ਕਰਤਾਰੇ ਦੇ ਮਾਮੇ ਨੇ ਉਸ ਤੋਂ ਚੋਰੀ ਕੁਝ ਰੁਪਈਏ ਲੈਣੇ ਕਰ ਲਏ ਸਨ । ਮੁੰਡੇ ਨੂੰ ਸਾਕ ਹੋਣ ਦੀ ਆਸ ਕੋਈ ਨਹੀਂ ਸੀ। ਘਰ ਚੋਖੀ ਬਰਕਤ ਵਾਲਾ ਨਹੀਂ ਸੀ। ਕਰਤਾਰੇ ਦੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਉਸ ਦੇ ਮਾਮੇ ਨੇ ਮੁੰਡੇ ਦੇ ਹੱਥ ਰੁਪਈਆ ਰੱਖ ਦਿੱਤਾ ਸੀ।
ਸੀਤਾ ਰਾਮ ਨੇ ਲੋਹੇ ਦੇ ਕੋਟੇ ਵਿੱਚ ਖ਼ੂਬ ਹੱਥ ਰੰਗ ਲਏ ਹਨ।
ਨਿਰਦੋਸ਼ ਲੋਕਾਂ ਦੇ ਕਤਲੇਆਮ ਕਾਰਨ ਸ਼ਾਸਕ ਦੇ ਆਪਣੇ ਹੱਥ ਲਹੂ ਵਿੱਚ ਲਿੱਬੜ ਗਏ।
ਮੈਨੂੰ ਪਤਾ ਲੱਗ ਗਿਆ ਹੈ ਕਿ ਤੁਹਾਡਾ ਇਹ ਸਾਰਾ ਕਾਰ ਵਿਹਾਰ ਠੱਗੀ ਹੈ। ਇੱਕ ਵਾਰੀ ਤੇ ਤੁਸਾਡੇ ਮੈਨੂੰ ਚੰਗੇ ਹੱਥ ਲੱਗੇ ਹਨ; ਪਰ ਰੋਜ਼ ਰੋਜ਼ ਤੇ ਮੈਂ ਨਹੀਂ ਨਾ ਫਸ ਸਕਦਾ ।
ਤ੍ਰਿੰਝਣ ਦੀਆਂ ਕਈ ਕੁੜੀਆਂ ਕਹਿੰਦੀਆਂ ਕਿ ਢੇਰੋ ਕੋਲ ਕੋਈ ਜਾਦੂ ਸੀ। ਫੂਲਾਂ ਇਹ ਗੱਲ ਨਾ ਮੰਨਦੀ । ਸਤੋਂ ਕਹਿੰਦੀ, "ਆਪੇ ਮੰਨਸੀ ਕੂਧਰੇ ਜੇ ਹਥ ਲਗੀ ਗਏ ਸੂ" ਜਿਸ ਤਰ੍ਹਾਂ ਮੈਂ ਸੂਹਾਂ ਦੀ ਪਰੀ ਦੀ ਕਬਰ ਨੂੰ ਨਹੀਂ ਸੀ ਮੰਨਦੀ ਜਦੋਂ ਸੂਹਾਂ ਵਿੱਚ ਹੜ੍ਹ ਆਇਆ ਤੇ ਸਾਰੇ ਲੋਕ ਪਰੀ ਦੀ ਕਬਰ ਤੇ ਵੱਟੇ ਸੁੱਟਣ ਤੇ ਮੈਂ ਹੱਸਦੀ ਰਹਾਂ। ਫਿਰ ਉੱਥੇ ਇੱਕ ਆਜੜਨ (ਪਰੀ) ਆਈ ਤੇ ਮੈਨੂੰ ਦਰਿਆ ਤੋਂ ਪਾਰ ਕਰ ਗਈ, ਫਿਰ ਅਲੋਪ ਹੋ ਗਈ। ਉਸ ਤੋਂ ਬਾਅਦ ਕਿੰਨੇ ਦਿਨ ਬੇਹੋਸ਼ੀ ਹੁੰਦੀ ਰਹੀ। ਤੇ ਹੁਣ ਮੈਂ ਹਰ ਪੂਰਨਮਾਸ਼ੀ ਸੂਹਾਂ ਦੀ ਪਰੀ ਦੀ ਕਬਰ ਤੇ ਇੱਕ ਪੱਥਰ ਰੱਖਦੀ ਹਾਂ।
ਜੋਤਸ਼ੀ ਦੇ ਆਖੇ ਲੱਗ, ਜਦੋਂ ਸਾਡੇ ਸਬੰਧੀ 15 ਦਿਨਾਂ ਬਾਅਦ ਆਸਾਮ ਗਏ ਤਾਂ ਸੈਂਕੜੇ ਰੁਪਏ ਵਪਾਰ ਵਿੱਚ ਰੋੜ੍ਹ ਕੇ ਦੋ ਮਹੀਨੇ ਮਗਰੋਂ ਹੱਥ ਲਮਕਾਂਦੇ ਆਏ ਤਾਂ ਮੈਨੂੰ ਯਕੀਨ ਹੋ ਗਿਆ ਕਿ ਜੋਤਸ਼ੀ ਆਮ ਤੌਰ ਤੇ ਹਾਲਾਤ ਤੋਂ ਹੀ ਅਨੁਭਵ ਕਰਕੇ ਅਟਕਲ-ਪੱਚੂ ਜਵਾਬ ਦੇ ਦੇਂਦੇ ਹਨ।
ਉਸ ਦੀ ਨੂੰਹ ਤੇ ਚੰਨ ਦੀ ਟੁਕੜੀ ਏ, ਹੱਥ ਲਾਇਆਂ ਮੈਲੀ ਹੁੰਦੀ ਹੈ।
ਬੈਂਕ ਦੇ ਲੇਖੇ ਦੀ ਪੜਤਾਲ ਲਈ ਸਰਕਾਰੀ ਅਫ਼ਸਰ ਮੁਕੱਰਰ ਹਨ, ਇਸ ਲਈ ਵੀ ਖਤਰਾ ਨਹੀਂ ਕਿ ਕੋਈ ਹੱਥ ਲਾ ਜਾਏਗਾ।
ਜੱਟ- (ਅੰਗੂਠਾ ਲਾ ਕੇ) ਹੱਛਾ ਸ਼ਾਹ, ਰੱਬ ਤੇਰਾ ਭਲਾ ਕਰੇ ! ਅਸਾਂ ਤੇ ਹੱਥ ਵੱਢ ਕੇ ਰੱਖ ਦਿੱਤੇ ਨੇ। ਅੱਗੇ ਜਿਵੇਂ ਤੇਰਾ ਸਾਈਂ ਕਰਾਵੇ, ਕਰੀਂ।
ਕਿਹੋ ਜਿਹੇ ਭੈੜੇ ਜ਼ਮਾਨੇ ਆ ਗਏ ਜੇ ਪੁੱਤਰ ਦੀ ਮਾਂ ਪਿਉ ਦੇ ਸਾਮ੍ਹਣੇ ਹੋਣ ਲੱਗੇ। ਅਸੀਂ ਕਾਹਨੂੰ ਕਦੀ ਏਹੋ ਜਿਹੀਆਂ ਗੱਲਾਂ ਵੇਖੀਆਂ ਸੁਣੀਆਂ ਸੀ। ਮੈਂ ਤਾਂ ਇਸ ਮੁੰਡੇ ਵੱਲ ਵੇਖ ਵੇਖ ਕੇ ਹੱਥ ਵੱਢ ਵੱਢ ਮੂੰਹ ਵਿੱਚ ਪਾਉਨੀ ਆਂ। ਕਿਤੇ ਰੱਬ ਸਾਡੀ ਪਿਛਲੀ ਵਰੇਸ ਵਿੱਚ ਲਾਜ ਰੱਖੇ!
ਸ਼ਰਾਬ ਦੀਆਂ ਲਹਿਰਾਂ ਵੇਖੀਆਂ ਹਨ, ਵੱਡੇ ਵੱਡੇ ਸੋਹਣੇ ਜਵਾਨ ਇਸ ਸ਼ਰਾਬ ਦੇ ਹੱਥ ਅਜਿਹੇ ਵਿਕੇ ਕਿ ਬਲ, ਸਰੂਪ...ਧਨ, ਗੁਣ, ਮਾਨ, ਆਦਿ ਸਭ ਗਵਾ ਬੈਠੇ।
ਭਾਰਤੀ ਫ਼ੌਜ ਨੇ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਖ਼ੂਬ ਹੱਥ ਵਿਖਾਏ ।