ਰਾਇ ਸਾਹਬ ਕਮਲ ਨੂੰ ਬੇਤਹਾਸ਼ਾ ਕੁੱਟਣ ਦੀ ਗ਼ਲਤੀ ਕਰ ਬੈਠੇ ਸਨ, ਉਸ ਨੇ ਤਾਂ ਮਾਮਲੇ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਸਾਰੇ ਸ਼ਹਿਰ ਵਿੱਚ ਹਾਹਾ ਕਾਰ ਮੱਚ ਗਈ।
ਵਾਰੀ ਵਾਰੀ ਸਾਰੇ ਜਾਂਞੀ ਨਹਾ ਕੇ ਠੰਢੇ ਹੋ ਗਏ। ਫਿਰ ਘਰ ਦਿਆਂ ਸ਼ਰਦਾਈ ਵਾਲਾ ਪਾਣੀ ਲੈ ਆਂਦਾ ਅਤੇ ਪਹਿਲਾ ਗਲਾਸ ਸ਼ਗਨ ਵਜੋਂ ਰੂਪ ਨੂੰ ਦਿੱਤਾ। ਇਸ਼ਨਾਨ ਪਾ ਕਰ ਕੇ ਅਤੇ ਪਾਣੀ ਧਾਣੀ ਪੀ ਕੇ ਜੰਞ ਨੇ ਸੁਰਤ ਫੜ ਲਈ; ਗਰਮੀ ਦੀ ਰੁੱਤ ਕਰ ਕੇ ਸਾਰੇ ਹਾਕਲ ਬਾਕਲ ਹੋਏ ਹੋਏ ਸਨ।
ਆਪਣਾ ਹੀ ਹਾਣ ਪਿਆਰਾ ਲੱਗਦਾ ਹੈ, ਵੱਡੀ ਉਮਰ ਵਾਲਿਆਂ ਵਿੱਚ ਮੁੰਡੇ ਖੁਸ਼ ਨਹੀਂ ਰਹਿ ਸਕਦੇ।
ਮਦਨ ਦੀ ਤੜਪ ਹੁਣ ਉਸ ਦੇ ਅੰਦਰ ਮਿਟਣੀ ਮੁਸ਼ਕਲ ਹੋ ਗਈ ਸੀ, ਬੋਲਿਆ, "ਉਰਵਸ਼ੀ ਇਹ ਗੱਲਾਂ ਕਰ ਕੇ ਸ਼ਾਇਦ ਤੂੰ ਪਿਆਰ ਦੀ ਹਾਥ ਲੈ ਰਹੀ ਹੈਂ।”
"... ਸੌ ਤਰ੍ਹਾਂ ਦੇ ਭਾਰ ਪਏ ਨੇ ਬੀਬਾ, ਸਿਰ ਤੇ। ਅਜੇ ਬਣਿਆਂ ਕੀ ਏ। ਕੁੜੀਏ ਤੂੰ ਵੇਖਨਾ ਏਂ ਬੂਹੇ ਤੇ ਹਾਥੀ ਬਣ ਕੇ ਝੂਲਣ ਡਹੀ ਹੋਈ ਏਂ...
ਠਹਿਰ ਭਾਈ ਤੂੰ ਹਾਬੜਿਆ ਹੋਇਆ ਕਿਉਂ ਪੈਨਾ ਏਂ, ਸਾਰੀ ਚੀਜ਼ ਤੇਰੇ ਈ ਵਾਸਤੇ ਏ; ਹੌਲੀ ਹੌਲੀ ਤੈਨੂੰ ਹੀ ਮਿਲ ਜਾਣੀ ਏ।
ਕੁਰਬਾਨੀ ਦੇ ਫਲ ਨੂੰ ਮੁਨਾਸਬ ਤਰੀਕੇ ਨਾਲ ਖਾਣ ਦੀ ਥਾਂ ਇਹ ਲੋਕ ਹਾਬੜੇ ਹਲਕਾਏ ਹੋ ਕੇ ਉਸ ਬੂਟੇ ਤੇ ਇੰਜ ਟੁੱਟ ਕੇ ਪੈ ਗਏ ਕਿ ਸਭ ਕੀਤੀ ਕਤਰੀ ਉੱਤੇ ਪਾਣੀ ਫਿਰ ਗਿਆ।
ਤਖਤਪੜੀ ਵਿੱਚ, ਜ਼ਿਮੀਂਦਾਰ ਤੇ ਉਹਦੇ ਚਾਟੜਿਆਂ ਦੀਆਂ ਹਵੇਲੀਆਂ ਛੱਡ ਕੇ ਸਾਰੇ ਦੇ ਸਾਰੇ ਗਰਾਂ ਲਈ ਕੇਵਲ ਇੱਕੋ ਇੱਕ ਖੂਹ ਸੀ, ਜਿਸ ਨੂੰ ਹਾਰ ਵਾਰ ਨਾ ਆਉਂਦੀ, ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਲੋਕ ਲੰਘਦੇ ਰਹਿੰਦੇ।
ਪਿਆਰ ਇੱਕ ਮਹਿੰਗੀ ਚੀਜ਼ ਹੈ, ਟਕੇ ਸੇਰ ਵਿਕਣ ਵਾਲੀਆਂ ਮੂਲੀਆਂ ਗਾਜਰਾਂ ਨਹੀਂ ਜੋ ਹਾਰੀ ਸਾਰੀ ਖ਼ਰੀਦ ਸਕਦਾ ਹੈ। ਪਿਆਰ ਲੱਖਾਂ ਦੇ ਭਾ ਤੋਂ ਭੀ ਵੱਧ ਮੁੱਲ ਦਾ ਹੈ, ਇਹ ਅਮੀਰਾਂ ਦੀ ਵਿਰਾਸ ਵਿੱਚ ਹੀ ਰਹਿਣਾ ਚਾਹੀਦਾ ਹੈ।
ਨਵਾਬ ਖ਼ਾਨ ਦਾ ਕੁਝ ਹਾਲ ਤਾਂ ਬਰਕਤ ਦੇ ਸਹੁਰੇ ਅੱਖੀਂ ਵੇਖ ਲਿਆ ਤੇ ਕੁਝ ਸ਼ਰੀਕਾਂ ਇੱਕ ਦੀਆਂ ਚਾਰ ਚਾਰ ਕਰ ਸੁਣਾਈਆਂ। ਉਸ ਨੂੰ ਨਵਾਬ ਖ਼ਾਨ ਦੀ ਹਾਲਤ ਬਹੁਤ ਪਤਲੀ ਹੋ ਗਈ ਜਾਪੀ।
ਜਾਇਦਾਦ ਤੇ ਤੇਰੀ ਗਈ, ਜਾਨ ਵੀ ਕਾਨੂੰਨ ਅਨੁਸਾਰ ਜਾਂਦੀ ਊ। ਜਾਨ ਵੱਲੋਂ ਅਦਾਲਤ ਦੇ ਕਦਮਾਂ ਤੇ ਡਿੱਗ, ਹਾੜ੍ਹੇ ਕੱਢ ਤੇ ਮੁਆਫ਼ੀ ਲੈ ਲੈ।
ਨਵਾਬ ਦੀ ਕੋਈ ਗੱਲ, ਕੋਈ ਆਦਤ ਰੱਜੀ ਨੂੰ ਮਾੜੀ ਨਾ ਲਗਦੀ। ਘਰ ਵਿੱਚ ਬਹਿ ਕੇ ਉਹ ਸ਼ਰਾਬ ਪੀਂਦਾ। ਰੱਜੀ (ਪਤਨੀ) ਆਪ ਭਰ ਭਰ ਕੇ ਜਾਮ ਉਹਨੂੰ ਦਿੰਦੀ। ਜਿਹੜੀ ਗੱਲ ਨਵਾਬ ਕਹਿੰਦਾ ਉਹਦੀ ਹਾਂ ਵਿੱਚ ਹਾਂ ਮਿਲਾਉਂਦੀ। ਉਹਦੇ ਦੋਸਤ ਸਾਰੀ ਰਾਤ ਘਰ ਵਿੱਚ ਖੌਰੂ ਪਾਈ ਰੱਖਦੇ ਪਰ ਰੱਜੀ ਦੇ ਮੱਥੇ ਤੇ ਕਦੀ ਵੱਟ ਨਾ ਪੈਂਦਾ।