ਸੰ: ੧੭੯੯ ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਬਹਾਦਰ ਸ਼ੇਰ ਨੇ ਦੇਸ਼ ਸੰਭਾਲਿਆ, ਤਾਂ ਰਾਮ ਰੌਲਾ ਮੱਠਾ ਹੋਇਆ।
ਜਹਾਨੇ ਦੀ ਗਾਜ਼ਰਾਂ ਮੂਲੀਆਂ ਦੀ ਬੋਲ ਭਰੀ ਤਕ ਕੇ ਸ਼ੇਰੇ ਦੀਆਂ ਰਾਲਾਂ ਵਗ ਆਈਆਂ ਤੇ ਉਹਨੂੰ ਆਪਣੀ ਸਾਰੀ ਖਿਝ ਭੁਲ ਗਈ ਤੇ ਖਾਣ ਲਈ ਉਤਾਵਲਾ ਹੋ ਗਿਆ।
ਜੇ ਇਹ ਗੱਲ ਠੀਕ ਹੈ ਤਾਂ ਤੂੰ ਸਮਝ ਕਿ ਤੂੰ ਰਿਉੜੀ ਦੇ ਫੇਰ ਵਿਚ ਆ ਗਿਆ ਹੈ । ਉਸ ਨੇ ਤਾਂ ਤੇਰੀ ਜਾਨ ਕੱਢ ਲੈਣੀ ਹੈ, ਇੱਡਾ ਸਖ਼ਤ ਹੈ ਉਹ ।
ਕੋਈ ਪੈਸੇ ਦਾ ਮਿੱਤਰ, ਕੋਈ ਮਾਇਆ ਦਾ ਸੇਵਕ, ਕੋਈ ਰਿਹਾ ਹੋਇਆ ਹੀ, ਆਪਣੀ ਧੀ ਨੂੰ ਕਿਸੇ ਦੀ ਸੌਕਣ ਬਣਾਉਣ ਦੀ ਕਮੀਨਗੀ ਕਰੇਗਾ।
ਮੈਂ ਜਾਣ ਕੇ ਕਦੀ ਕਿਸੇ ਨਾਲ ਕੌੜਾ ਨਹੀਂ ਬੋਲਿਆ । ਪਰ ਜਦੋਂ ਕੋਈ ਵਿੰਗਾ ਜਾਂਦਾ ਹੋਵੇ, ਤਾਂ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ ਤੇ ਮੈਂ ਸੱਚੀ ਸੱਚੀ ਮੂੰਹੋਂ ਕੱਢ ਦੇਂਦਾ ਆਂ।
ਇਨ੍ਹਾਂ ਦੀਆਂ ਗੱਲਾਂ ਕਈ ਉਸਤਾਨੀਆਂ ਨਾਲ ਉੱਡੀਆਂ ਸਨ ਪਰ ਧਰਮ ਨੇਮ ਵਿਚ ਪੂਰੇ ਤੇ ਚੰਗੇ ਲੈਕਚਰਾਰ ਹੋਣ ਕਰ ਕੇ ਏਹਨਾਂ ਦੀਆਂ ਰਿਝਦੀਆਂ ਉੱਤੋਂ ਕੋਈ ਚਪਨੀ ਨਹੀਂ ਸੀ ਲਾਹੁੰਦਾ।
ਇਸ ਮੌਕੇ ਲਈ ਪ੍ਰਭਾ ਦੇਵੀ ਨੇ ਜੋ ਜੋ ਕਰਨ, ਕਹਿਣ ਜਾਂ ਜਿਸ ਤਰ੍ਹਾਂ ਦੀ ਬਣ ਕੇ ਪੇਸ਼ ਹੋਣ ਲਈ ਉਰਵਸ਼ੀ ਨੂੰ ਤਿਆਰ ਕੀਤਾ ਹੋਇਆ ਸੀ : ਉਰਵਸ਼ੀ ਉਸ ਸਾਂਗ ਨੂੰ ਭਰਨ ਵਿਚ ਪੂਰੀ ਉਤਰੀ, ਜਿਸ ਦਾ ਫਲ ਰੂਪ ਪ੍ਰਕਾਸ਼ ਪੂਰੀ ਤਰ੍ਹਾਂ ਉਸ ਉੱਤੇ ਰੀਝ ਗਿਆ।
ਡਾਕਟਰ ਨੇ ਸੱਤਰ ਵਰ੍ਹੇ ਕੰਵਾਰਿਆਂ, ਲੋਕ ਸੇਵਾ ਵਿੱਚ ਲਾ ਦਿੱਤੇ ਸਨ । ਹੁਣ ਜ਼ਿੰਦਗੀ ਦੀਆਂ ਸ਼ਾਮਾਂ ਸਿਰ ਉਤੇ ਸਨ । ਸੇਵਾ ਨਾਲ ਤੇ ਰੀਝ ਚੰਗੀ ਲਾਹੀ, ਕਿਸੇ ਸਾਥ ਲਈ ਦਿਲ ਅਜੇ ਵੀ ਭੁੱਖਾ ਸੀ।
ਚਿੱਟਾ ਲਹੂ, ਪੜ੍ਹ ਕੇ ਮੈਨੂੰ ਮੇਰੀਆਂ ਸਾਰੀਆਂ ਰੀਝਾਂ ਵਰ ਆਉਂਦੀਆਂ ਨਜ਼ਰ ਆਈਆਂ। ਮੈਂ ਬੜੇ ਮਾਣ ਤੇ ਨਿਬੱਕਤਾ ਨਾਲ ਇਹ ਗੱਲ ਆਖਣ ਦੀ ਦਲੇਰੀ ਕਰਦਾ ਹਾਂ ਕਿ ਇਹ ਨਾਨਕ ਸਿੰਘ ਦੀ ਉਹ ਅਮਰ ਰਚਨਾ ਹੈ, ਜਿਸ ਉੱਤੇ ਕੋਈ ਵੀ ਸਜੀਵ ਭਾਸ਼ਾ ਮਾਣ ਕਰ ਸਕਦੀ ਹੈ।
ਚਲ ਬੱਸ, ਹੁਣ ਟਕਾ ਮਿਲ ਗਿਆ, ਤੁਰਦਾ ਹੋ, ਇੱਥੇ ਰੀਂ ਰੀਂ ਨਾ ਕਰ।
ਇਹ ਸੂਹ ਅਸਾਂ ਵੀ ਕੱਢ ਲਈ ਪਈ ਜਮੋ (ਸ਼ਾਮੂ ਦੀ ਧੀ) ਦਾ ਰੁਕ ਕਿੱਧਰ ਏ । ਉਹ ਗਿਰਧਾਰੀ ਸ਼ਾਹ ਨੂੰ ਚਾਹੁੰਦੀ ਏ ਜਾਂ ਮੈਨੂੰ। ਬਸ ਫਿਰ ਕੀ ਸੀ।
ਮਨੁੱਖੀ ਮਨ ਦਾ ਇਹ ਖਾਸਾ ਹੈ ਕਿ ਦਰਿਆ ਦੀ ਲਹਿਰ ਵਾਂਗ ਜਿਸ ਪਾਸੇ ਉਸ ਦਾ ਰੁਖ਼ ਹੋ ਤੁਰੇ, ਤੁਰਿਆ ਹੀ ਜਾਂਦਾ ਹੈ।