਨੂੰ ਪਤਾ ਨੇ, ਮੈਂ ਤੇਰੇ ਅੱਗੇ ਭੀ ਭੋਗ ਨਹੀਂ ਪਾਇਆ।

ਭੋਗ ਲਾਣਾ-ਦੇਵਤੇ ਦਾ ਆਪਣੇ ਭਗਤ ਵੱਲੋਂ ਭੇਟ ਹੋਇਆ ਭੋਜਨ ਖਾਣਾ

ਤਿਆਗੋ ਲਾਲਚ ਅਮੀਰੀਆਂ ਦਾ, ਗਰੀਬ ਬਣਿਆਂ ਸੁਖੀ ਰਹਾਂਗੇ। ਕਿ ਭੋਗ ਲਾਂਦਾ ਰਿਹਾ ਹੈ ਭਗਵਾਣ, ਹਮੇਸ਼ ਆ ਕੇ ਗ਼ਰੀਬ ਦੇ ਘਰ।

ਭੋਰ ਭੋਰ ਕੇ-ਥੋੜ੍ਹੀ ਥੋੜ੍ਹੀ ਖਰਚ ਕਰਕੇ

ਪਤੀ ਦੀ ਮੌਤ ਮਗਰੋਂ ਜੋ ਥੋੜ੍ਹਾ ਬਹੁਤ ਉਸ ਦੇ ਪਾਸ ਸੀ, ਉਸ ਨੇ ਹੁਣ ਤੀਕ ਭੋਰ ਭੋਰ ਕੇ ਖਾਧਾ। ਹੁਣ ਉਸ ਪਾਸ ਕੁਝ ਵੀ ਨਹੀਂ।

ਭੋਂ ਖਲ ਭਰਨਾ-ਬਹੁਤ ਮਾਰਨਾ

ਕੁਝ ਮਾਰਿਆ ਹੈ । ਉਨ੍ਹਾਂ ਤੇ ਇਸ ਵਿਚਾਰੇ ਦੀ ਭੋਂ ਖਲ ਭਰ ਦਿੱਤੀ ਹੈ। ਸ਼ੁਕਰ ਹੈ ਬਚ ਗਿਆ।

ਭੋਂ ਦੇ ਭਾੜੇ ਜਾਣਾ-ਕਿਸੇ ਚੀਜ਼ ਦਾ ਵਿਅਰਥ ਚਲੇ ਜਾਣਾ

ਇਹੋ ਜਹੇ ਸ਼ੋਸ਼ਿਆਂ ਵਿਚ ਬਹੁਤਾ ਅਗੇਜੂ ਹੋ ਕੇ ਜਲੂਸਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ । ਵੇਖੀਂ, ਕਿਤੇ ਲੀਡਰੀ ਦੀ ਭੁੱਖ ਵਿਚ ਭੋਂ ਦੇ ਭਾੜੇ ਨਾ ਮਾਰਿਆ ਜਾਈਂ। ਪਰਾਏ ਪੁੱਤਰ ਡਾਂਗ ਚਲਾਣ ਜਾਂ ਗੋਲੀ ਚਲਾਣ ਵਿਚ ਲਿਹਾਜ਼ ਨਹੀਂ ਕਰਦੇ।

ਭੌਰੀ ਵਾਲੀ-ਨੈਸ਼ ਪੈੜੇ ਵਾਲੀ, ਐਸੀ ਸੰਤਾਨ ਜਿਸ ਦੇ ਜਨਮ ਨਾਲ ਘਰ ਤੇ ਦੁੱਖ ਕਲੇਸ਼ ਆ ਜਾਣ

ਜਦੋਂ ਦੀ ਇਹ ਭੌਰੀ ਵਾਲੀ ਜੰਮੀ ਏ, ਮਾਪਿਆਂ ਸੁਖ ਨਹੀਂ ਪਾਇਆ। ਇਨ੍ਹਾਂ ਦਾ ਪੈਰ ਪਿਛਾਂਹ ਹੀ ਪਿਛਾਂਹ ਗਿਆ ਏ।

ਭੰਗ ਦੇ ਭਾ ਜਾਣਾ-ਅਜਾਈਂ ਚਲੀ ਜਾਣੀ, ਵਿਅਰਥ ਖ਼ਰਚ ਹੋ ਜਾਣੀ

ਉਸ ਨੇ ਇਹ ਵਪਾਰ ਸ਼ੁਰੂ ਕੀਤਾ ਸੀ ; ਪਰ ਸਭ ਕੁਝ ਭੰਗ ਦੇ ਭਾ ਚਲਾ ਗਿਆ ਹੈ । ਉਸ ਨੂੰ ਕੰਮ ਦੀ ਸਮਝ ਨਹੀਂ ਸੀ।

ਭੰਗ ਭੁੱਜਣੀ-ਖਾਣ ਨੂੰ ਕੁਝ ਨਾ ਹੋਣਾ

ਕੁੱਕੂ ਹੋਰਾਂ ਦੇ ਘਰ ਅੱਜ ਕੱਲ੍ਹ ਭੰਗ ਭੁੱਜਦੀ ਹੈ।

ਭੰਡੀ ਹੋਣੀ-ਬਦਨਾਮੀ ਹੋਣੀ

ਮਾਮੇ ਦੀ ਚੋਰ ਚਲਾਕੀ ਦਾ ਵਿਆਹ ਵਿੱਚ ਭਾਂਡਾ ਭੱਜ ਗਿਆ। ਜੇ ਉਸ ਵੇਲੇ ਰੌਲਾ ਪਾਉਂਦਾ ਸੀ ਤਾਂ ਆਪਣੀ ਭੰਡੀ ਹੁੰਦੀ ਸੀ ਅਤੇ ਸਾਰਿਆਂ ਉਸ ਨੂੰ ਹੀ ਮੂਰਖ ਆਖਣਾ ਸੀ । ਉਹ ਅੰਦਰੋਂ ਅੰਦਰ ਗੁੱਸਾ ਪੀ ਕੇ ਰਹਿ ਗਿਆ।

ਭੰਨੀ ਕੌਡੀ-ਕੋਈ ਮੁੱਲ ਨਾ ਪੈਣਾ

ਇਹ ਨੌਕਰ ਤੇ ਨਿਰੀ ਚੋਟੀ ਹੀ ਪੈ ਗਿਆ ਹੈ । ਕੰਮ ਤੇ ਇਹ ਭੰਨੀ ਕੌਡੀ ਦਾ ਨਹੀਂ ਕਰਦਾ ਸਗੋਂ ਖਾਂਦਾ ਵੀ ਸਾਡੇ ਪੱਲਿਉਂ ਹੀ ਹੈ।

  • «
  • 261
  • 262
  • 263
  • 264
  • 265
  • »