ਸਭ ਤੋਂ ਛੇਕੜਲੀ ਗੱਲ ਜਿਹੜੀ ਗੋਮਤੀ ਨੇ ਸੁਣਾਈ, ਉਸ ਨਾਲ ਤਾਂ ਮੇਰੇ ਅੰਦਰ ਰੰਗ ਹੀ ਭਰਿਆ ਗਿਆ।
ਉਰਵਸ਼ੀ ਸਦਾ ਲਈ ਹੱਡ ਮਾਸ ਦੀ ਪੁਤਲੀ ਬਣੀ ਰਹੇਗੀ—ਜਿਸ ਨੂੰ ਮਾਂ ਦੇ ਇਸ਼ਾਰਿਆਂ ਨਾਲ ਹੀ ਚਲਣਾ ਹੋਵੇਗਾ, ਉਸ ਦਾ ਏਹ ਖਿਆਲ ਇਕ ਭੁਲੇਖਾ ਹੀ ਨਿਕਲਿਆ, ਜਦ ਉਸ ਨੇ ਦੇਖਿਆ ਕਿ ਉਰਵਸ਼ੀ ਵਿਚ ਹੁਣ ਮਨਮਰਜ਼ੀ ਕਰਨ ਦੀ ਰੁਚੀ ਜਾਗ ਉੱਠੀ ਹੈ।
ਵਾਧਾ ਘਾਟਾ ਵਪਾਰ ਦੇ ਨਾਲ ਈ ਹੁੰਦਾ ਏ। ਸ਼ਾਹੂਕਾਰਾਂ ਦੇ ਕਈ ਵਾਰ ਦਵਾਲੇ ਨਿਕਲ ਜਾਂਦੇ ਨੇ ਤੇ ਫੇਰ ਰੱਬ ਦੀ ਨਜ਼ਰ ਸਵੱਲੀ ਹੋਇਆਂ ਰੁਪਏ ਦਾ ਰੋਲ ਪੈ ਜਾਂਦਾ ਏ।
ਵਿਹਾਰ ਵਿਚ ਲਿਹਾਜ਼ ਕਾਹਦਾ । ਅਨੰਤ ਰਾਮ ਆਪ ਜ਼ਾਮਨੀ ਦੇਵੇਗਾ । ਓਸ ਨੇ ਕਹਿ ਦਿੱਤਾ ਏ, ਪਈ ਜਿਸ ਤਰ੍ਹਾਂ ਸ਼ਾਮੂ ਸ਼ਾਹ ਰਾਜ਼ੀ ਹੋਵੇ, ਕਰ ਲਓ, ਤੇ ਸੌ ਰੁਪਯਾ ਮੈਂ ਦੋ ਮਹੀਨਿਆਂ ਦੇ ਅੰਦਰ ਅੰਦਰ ਤਾਰਨਾ ਹੈ।
ਇਸ ਵੇਲੇ ਮੇਰਾ ਹੱਥ ਡਾਢਾ ਤੰਗ ਏ, ਜਿਤਨਾ ਤੂੰ ਆਖਦਾ ਏਂ ਉਤਨਾ ਰੁਪਈਆ ਬਣਨਾ ਤੇ ਬੜਾ ਔਖਾ ਏ ਪਰ ਰੁਪਈਆ ਪੰਜ ਕੂ ਸੌ ਮਰ ਜੀ ਕੇ ਮੈਂ ਤੈਨੂੰ ਬਣਾ ਦਿਆਂਗਾ।
ਬੁੱਢੇ ਨੇ ਸ਼ਾਹ ਨੂੰ ਕਿਹਾ-- ਰੱਬ ਤੁਹਾਡਾ ਭਲਾ ਕਰੇ ਮੈਂ ਤਾਂ ਘਰ ਲੱਭਦਾ ਲੱਭਦਾ ਰੁਲ ਗਿਆ ਆਂ। ਅੱਗੋਂ ਨਜ਼ਰ ਮੇਰੀ ਜ਼ਰਾ ਮਾੜੀ ਏ।
ਉਸ ਲਈ ਜੇਲ੍ਹ ਤੋਂ ਬਾਹਰ ਦੀ ਦੁਨੀਆਂ ਵੀ ਕੋਈ ਫੁੱਲਾਂ ਦੀ ਸੇਜ ਨਹੀਂ ਸੀ, ਪਰ ਫੇਰ ਵੀ ਇਸ ਵੇਲੇ ਉਸ ਦੀ ਰੂਹ ਬਾਹਰ ਦੀ ਦੁਨੀਆਂ ਵਿੱਚ ਗੱਡੀ ਹੋਈ ਸੀ।
ਭਾਈ ਨਾਨਕ ਸਿੰਘ, ਕਲਮੀ ਮਜ਼ਦੂਰ ਹੈ। ਜਿਸ ਤਰ੍ਹਾਂ ਪਿੰਡ ਦਾ ਪੀਡਾ ਹੈ ਏਸੇ ਤਰਾਂ ਦਿਲ ਦਾ ਕਰੜਾ ਹੈ। ਮਿਹਨਤੋਂ ਰੂਹ ਨਹੀਂ ਛੱਡਦਾ ਤੇ ਕਿਸੇ ਦੀ ਚੰਗੀ ਮੰਦੀ ਸੁਣਦਾ ਨਹੀਂ।
ਇਸ ਨੂੰ ਕੋਈ ਖ਼ਬਰ ਨਹੀਂ ਸੀ ਕਿ ਗ਼ਰੀਬੀ ਕਿਸ ਜਾਨਵਰ ਦਾ ਨਾਂ ਹੈ ਪਰ ਇਸ ਨੇ ਇੱਕ ਛੋਟਾ ਜਿਹਾ ਸੀਨ ਵੇਖਿਆ- ਗਰੀਬਾਂ ਦੀ ਦੁਨੀਆਂ ਦਾ, ਜਿਸ ਨੇ ਇਸ ਦੀ ਰੂਹ ਪਲਟਾ ਦਿੱਤੀ । ਜਿਸ ਨੇ ਚੰਦ ਮਿੰਟਾਂ ਵਿੱਚ ਇਸ ਨੂੰ ਅਮੀਰਾਂ ਦੀ ਦੁਨੀਆਂ ਤੋਂ ਮੁਤਨੀਫਰ ਕਰ ਦਿੱਤਾ।
ਵੇ ਪੁੱਤਰ, ਤੈਨੂੰ ਮਿਲਣ ਲਈ ਰੂਹ ਹਰ ਵੇਲੇ ਭਟਕਦੀ ਰਹਿੰਦੀ ਸੀ। ਪਰਮਾਤਮਾ ਨੇ ਹੁਣ ਸੁਣੀ ਹੈ।
ਮੈਂ ਪਹਿਲੀ ਨਜ਼ਰੇ ਤਾੜ ਗਿਆ ਕਿ ਬੰਦਾ ਤਾਂ ਕੋਈ ਰੂਹ ਵਾਲਾ ਹੀ ਜਾਪਦਾ ਹੈ। ਉਸ ਦੇ ਚਿਹਰੇ ਤੇ ਮੁਸਕ੍ਰਾਹਟ ਸੀ, ਉਸ ਦਾ ਬੋਲ ਮਿੱਠਾ ਸੀ, ਉਹ ਸਭ ਦਾ ਸ਼ੁਭ ਇੱਛਕ ਸੀ।
ਵੇਖੋ ਨਾਂ, ਇਨ੍ਹਾਂ ਦੀ ਅਕਲ ਉੱਤੇ ਕੇਹਾ ਪੜਦਾ ਪਿਆ ਹੋਇਆ ਏ! ਜਿਸ ਕੁੜੀ ਦਾ ਵਿਆਹ ਹੋਵੇ ਉਹਨੂੰ ਸੱਤ ਅੱਠ ਦਿਨ ਬੜਾ ਗੰਦਾ ਤੇ ਮੈਲਾ ਰਖਦੇ ਨੇ, ਤੇ ਖਿਆਲ ਇਹ ਹੁੰਦਾ ਹੈ, ਭਈ ਜਦੋਂ ਵਿਆਹ ਦਾ ਜੋੜਾ ਤੇ ਗਹਿਣੇ ਪਾਏਗੀ, ਇਹਨੂੰ ਖੂਬ ਰੂਪ ਚੜ੍ਹੇਗਾ।