ਮੁੰਡੇ ਦੀ ਬੋਲੀ ਸ਼ਗਨ ਪਾ ਤੇ ਫੇਰ ਹੋਰ ਵੀ ਪਾਨ, ਓਹਦੇ ਮਗਰੋਂ ਕੁੜੀ ਮੁੰਡੇ ਦਾ ਮੁੱਲ ਖੁਲ੍ਹਵਾ, ਲੱਸੀ-ਮੁੰਦਰੀ ਖਿਡਾ ਨੇ।
ਉਸ ਨੂੰ, ਮਾਤਾ ਪਿਤਾ ਦੇ ਰੁੱਖੇਪਨ ਤੋਂ, ਐਸੀ ਲਹਿਰ ਉੱਠੀ ਕਿ ਆਪਣਾ ਥੋੜਾ ਬਹੁਤ ਸਾਮਾਨ ਲੈ ਕੇ ਰਾਤੋਂ ਰਾਤ ਘਰੋਂ ਨਿਕਲ ਗਿਆ। ਹੁਣ ਤੀਕ ਉਸ ਦਾ ਕੋਈ ਪਤਾ ਹੀ ਨਹੀਂ।
ਜਿਸ ਵੇਲੇ ਉਸਨੂੰ ਪੇਟ ਵਿੱਚ ਲਹਿਰ ਪੈਂਦੀ ਹੈ, ਉਹ ਨਿਢਾਲ ਹੋ ਜਾਂਦਾ ਹੈ।
ਸੁੱਖੀ ਦੀ ਲਾਟਰੀ ਨਿਕਲਣ ਨਾਲ ਉਹਨਾਂ ਦੇ ਘਰ ਲਹਿਰ-ਬਹਿਰ ਹੋ ਗਈ ਹੈ।
ਸਾਗਰ ਲਹਿਰਾਂ ਮਾਰ ਰਿਹਾ ਸੀ। ਇਹ ਦ੍ਰਿਸ਼ ਬੜਾ ਸੁੰਦਰ ਵੀ ਸੀ ਤੇ ਬੜਾ ਭਿਆਨਕ ਵੀ।
ਸਾਡੇ ਘਰ ਦੁੱਧ, ਘਿਉ, ਲੱਸੀ, ਮੱਖਣ ਤੇ ਹੋਰ ਖਾਣ-ਪੀਣ ਦੀਆਂ ਲਹਿਰਾਂ ਲੱਗੀਆਂ ਹੋਈਆਂ ਹਨ। ਸਾਨੂੰ ਕੀ ਲੋੜ ਹੈ ਕਿ ਕਿਸੇ ਦੀ ਨਿਗਾਹ ਰੱਖੀਏ।
ਨੀ ਕਰਮੋਂ, ਨੀ ਚਲ, ਲਹੁਡਾ ਵੇਲਾ ਖਾਣ ਚੱਲੀਏ, ਫੇਰ ਆ ਕੇ ਦੂਜਾ ਤ੍ਰਿੰਵਣ ਪਾਵਾਂਗੀਆਂ।
ਦੋ ਦਿਨਾਂ ਤੋਂ ਮੈਨੂੰ ਲਹੂ ਆ ਰਿਹਾ ਹੈ, ਮੇਰੇ ਵਿੱਚ ਤਾਂ ਹੁਣ ਉੱਠਣ ਦੀ ਹੀ ਹਿੰਮਤ ਨਹੀਂ ਜਾਪਦੀ।
ਰਾਜਪੂਤਾਂ ਵਰਗੀ ਬਹਾਦਰ ਕੌਮ ਏਸ ਵੇਲੇ ਸਾਡੀ ਸੱਜੀ ਬਾਂਹ ਹੋਈ ਹੈ; ਏਨ੍ਹਾਂ ਨਾਲ ਸਾਡਾ ਲਹੂ ਸਾਂਝਾ ਹੁੰਦਾ ਜਾ ਰਿਹਾ ਹੈ । ਏਨ੍ਹਾਂ ਨੂੰ ਛੱਡ ਕੇ ਪਰਦੇਸ਼ੀ ਅਹਿਲਕਾਰਾਂ ਦੀਆਂ ਕੁੜੀਆਂ ਵੱਲ ਧਿਆਨ ਦੇਣਾ ਰਾਜਨੀਤੀ ਦੇ ਵਿਰੁੱਧ ਹੈ।
ਵਿਦਿਆ ਆਖੇ : ਅਕਲ ਨੂੰ ਮੈਂ ਸਾਣ ਚੜ੍ਹਾਵਾਂ, ਦੱਬੇ ਦਾਨੇ ਦਾਨਿਆਂ ਦੇ ਹੱਥ ਫੜਾਵਾਂ। ਬੇ-ਇਲਮਾਂ ਨੂੰ ਮੰਗਿਆਂ ਭੀ ਖੈਰ ਨ ਪੈਂਦਾ, ਕਲਮੋਂ ਲਹੂ ਜਹਾਨ ਦਾ ਨਿੱਤ ਸੁੱਕਾ ਰਹਿੰਦਾ।
ਜਦੋਂ ਦੀ ਪ੍ਰੀਖਿਆ ਦੀ ਤਾਰੀਖ਼ ਦਾ ਪਤਾ ਲੱਗਾ ਹੈ, ਹਨੀ ਦਾ ਲਹੂ ਸੁੱਕ ਗਿਆ ਹੈ।
ਲੋਕੀ ਕਹਿੰਦੇ ਸਨ ਕਿ ਗੁਫਾ ਦੇ ਰਸਤੇ ਵਿੱਚ ਭੂਤ ਰਹਿੰਦੇ ਸਨ। ਇਕ ਦਿਨ ਇਕ ਮੁੰਡਾ ਜੋਗੀ ਨੂੰ ਗੁਫਾ ਵਿੱਚ ਰੋਟੀ ਦੇ ਕੇ ਆ ਰਿਹਾ ਸੀ ਉਸਨੂੰ ਇੰਜ ਲੱਗਾ ਜਿਵੇਂ ਭੂਤ ਇਕ ਦਮ ਆ ਕੇ ਉਹਦੇ ਅੱਗੇ ਖੜਾ ਹੋ ਗਿਆ ਹੈ। ਮੁੰਡੇ ਦਾ ਸਾਰੇ ਦਾ ਸਾਰਾ ਲਹੂ ਜਿਸ ਤਰ੍ਹਾਂ ਇਕ ਅੱਖ ਦੇ ਫੋਰ ਵਿੱਚ ਖਿੱਚਿਆ ਗਿਆ ਤੇ ਪਸੀਨਾ ਉਹਦੇ ਬਦਨ ਤੋਂ ਤ੍ਰਿਪ ਤ੍ਰਿਪ ਵਹਿਣ ਲੱਗ ਪਿਆ।