ਮੁੰਡੇ ਤੋਂ ਸ਼ੱਕ ਵਜੋਂ ਪੁੱਛਾਂ ਪੁੱਛ ਪੁੱਛ ਕੇ ਉਹਨਾਂ ਉਸਨੂੰ ਰੋਣ ਹਾਕਾ ਕਰ ਛੱਡਿਆ ਹੈ, ਮੇਰਾ ਵਿਸ਼ਵਾਸ਼ ਹੈ ਕਿ ਮੁੰਡਾ ਨਿਰਦੋਸ਼ ਹੈ ਪਰ ਘਬਰਾ ਗਿਆ ਹੈ।
ਉਸ ਨੂੰ ਕੋਈ ਕੀ ਪਸੰਦ ਕਰੇਗਾ ਜੋ ਹਰ ਵੇਲੇ ਆਪਣਾ ਹੀ ਰੋਣਾ ਰੋਂਦਾ ਹੈ। ਖੁਸ਼ੀ ਵੇਲੇ ਦੂਜਿਆਂ ਨਾਲ ਮਿਲ ਕੇ ਖ਼ੁਸ਼ ਹੋਣਾ ਚਾਹੀਦਾ ਹੈ।
ਸਾਡਾ ਤੇ ਭਈ ਰੋਮ ਰੋਮ ਖ਼ੁਸ਼ ਹੋ ਗਿਆ ਈ; ਜੋ ਤੇਰਾ ਵੀ ਕਾਰਜ ਸਿੱਧ ਹੋ ਗਿਆ।
ਜੋ ਗੋਂਦਾਂ ਤੂੰ ਗੁੰਦੀਆਂ ਸਭ ਚੜ੍ਹ ਗਈਆਂ ਤੋੜ, ਪਰ ਇਕ ਸ਼ਾਹ ਜਹਾਨ ਦਾ ਰਿਹਾ ਰੜਕਦਾ ਰੋੜ।
ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਲੜਕੀਆਂ ਨੂੰ ਬੂਹਿਉਂ ਉਠਾਉਣਾ ਵੀ ਸਵਾਬ ਦਾ ਕੰਮ ਹੈ । ਸੋ ਇਸ ਭਲੇ ਕੰਮ ਵਿੱਚ ਕਦੀ ਰੋੜਾ ਨਾ ਅਟਕਨ ਦਿਉ।
ਉਹ ਚਾਹੁੰਦਾ ਸੀ ਕਿ ਗੱਲਾਂ ਗੱਲਾਂ ਵਿੱਚ ਹੀ ਕਿਸੇ ਤਰ੍ਹਾਂ ਪ੍ਰੇਮ ਦੀ ਰੌ ਚੱਲ ਪਵੇ, ਪਰ ਇਸ ਵਿੱਚ ਉਹ ਜ਼ਰਾ ਵੀ ਸਫ਼ਲ ਨਾ ਹੋ ਸਕਿਆ।
ਸਭ ਦੇ ਨਿਰਾਸ ਤੇ ਦੁਖੀ ਦਿਲਾਂ ਵਿੱਚ ਆਸ ਦੀ ਰੌ ਫਿਰ ਗਈ ਕਿ ਖਬਰੇ ਮੈਨੇਜਰ ਦੇ ਮਨ ਮਿਹਰ ਪਈ ਹੈ, ਜਾਂ ਰਾਇ ਸਾਹਿਬ ਨੇ ਹੀ ਫੂਨ ਵਿਚ ਕੋਈ ਠੰਢ ਪਾਣ ਵਾਲਾ ਸੁਨੇਹਾ ਦੇ ਘੱਲਿਆ ਹੈ।
ਹਵੇਲੀ ਵਿੱਚ ਜਾ ਕੇ ਉਸ ਨੇ ਜੋ ਦ੍ਰਿਸ਼ ਵੇਖਿਆ, ਇਸ ਨਾਲ ਉਸ ਦਾ ਦਿਲ ਕੰਬ ਉੱਠਿਆ-ਰੌਂਗਟੇ ਖੜੇ ਹੋ ਗਏ।
ਸੱਪ ਨੂੰ ਦੇਖ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ ।
ਇਹ ਸੁਣ ਕੇ ਨਿਰਾਸ਼ ਦਿਲਾਂ ਵਿੱਚ ਕੁਝ ਰੌਂ ਜਿਹੀ ਰੁਮਕੀ ਤੇ ਦੋਵੇਂ ਸਲਾਮ ਕਰ ਕੇ ਕੰਮ ਤੇ ਜਾ ਲੱਗੇ।
ਊਸ਼ਾ ਨੂੰ ਪਤੀ ਦਾ ਪਿਆਰ ਜ਼ਰੂਰ ਮਿਲਿਆ, ਪਰ ਜਿਉਂ ਹੀ ਖੋਟੇ ਸਿੱਕੇ ਵਾਂਗ ਉਸ ਪਿਆਰ ਦਾ ਰੰਗ ਉਘੜਨਾ ਸ਼ੁਰੂ ਹੋਇਆ, ਊਸ਼ਾ ਦੀ ਉਹ ਅਰੋਕ ਪਿਆਰ ਲਾਲਸਾ, ਉਸ ਦੇ ਸੀਨੇ ਵਿੱਚ ਹੀ ਨੱਪੀ ਘੁੱਟੀ ਗਈ।
ਠਾਣੇਦਾਰ ਨੇ ਚੌਕੀਦਾਰ ਨੂੰ ਡਾਂਟਿਆ--ਬਦਮਾਸ਼ ! ਪਿੰਡ 'ਚ ਖੂਨ ਹੋਵੇ ਤੇ ਪਹਿਰੇਦਾਰ ਨੂੰ ਪਤਾ ਨਾ ਹੋਵੇ । ਸਿਪਾਹੀ ਨੂੰ ਮਾਰਨ ਲਈ ਕਿਹਾ, ਉੱਧਰੋਂ ਅਫਸਰ ਦਾ ਰੰਗ ਉਡਦਾ ਜਾਂਦਾ ਸੀ ਕਿਉਂਕਿ ਕਤਲ ਉਸੇ ਨੇ ਕਰਵਾਇਆ ਸੀ।