ਮੈਂ ਧੀ ਨੂੰ ਕੰਗਾਲ ਦੇ ਲੜ ਨਹੀਂ ਲਾਉਣਾ, ਅਖੇ 'ਘਰ ਨਾ ਖਾਣਕਾ ਤੇ ਕੁੱਤੇ ਦਾ ਨਾ ਮਾਣਕਾਂ" । ਅੱਗੇ ਮੇਰੀ ਧੀ ਦਾ ਸੁਭਾ ਅਮੀਰ ਏ । ਜੇ ਮੈਂ ਉਸ ਦਾ ਇਥੇ ਵਿਆਹ ਕਰ ਦੇਵਾਂ ਤਾਂ ਸਾਰੇ ਇਹੋ ਕਹਿਣਗੇ ਪਈ ਜ਼ਰੂਰ ਕੁੜੀ ਵਿੱਚ ਕੋਈ ਕਿਣ ਹੋਣੀ ਏ ਜੋ ਐਵੇਂ ਪਿਉ ਨੇ ਰੂੜੀਆਂ ਤੇ ਸੁੱਟ ਦਿੱਤੀ ਏ।
(ਭਾਰਤ ਵਾਲੇ) ਘਰ ਦੀ ਲੰਕਾ ਫੂਕ ਫੂਕਾ ਕੇ, ਹੱਸਨਾਂ ਏਂ ਬਹਿ ਬਹਿ ਰੂੜੀ ਤੇ, ਉਜੜੀ ਖੇਪ ਸੰਭਾਲਣ ਦੀ ਭੀ, ਬਣਤਰ ਕੋਈ ਬਣਾਇਆ ਕਰ।
ਪਿਛਲੇ ਕੀਤੇ ਪਾਪਾਂ ਦੇ ਫਲ ਹਨ ? ਉਸ ਵਿਚਾਰੇ ਨੇ ਕਿਹੜੇ ਪਾਪ ਕਰ ਲਏ ਸਨ ਜਿਸਨੂੰ ਰੂੰ ਦੇ ਗੋਹੜਿਆਂ ਵਿੱਚ ਹੀ ਅੱਗ ਲੱਗ ਗਈ ਸੀ।
ਸੁੱਤੇ ਲੇਖ ਬਹਾਦਰਾਂ, ਕਰ ਜੁਹਦ ਜਗਾਏ, ਰੇਖੀ ਮੇਖਾਂ ਮਾਰ ਕੇ ਦਿਨ ਫੇਰ ਵਿਖਾਏ।
ਨਾਨਕ ਸਿੰਘ ਨਾਵਲਿਸਟ ਹੋਰੀ ਜ਼ਬਾਨ ਦੇ ਮਿੱਠੇ ਹਨ ਮੈਨੂੰ ਵੀਹ ਸਾਲ ਦੀ ਵਾਕਫੀ ਜਾਂ ਮਿੱਤ੍ਰਤਾ ਵਿੱਚ ਇੱਕੋ ਵਾਰ ਰੇਠੜਿਆਂ ਦਾ ਪਰਸ਼ਾਦ ਮਿਲਿਆ ਸੀ।
ਇੱਕ ਘੜੀ ਜੇ ਖੁਲ੍ਹਾ ਦੀਦਾਰ ਦੇ ਦਏਂ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ । ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ।
ਤੂੰ ਹਰ ਵੇਲੇ ਕੋਈ ਨਾ ਕੋਈ ਰੇੜਕਾ ਪਾਈ ਰੱਖਦਾ ਹੈਂ। ਹੋਰ ਸਾਰੇ ਬੱਚੇ ਹੱਸਦੇ ਖੇਡਦੇ ਹਨ ਤੂੰ ਆਪਣੀਆਂ ਜਿੱਦਾਂ ਹੀ ਸਾੜਦਾ ਰਹਿੰਦਾ ਹੈ।
ਜੇ ਸੋਨੇ ਦਾ ਭਾਅ ਹੋਰ ਡਿੱਗਿਆ ਤਾਂ ਉਨ੍ਹਾਂ ਦਾ ਰੋਜਾ ਤਹਿ ਹੋ ਗਿਆ ਸਮਝੋ। ਉਹ ਖਾਕ ਸ਼ਾਹ ਹੋ ਜਾਣਗੇ।
ਜਦੋਂ ਦੀ ਇਹ ਖਬਰ ਸੁਣੀ ਹੈ, ਮੇਰੇ ਸੰਘ ਤੋਂ ਰੋਟੀ ਨਹੀਂ ਲੰਘਦੀ। ਚਿੱਠੀ ਆਏਗੀ ਤਦ ਹੀ ਠੀਕ ਨਿਰਨਾ ਹੋ ਸਕੇਗਾ। ਪਰਮਾਤਮਾ ਸੁੱਖ ਕਰੇ।
ਉਹ ਆਪਣੇ ਗੁਆਂਢੀ ਦੀ ਖਾਤਰ ਜਾਨ ਉੱਤੇ ਖੇਡ ਜਾਣਾ ਖੇਡ ਸਮਝਦੇ ਸਨ। ਉਹਨਾਂ ਦੀ ਰੋਟੀ ਦੀ ਗਰਾਹੀ ਤੇ ਪਾਣੀ ਦਾ ਘੁੱਟ ਤੀਕ ਸਾਂਝਾ ਸੀ।
ਇਹ ਹੁਣ ਜ਼ਰਾ ਰੋਟੀ ਇੱਕ ਥਾਂ ਮੰਨੀ ਹੋਈ ਏ ਤੇ ਓਥੇ ਜਾਣਾ ਏ ; ਨਹੀਂ ਤੇ ਮੈਂ ਤੇ ਥੋੜ੍ਹੀ ਕੀਤਿਆਂ ਘਰੋਂ ਨਿਕਲਦਾ ਈ ਨਹੀਂ । ਇਹ ਮੁੰਡਿਆਂ ਖੁੰਡਿਆਂ ਦੀਆਂ ਰੀਝਾਂ ਨੇ, ਸਾਨੂੰ ਕੀ ਇਨ੍ਹਾਂ ਨਾਲ ! ਤੁਸੀਂ ਵੇਖੋ ਬਿਸ਼ੱਕ।
ਉਹ ਚਾਰ ਦਿਨਾਂ ਦੇ ਇੱਥੇ ਆਏ ਹੋਏ ਹਨ; ਜਾ ਕੇ ਰੋਟੀ ਤੇ ਵਰਜ ਆਉ। ਕੀ ਕਹਿੰਦੇ ਹੋਣਗੇ।