Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੯ ਚੇਤ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਲਹੂ ਦੇ ਅੱਥਰੂ ਰੁਆਉਣੇ-ਬਹੁਤ ਦੁਖੀ ਹੋ ਕੇ ਰੋਣਾ

ਬੀਮਾਰੀ ਤੇ ਬੇਹੋਸ਼ੀ ਦੀ ਜਿਸ ਹਾਲਤ ਵਿੱਚ ਉਹ ਆਪਣੀ ਲਾਡਲੀ ਬੱਚੀ ਨੂੰ ਛੱਡ ਕੇ ਆਇਆ ਸੀ, ਉਹ ਸੱਤ ਬਿਗਾਨਿਆਂ ਲਈ ਵੀ ਲਹੂ ਦੇ ਅੱਥਰੂ ਰੁਆਉਣ ਵਾਲੀ ਸੀ, ਫਿਰ ਸ਼ੰਕਰ ਤਾਂ ਆਪਣੀ ਆਂਦਰ ਨੂੰ ਸੀਨੇ ਤੋਂ ਤੋੜ ਕੇ ਸੁੱਟ ਆਇਆ ਸੀ । ਉਸ ਦੇ ਦਿਲ ਲਈ ਇਹ ਸੱਟ ਸਾਧਾਰਨ ਨਹੀਂ ਸੀ ।

ਲਹੂ ਦੇ ਘੁੱਟ ਭਰਨਾ-ਵੱਡੇ ਦੁੱਖ ਨੂੰ ਅੰਦਰੋਂ ਅੰਦਰ ਸਹਿ ਲੈਣਾ

ਜਦੋਂ ਮਹਾਰਾਜਾ ਸ਼ੇਰ ਸਿੰਘ ਨੇ ਮਹਾਰਾਣੀ ਚੰਦ ਕੌਰ ਨੂੰ ਕੈਦ ਕਰ ਲਿਆ, ਤਾਂ ਉਹ ਵਿਚਾਰੀ ਲਹੂ ਦੇ ਘੁੱਟ ਭਰ ਕੇ ਰਹਿ ਗਈ ।

ਲਹੂ ਨਚੋੜਨਾ-ਸਾਰੀ ਖੱਟੀ ਹੜਪ ਕਰ ਜਾਣੀ

ਜਿਸ ਦੁਨੀਆਂ ਵਿੱਚ ਗਰੀਬਾਂ ਦਾ ਲਹੂ ਨਚੋੜ ਕੇ ਸ਼ਰਾਬ ਤਿਆਰ ਕੀਤੀ ਜਾਂਦੀ-ਜਿਸ ਦੁਨੀਆਂ ਵਿੱਚ ਮਿਹਨਤੀਆਂ ਦੇ ਜਿਗਰ ਦੀਆਂ ਬੋਟੀਆਂ ਭੁੰਨ ਕੇ ਕੇਕ, ਪੇਸਟਰੀਆਂ ਤੇ ਹੋਰ ਖਾਣ ਦੇ ਸਮਾਨ ਤਿਆਰ ਹੁੰਦੇ ਹਨ--ਅਜੇਹੀ ਦੁਨੀਆਂ ਤੋਂ ਮੈਨੂੰ ਨਫ਼ਰਤ ਹੋ ਗਈ ਹੈ।

ਲਹੂ ਨਾਉਣਾ-ਜ਼ੁਲਮ ਕਰਨਾ

ਤੁਸੀਂ ਅੱਜ ਗਰੀਬਾਂ ਦੇ ਲਹੂ ਨਾਉਂਦੇ ਹੋ, ਕੱਲ੍ਹ ਤੁਹਾਨੂੰ ਦੇਣੀਆਂ ਪੈਣੀਆਂ ਹਨ।

ਲਹੂ ਨਾਲ ਹੱਥ ਰੰਗਣਾ-ਜ਼ੁਲਮ ਕਰਨਾ, ਖੂਨ ਕਰਨਾ

ਉਸ ਦੇ ਹੱਥ ਲਹੂ ਨਾਲ ਰੰਗੇ ਹੋਏ ਸਨ, ਜਦੋਂ ਪੁਲਸ ਨੇ ਜਾ ਫੜਿਆ, ਮੁੱਕਰਦਾ ਕਿਵੇਂ ?

ਲਹੂ ਨਾਲ ਲਹੂ ਧੋਣਾ-ਬਦਲਾ ਲੈਣ ਲਈ ਹੋਰ ਮਾੜਾ ਕੰਮ ਕਰਨਾ

ਜਦੋਂ ਸਮਾਜੀ ਉਪਦੇਸ਼ਕ ਨੇ ਗੁਰੂ ਦੇਵ ਜੀ ਨੂੰ ਅਨਪੜ੍ਹ ਕਿਹਾ ਤਾਂ ਇਕ ਗੱਭਰੂ ਨੇ ਵੱਟ ਕੇ ਚਪੇੜ ਉਹਦੇ ਬੁਥਾੜ ਤੇ ਮਾਰੀ, ਬਾਬੇ ਨੇ ਜੋ ਕਿ ਇਕ ਗੁਰਮੁਖ ਸੀ ਉਸ ਨੂੰ ਪਿਆਰ ਨਾਲ ਕਿਹਾ ਕਿ ਵੇਖ ਸਿਖਾਵਣ ਆਏ ਵੀਰਾ ਤੇਰੀ ਬਿਰਤੀ ਹੁਣ ਕਿੱਥੇ ਹੈ ? ਹੈ ਇਹ ਦੇਵ ਬਿਰਤੀ ? ਲਹੂ ਨਾਲ ਲਹੂ ਨਹੀਂ ਧੋਪਦਾ। ਪਿਆਰ ਨਾਲ ਵੈਰ ਜਿੱਤੀਦਾ ਹੈ ਮੈਂ ਪਹਿਲਾਂ ਆਖਿਆ ਸੀ ਤੂੰ ਸ਼ਹਿਰਾਂ ਵਿਚ ਵੱਸ, ਅਸੀਂ ਮੂਰਖ ਲੋਕ ਹਾਂ ਸੁਖੀ ਬੈਠੇ ਹਾਂ।

ਲਹੂ ਪਾਣੀ ਇੱਕ ਕਰਨਾ-ਸਖ਼ਤ ਮਿਹਨਤ ਕਰਨੀ

ਮਜ਼ਦੂਰ ਲਹੂ ਪਾਣੀ ਇੱਕ ਕਰਕੇ ਆਪਣੇ ਬੱਚਿਆਂ ਦਾ ਪੇਟ ਭਰਦੇ ਹਨ।

ਲਹੂ ਪੰਘਰਨਾ-ਜੀ ਭਰ ਆਉਣਾ, ਮੋਹ ਜਾਗਣਾ

ਭਰਾਵਾਂ ਦੀ ਭਾਵੇਂ ਬੋਲ-ਚਾਲ ਵੀ ਨਾ ਹੋਵੇ, ਪਰ ਇਹੋ ਜਿਹੇ ਮੌਕੇ ਤੇ ਲਹੂ ਪੰਘਰਨੋਂ ਨਹੀਂ ਰਹਿੰਦਾ।

ਲਹੂ ਵਿੱਚ ਨ੍ਹਾਉਣਾ-ਜ਼ੁਲਮ ਕਰਨਾ

ਔਰੰਗਜ਼ੇਬ ਨੂੰ ਹਿੰਦੂਆਂ ਦੇ ਲਹੂ ਵਿੱਚ ਨ੍ਹਾਉਂਦਾ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੁੱਕ ਲਈ ਸੀ।

ਲੱਕ ਸਿੱਧਾ ਕਰਨਾ-ਸਾਹ ਲੈਣਾ, ਦਮ ਲੈਣਾ

ਮੈਂ ਸੋਚਾਂ ਵਿੱਚ ਪੈ ਗਿਆ । ਕਿੱਧਰ ਜਾਵਾਂ ? ਕਿਸ ਨੂੰ ਵਾਜ ਮਾਰਾਂ ? ਕੁਝ ਨਹੀਂ ਸੀ ਸੁੱਝ ਰਿਹਾ। ਹਾਰ ਕੇ ਘੋੜਾ ਟਾਹਲੀ ਨਾਲ ਬੰਨ੍ਹ ਦਿੱਤਾ, ਤੇ ਆਪ ਕੀ ਹੇਠਾਂ ਦਰੀ ਵਿਛਾ ਕੇ ਲੱਕ ਸਿੱਧਾ ਕਰਨ ਲਈ ਲੰਮਾ ਪੈ ਗਿਆ । ਦੁਪਹਿਰ ਢਾਲੇ ਪੈ ਚੁਕੀ ਸੀ। ਟਾਹਲੀ ਦੀ ਠੰਢੀ ਛਾਂ ਤੇ ਰੁਮਕ ਰਹੀ ਹਵਾ ਦੇ ਕਾਰਨ ਮੇਰੀ ਅੱਖ ਲੱਗ ਗਈ।

ਲੱਕ ਸਿੱਧਾ ਕਰਨਾ-ਥੋੜ੍ਹੀ ਦੇਰ ਆਰਾਮ ਕਰਨਾ

ਚਾਰ ਘੰਟੇ ਕਹੀ ਚਲਾਉਣ ਮਗਰੋਂ ਮੈਂ ਜ਼ਰਾ ਲੋਕ ਸਿੱਧਾ ਕਰਨ ਲਈ ਲੰਮਾ ਪੈ ਗਿਆ।

ਲੱਕ ਟੁੱਟ ਜਾਣਾ-ਹੌਂਸਲਾ ਮੁੱਕ ਜਾਣਾ, ਭਾਰੀ ਸੱਟ ਵੱਜਣੀ

ਸ਼ੰਕਰ ਦੀ ਗ੍ਰਿਫਤਾਰੀ ਨੇ ਮਜ਼ਦੂਰ ਹਲਕੇ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਵਿਚਾਰੇ ਕਮਰ ਦੀਨ ਦਾ ਤਾਂ ਮਾਨੋ ਲੋਕ ਹੀ ਟੁੱਟ ਗਿਆ।

  • «
  • 294
  • 295
  • 296
  • 297
  • 298
  • »