ਕਈ ਵਾਰੀ ਜੁੰਮੇ ਨੂੰ ਲੋਕਾਂ ਨੇ ਕਹਾਣੀ ਸੁਣਾਈ ਕਿ ਚੀਰ ਪੜਾਂ ਤੇ ਚੁੜੇਲ ਵੱਸਦੀ ਹੈ ਪਰ ਉਹਦਾ ਦਿਲ ਕਦੀ ਨਾ ਮੰਨਦਾ ਤੇ ਜਦੋਂ ਜ਼ਿਆਦਾ ਲੋਕ ਉਸ ਨੂੰ ਦਲੀਲਾਂ ਦਿੰਦੇ ਹੋਰ ਹੋਰ ਉਹਦੇ ਡੋਲੇ ਆਕੜਦੇ, ਵਧੇਰੇ ਉਹਦੀ ਛਾਤੀ ਉਠਦੀ ; ਉਹਦੀਆਂ ਰਗਾਂ ਵਿੱਚ ਲਹੂ ਜਿਸ ਤਰ੍ਹਾਂ ਖੌਲਣ ਲੱਗ ਪੈਂਦਾ, ਤੇ ਜੁੰਮੇ ਦੇ ਦੰਦ ਉਹਦੇ ਦੰਦਾਂ ਤੇ ਕਰੀਚਣ ਲੱਗ ਪਏ ਹੁੰਦੇ।