ਜਿਨ੍ਹਾਂ ਜਾਤਾਂ ਘਰਾਣਿਆਂ ਵਿੱਚ ਰੋਕ ਚਲੀ ਆਉਂਦੀ ਸੀ, ਉਹ ਲੋਕ ਭੀ ਚੋਰੀ ਛਪੀ ਗਟਾ ਗਟ ਪੀ ਰਹੇ ਹਨ । ਰੰਗ ਰਲੀਆਂ ਮਨਾ ਰਹੇ ਹਨ।
ਲੜਾਈ ਦੇ ਲੱਗਣ ਨਾਲ ਹੀ ਲੋਹੇ ਦੇ ਭਾਅ ਤੇਜ ਹੋ ਗਏ ਤੇ ਸਾਨੂੰ ਵੀ ਰੰਗ ਲੱਗਣ ਲੱਗਾ। ਹਜ਼ਾਰਾਂ ਰੁਪਿਆਂ ਦੀ ਖੱਟੀ ਰੋਜ ਹੋਣ ਲੱਗੀ।
ਚੌੜ ਚਾਨਣਾ, ਇਹ ਕੀ ਰੰਗ ਲਾ ਛੱਡਿਆ ਈ । ਹੁਣ ਇਹ ਨੁਕਸਾਨ ਭਰੇਗਾ ਕੌਣ ?
ਤੇਰੀ ਵੇਖ ਕੇ ਕਰਤੂਤ, ਜੇ ਕਰ ਖਾਰ ਖਾ ਬੈਠਾ, ਲਾਂਭੇ ਫਾਂਡੜੀ ਜਾ ਬਾਲ, ਕੋਈ ਰੰਗ ਲਾ ਬੈਠਾ, ਇਹੋ ਫੁਲ ਬਣ ਕੇ ਖਾਰ ਜੇ ਤਲਵਾਰ ਚਾ ਬੈਠਾ, ਉੱਜੜ ਜਾਇਗਾ ਇਹ ਬਾਗ, ਮਾਲੀ ਮੂੰਹ ਭੁਆ ਬੈਠਾ।
ਤੁਹਾਨੂੰ ਆਪਣੇ ਪਿਤਾ ਲਈ ਫ਼ਖਰ ਕਰਨਾ ਚਾਹੀਦਾ ਹੈ । ਉਨ੍ਹਾਂ ਦੀ ਕਠਿਨ ਸੇਵਾ ਰੰਗ ਲਿਆਵੇਗੀ । ਤੁਸੀਂ ਦਿਨਾਂ ਵਿਚ ਹੀ ਵੇਖੋਗੇ ਕਿ ਸਾਡੇ ਮਜ਼ਦੂਰ ਭਰਾਵਾਂ ਦੇ ਸਾਰੇ ਦੁਖ ਦੂਰ ਹੋ ਜਾਣਗੇ।
ਮਦਦ ਬਾਝੁ ਮਿਹਰੀ, ਪਾਣੀ ਬਾਝੁ ਧਰਤੀ, ਆਸ਼ਕ ਡਿਠੜੇ ਬਾਝੁ ਨ ਰੱਜਦੇ ਨੀ, ਭੀੜਾਂ ਪੈਂਦੀਆਂ ਟੰਗ ਵਟਾਇ ਜਾਂਦੇ, ਪੜਦੇ ਆਸ਼ਕਾਂ ਦੇ ਮਰਦ ਕੱਜਦੇ ਨੀ ।
ਮੈਂ ਅੰਤ ਸਮੇਂ ਦਾ ਧਿਆਨ ਕੀਤੀ ਬੈਠਾ ਆਂ। ਹਾਂ ਜੇ ਤੁਸੀਂ ਮਿਲ ਜਾਓ ਤੇ ਦਮ ਸੁਖਾਲਾ ਨਿਕਲੇ । ਦਰਸ਼ਨ ਦੀ ਅਭੁਲਾਖਿਆ ਏ, ਪਰ ਤਦ ਵੀ ਆਪਣੇ ਰੰਗ ਵਿਚ ਭੰਗ ਨਾ ਪਾਉਣਾ । ਰਾਜ਼ੀ ਖੁਸ਼ੀ ਵਸੋਂ ਰਸੋ !
ਅੰਜ਼ਲੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ’ਤੇ ਸਨ ਪਰ ਜਦੋਂ ਬਰਾਤ ਆਈ ਤਾਂ ਉਸ ਦੇ ਸਹੁਰਿਆਂ ਨੇ ਕਾਰ ਮੰਗ ਕੇ ਰੰਗ ਵਿੱਚ ਭੰਗ ਪਾ ਦਿੱਤਾ।
ਪੁੰਨਿਆਂ ਜਿੰਨਾ ਚਿਰ ਉਸ ਦੇ ਕੋਲ ਹੁੰਦੀ, ਬਿਲਕੁਲ ਸੁੰਨ ਸਮਾਧ ਜਿਹਾ ਹੋ ਕੇ, ਕੇਵਲ ਆਪਣੇ ਹੱਥਾਂ ਪੈਰਾਂ ਦੀਆਂ ਉਂਗਲਾਂ ਨਾਲ ਖੇਡਣ ਵਿਚ ਮਸਤ ਰਹਿੰਦਾ ਤੇ ਜਾਂ ਆਪਣੇ ਸਿਰ ਨੂੰ ਸੱਜਿਓਂ ਖੱਬੇ ਤੇ ਖੋਬਿਓ ਸੱਜੇ ਫੋਰਨ ਵਿੱਚ ਮਸਤ ਹੋਇਆ ਕਿਸੇ ਖ਼ੁਦ ਮਸਤੀ ਦੇ ਰੰਗ ਵਿਚ ਰੱਤਾ ਰਹਿੰਦਾ।
ਇੱਕ ਦਾਣਾ ਜੋ ਫਲ ਪਏ, ਦਾਣਾ ਬਣੇ ਹਜ਼ਾਰ, ਡੱਕੇ ਮਾਰ ਨਾ ਰੋੜ੍ਹ ਨੂੰ, ਸੋਮਾ ਉਸ ਦਾ ਮਾਰ। ਦੁਨੀਆਂ ਵੱਸੇ ਰੰਗ ਵਿਚ, ਤੂੰ ਕਿਉਂ ਰਿਹੋਂ ਕੰਗਾਲ ? ਬਰਕਤ ਕਿਧਰ ਉਡਦੀ, ਇਸ ਦੀ ਕਰ ਪੜਤਾਲ।
ਉਹ ਸਦਾ ਰੰਘੜ ਵਾਲੀ ਲੱਤ ਉੱਚੀ ਰੱਖਦਾ ਹੈ। ਸਾਰੇ ਐਬ ਸ਼ਰਈ ਹੈ ਤੇ ਫਿਰ ਵੀ ਆਪਣੇ ਆਪ ਨੂੰ ਚੌਧਰੀ ਸਦਾਉਂਦਾ ਹੈ।
ਅੱਜ ਕੱਲ੍ਹ ਤੇਲਣਾਂ ਦਾ ਬੜਾ ਜ਼ੋਰ ਸੀ ; ਜੋ ਉਨ੍ਹਾਂ ਦਾ ਜੀ ਚਾਹੁੰਦਾ ਕਰਦੀਆਂ, ਭੋਲੀ ਉਨ੍ਹਾਂ ਨੂੰ ਰੋਕ ਨਹੀਂ ਸਨ ਸਕਦੇ । ਸਾਰਾ ਸਾਰਾ ਦਿਨ ਘਾਣੀ ਤੇ ਬੈਠੇ ਤੇਲੀ ਰੰਨ-ਮਜੂਰ ਹੋ ਕੇ ਰਹਿ ਗਏ ਸਨ। ਤੇਲਣਾਂ ਲਿਸ਼ਕੀਆਂ ਪੁਸ਼ਕੀਆਂ ਰਹਿੰਦੀਆਂ, ਤੇਲੀ ਮੈਲੇ ਖਲੱਟ ਲੀਰਾਂ ਲਹਦਿਰਾਂ ਵਿਚ ਬਲਦਾਂ ਨੂੰ ਗਾਲ੍ਹ ਕਢਦੇ ਰਹਿੰਦੇ।