ਫ਼ੇਲ੍ਹ ਹੋਣ ਦੀ ਖ਼ਬਰ ਸੁਣ ਕੇ ਬਿੱਲੂ ਦਾ ਰੰਗ ਉੱਡ ਗਿਆ ।
(ਪ੍ਰਭਾ ਦੀ ਆਵਾਜ਼ ਸੁਣ ਕੇ) ਮਾਂ ਦਾ ਰੰਗ ਇਕ ਦਮ ਉੱਡ ਗਿਆ, ਦੂਜੀ ਘੜੀ ਉਸ ਨੂੰ ਗਸ਼ ਆ ਗਈ।
ਜਿਉਂ ਜਿਉਂ ਇਸ ਕੱਪੜੇ ਨੂੰ ਧੋਵੋਗੇ, ਨਵਾਂ ਰੰਗ ਕੱਢੇਗਾ । ਇਹ ਸੂਤੀ ਕਾਹਦਾ ਹੈ, ਨਿਰੀ ਬੋਸਕੀ ਬਣ ਜਾਣੀ ਹੈ।
ਹੋਲੀ ਦੇ ਦਿਨਾਂ ਵਿੱਚ ਲੋਕ ਰੰਗ ਖੇਡਦੇ ਹਨ ਤੇ ਇੱਕ ਦੂਜੇ ਦੇ ਕੱਪੜੇ ਗੰਦੇ ਕਰਦੇ ਹਨ।
ਪੈਸਾ ਜਿਉਂ ਹੀ ਆਉਣਾ ਸ਼ੁਰੂ ਹੁੰਦਾ ਹੈ, ਮਨੁੱਖ ਨੂੰ ਰੰਗ ਵੀ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ।
ਬਹੁਤ ਦਿਨ ਤੀਕ ਅਨੇਕਾਂ ਦੁੱਖਾਂ ਵਿੱਚ ਸਮਾਂ ਬਿਤਾਉਣ ਪਿੱਛੋਂ ਅਚਲਾ ਦੇ ਪਿਤਾ ਦੇ ਮਨ ਉੱਤੇ ਹੌਲੀ ਹੌਲੀ ਸ਼ਾਂਤੀ ਤੇ ਪ੍ਰਸੰਨਤਾ ਦਾ ਰੰਗ ਜੰਮਦਾ ਜਾਂਦਾ ਸੀ, ਪਰ ਜਦ ਪਿਛਲੀ ਕਹਾਣੀ ਸਾਹਮਣੇ ਆਉਂਦੀ ਸੀ ਤਾਂ ਉਸ ਦਾ ਖਿੜ ਰਿਹਾ ਚਿਹਰਾ ਯਕਾਯਕ-ਕੁਮਲਾ ਜਾਂਦਾ ਸੀ।
ਵਾਅਜ਼ ਨੇ ਪਾਦਰੀ ਦੇ ਸਾਹਮਣੇ ਝੂਠ ਬੋਲਿਆ ਤਾਂ ਸਾਹਿਬ ਨੇ ਕਿਹਾ, "ਤੁਮ ਮੌਕੂਫ, ਚਲੇ ਜਾਓ, ਹਮ ਨਾਰਾਜ । ਵਾਅਜ਼ ਤੇ ਭਾਗਣ (ਵਾਅਜ਼ ਦੀ ਪਤਨੀ) ਦਾ ਰੰਗ ਪੀਲਾ ਹੋ ਗਿਆ । ਗਿੱਚੀ ਸੁੱਟ ਕੇ ਜ਼ਰਾ ਪਰੇ ਹੋ ਗਏ।
ਬਲਦੇਵ ਦੇ ਚਲੇ ਜਾਣ ਦੀ ਚਿੰਤਾ ਉਸ ਨੂੰ ਸਭ ਤੋਂ ਵਧੀਕ ਸੀ ਤੇ ਏਦੂੰ ਵੀ ਬਹੁਤੀ ਚਿੰਤਾ ਉਸ ਨੂੰ ਮਾਲਤੀ ਦੀ ਸੀ। ਜਿਸ ਨੇ ਉਸ ਰਾਤ ਤੋਂ ਲੈ ਕੇ ਇੱਕ ਲਫਜ਼ ਵੀ ਜ਼ਬਾਨੋਂ ਨਹੀਂ ਬੋਲਿਆ ਤੇ ਇਹਨਾਂ ਤਿੰਨਾਂ ਦਿਨਾਂ ਵਿਚ ਹੀ ਉਸ ਦਾ ਰੰਗ ਬੱਗਾ ਪੂਣੀ ਹੋ ਗਿਆ ਹੈ।
ਵਿਆਹ ਵਿੱਚ ਕੁੜੀਆਂ ਦੇ ਗਿੱਧੇ ਨੇ ਖ਼ੂਬ ਰੰਗ ਬੰਨ੍ਹਿਆ।
ਬਾਹਰ ਲਕੀਰਾਂ ਤੇ ਮੈਂ ਸਾਰੀਆਂ ਪਾਈਆਂ ਹੋਈਆਂ ਹਨ, ਕੇਵਲ ਰੰਗ ਭਰਨੇ ਰਹਿੰਦੇ ਹਨ। ਅੰਧੇ ਘੰਟੇ ਵਿੱਚ ਨਕਸ਼ਾ ਤਿਆਰ ਹੋ ਜਾਵੇਗਾ।
ਭਾਰਤੀ ਲੋਕ ਆਜ਼ਾਦੀ ਦੇ ਰੰਗ ਮਾਣ ਰਹੇ ਹਨ ।
ਬੱਸ ਕਰੋ ਯਾਰ, ਛੱਡੋ ਪਰੇ ਇਸ ਨਿਕੰਮੀ ਬਹਿਸ ਨੂੰ। ਏਡਾ ਸੋਹਣਾ ਰੰਗ ਰਸ ਬੱਝਾ ਹੋਇਆ ਸੀ, ਕੀਹ ਤੁਸੀਂ ਲੈ ਬੈਠੇ ਉਂ ਵਿਹਲੀਆਂ ਗੱਲਾਂ।