ਡੁੱਬਣ ਤੋਂ ਪਹਿਲਾਂ, ਉਸ ਨੇ ਬਥੇਰੇ ਹੱਥ ਪੈਰ ਮਾਰੇ, ਪਰ ਨਿਸਫਲ । ਮੈਂ ਤੈਰਨਾ ਜਾਣਦਾ ਨਹੀਂ ਸਾਂ । ਰੌਲਾ ਪਾਇਆ ਪਰ ਲਾਗੇ ਕੋਈ ਹੈ ਹੀ ਨਹੀਂ ਸੀ।
ਕੁੜੀ ਦੇ ਹੱਥ ਪੈਰ ਰੱਤੇ ਹੋਏ ਸਨ, ਘਰ 'ਚ ਖੁਸ਼ੀ ਦਾ ਮਾਹੌਲ ਸੀ।
ਦੋਸਤ ਨੇ ਮੈਨੂੰ ਨੁਕਸਾਨ ਵਾਲੀ ਨਿਵੇਸ਼ ਚੋੋਂ ਹੱਥ ਫੜਕੇ ਕੱਢ ਲਿਆ।
ਆਪਣੇ ਮਾਲਕ ਨੂੰ ਘਰ ਨਾ ਦੇਖ ਕੇ ਨੌਕਰ ਨੇ ਸਾਰੀ ਦੌਲਤ ਤੇ ਹੱਥ ਫੇਰ ਲਿਆ।
ਹਰ ਮਾਮਲੇ ਵਿੱਚ ਤੁਸੀਂ ਹੱਥ ਫੇਰੀ ਜ਼ਰੂਰ ਕਰਦੇ ਹੋ। ਪਰ ਇਸ ਤਰ੍ਹਾਂ ਤੁਹਾਡਾ ਬਣ ਕੁਝ ਨਹੀਂ ਸਕਿਆ। ਦਿਆਨਤਦਾਰੀ ਦੀ ਕਮਾਈ ਵਿੱਚ ਹੀ ਬਰਕਤ ਹੈ। ਉਹ ਰਸਤਾ ਪਕੜੋ।
ਰਾਮ ਦੇ ਨੌਕਰ ਹਰ ਸਮੇਂ ਉਸਦਾ ਹੁਕਮ ਮੰਨਣ ਲਈ ਹੱਥ ਬੰਨ੍ਹੀ ਖੜ੍ਹੇ ਰਹਿੰਦੇ ਹਨ।
ਕਿਸਮਤ ਨਾਲ ਇਹ ਸਮਾਂ ਆਇਆ ਹੈ । ਸ਼ੁਕਰ ! ਹੈ ਤੂੰ ਵੀ ਹੱਥ ਭਰਨਾ ਕੀਤਾ ਹੈ।
ਸ਼ਾਮੂ ਜੂਠ ਦੀ ਕੀ ਗੱਲ ਕਰਦੇ ਓ । ਉਹ ਤੇ ਸਕੇ ਪਿਉ ਤੋਂ ਨਹੀਂ ਪੈਸਾ ਛੱਡਣ ਵਾਲਾ । ਕਈਆਂ ਦੇ ਝੁੱਗੇ ਚੌੜ ਕੀਤੇ ਸ਼ਾਮੂ ਨੇ । ਜਿਸ ਕਿਸੇ ਵੀ ਉਹਦੇ ਨਾਲ ਹੱਥ ਭੇੜਿਆ ਏ, ਸੁੱਕਾ ਨਹੀਂ ਬਚਿਆ । ਦਾ ਲੱਗੇ ਤੇ ਸਮੂਲਚਾ ਈ ਨਿਗਲ ਜਾਂਦਾ ਏ ।
ਜਿਹੜੇ ਬੱਚੇ ਪਹਿਲਾਂ ਮਿਹਨਤ ਨਹੀਂ ਕਰਦੇ, ਉਹ ਬਾਅਦ ਵਿੱਚ ਹੱਥ ਮਲਦੇ ਫਿਰਦੇ ਹਨ।
ਬੇਹੋਸ਼ ਮਾਲਤੀ ਨੂੰ ਅੰਤਮ ਵਾਰ ਦੇਖ ਕੇ ਸਿਪਾਹੀਆਂ ਦੇ ਅੱਗੇ ਲੱਗ ਤੁਰਿਆ । ਭੀੜ ਵੀ ਮਗਰੋਂ ਤੁਰੀ, ਪਰ ਸਿਪਾਹੀਆਂ ਦੇ ਛਾਂਟਿਆਂ ਦੀ ਕਾੜ ਕਾੜ ਨਾਲ ਕੁਝ ਦੂਰ ਜਾ ਕੇ ਖਿੰਡ ਪੁੰਡ ਗਈ। ਆਂਢੀ ਗੁਆਂਢੀ ਹੱਥ ਮਲਦੇ ਰਹਿ ਗਏ ।
ਪਾੜ੍ਹੇ ਦੀ ਵਹੁਟੀ ਦੇ ਲੇਖ ਸਦਾ ਸੜੇ ਹੀ ਰਹਿੰਦੇ ਨੇ। ਜੇ ਪਾਸ ਹੋ ਜਾਏ ਤਾਂ ਹੋਰ ਥਾਂ ਹੱਥ ਮਾਰਦਾ ਹੈ, ਜੇ ਫੇਲ੍ਹ ਹੋ ਜਾਏ ਤਾਂ ਉਂਞ ਭੁੱਖ ਨੰਗ ਰਹਿ ਜਾਂਦੀ ਏ।
ਕਾਕੇ ਤੇ ਜੈਲੋ ਦੀ ਵਾਸਤਵ ਵਿੱਚ ਇਹ ਪੋਜ਼ੀਸ਼ਨ ਸੀ ਕਿ ਜਿਸ ਨਾਲ ਰੂਪ ਦੀ ਲੱਗਦੀ ਹੁੰਦੀ, ਉਹ ਉਨ੍ਹਾਂ ਦੇ ਦੁਸ਼ਮਣ ਅਤੇ ਜਿਸ ਨਾਲ ਸੁਲਾਹ ਹੋ ਜਾਂਦੀ, ਉਹ ਦੋਸਤ । ਰੂਪ ਅਤੇ ਜਿਊਣੇ ਦੇ ਹੱਥ ਮਿਲਾਏ ਗਏ । ਹੱਥ ਮਿਲਾਉਂਦਿਆਂ ਹੀ ਉਨ੍ਹਾਂ ਦੇ ਚਿਹਰਿਆਂ ਤੋਂ ਭੀ ਪ੍ਰਸੰਨ ਮੁਸਕਰਾਹਟ ਸੀ ।