ਨਵਾਬ ਖ਼ਾਨ ਦੁਨੀਆਂ ਵਿੱਚ ਨਾਮ ਖੱਟਣ ਲਈ ਹਵਾ ਦੇ ਘੋੜੇ ਸਵਾਰ ਹੋਇਆ ਤੇ ਆਪਣੇ ਵਿੱਤੋਂ ਵੱਧ ਵਿਆਹ ਤੇ ਖ਼ਰਚ ਕੀਤਾ। ਦੋ ਦਿਨ ਵਾਹ ਵਾਹ ਹੋ ਗਈ।
ਸ਼ਸ਼ੀ ਹੱਸਦਿਆਂ ਹੱਸਦਿਆਂ ਹੱਥਾਂ ਨਾਲ ਆਪਣੀ ਸਾੜ੍ਹੀ ਉਤਾਂਹ ਨੂੰ ਚੁਕਦਿਆਂ ਮਨਮੋਹਨ ਦੇ ਨਾਲ ਜੁੜ ਕੇ ਬਹਿ ਗਈ। 'ਸ਼ਸ਼ੀ ਜ਼ਰਾ ਪਰੇ ਹੋ ਕੇ ਬੈਠ ਨਾ, ਵੇਖਾਂ ਕਿੰਨੀ ਗਰਮੀ ਏ- ਮਨਮੋਹਨ ਨੇ ਆਖਿਆ । "ਹੱਛਾ ਨਵਾਬ ਸਾਹਿਬ ! ਵਿਕਟੋਰੀਆ ਮੇਰੀ ਏ ਕਿ ਤੁਹਾਡੀ ? ਮੇਹਰਬਾਨੀ ਕਰ ਕੇ ਥੱਲੇ ਉੱਤਰ ਜਾਉ ਤੇ ਲੈਫ਼ਟ ਰਾਈਟ ਕਰੋ, ਕਪਤਾਨ ਸਾਹਿਬ !' ਸ਼ਸ਼ੀ ਨੇ ਉੱਤਰ ਦਿੱਤਾ। ਦੋਹਾਂ ਦਿਲਾਂ ਵਿੱਚ ਕੋਲ ਕੋਲ ਬੈਠਿਆਂ ਚੁੰਢੀਆਂ ਵੱਜ ਰਹੀਆਂ ਸਨ। ਇੰਨੇ ਨੂੰ ਕੋਤਵਾਲ ਨੇ ਲਗਾਮ ਢਿੱਲੀ ਛੱਡ ਕੇ ਸ਼ਬਕਾਰਿਆ ਤੇ ਘੋੜਾ ਹਵਾ ਨਾਲ ਗੱਲਾਂ ਕਰਨ ਲਗ ਪਿਆ।
ਕਿਉਂ ਐਵੇਂ ਡਿਹਾ ਹੋਇਆ ਏਂ ਹਵਾ ਨੂੰ ਸੋਟੇ ਮਾਰਨ, ਗੱਲ ਕਿਸੇ ਦੀ ਕਰੀ ਦੀ ਏ, ਤੇ ਇਹਨੂੰ ਐਵੇਂ ਚੰਡਾਲ ਚੜ੍ਹ ਜਾਂਦਾ ਏ।
ਲਿਸ਼ਕ-ਪੁਸ਼ਕ, ਮਲ੍ਹਕੀ ਤੇ ਨਾਜ਼ ਨਖਰੇ, ਵਿੰਨ੍ਹੀ ਜਾਂਦੀ ਹੈ ਬਾਂਕੀ ਅਦਾ ਤੇਰੀ, ਖਾ ਖਾ ਵੱਢੀਆਂ ਵਧੇ ਹੋਏ ਜੱਟ ਵਾਂਗਰ, ਬੱਝੀ ਹੋਈ ਹੈ ਸੋਹਣੀ ਹਵਾ ਤੇਰੀ।
ਮਲ੍ਹਮਾਂ ਲਾ ਲਾ ਵਕਤ ਨੇ ਠੰਢੇ ਕੀਤੇ ਘਾ, ਬੁੱਲ੍ਹੇ ਸ਼ਾਹੀ ਪਿਆਰ ਦੇ ਬਦਲੀ ਗਏ ਹਵਾ।
ਇਹ ਨਾਸੂਰ ਅੰਦਰ ਅੰਦਰ ਪਿਆ ਪੱਕੇ, ਹੁਕਮ ਲਾਉਣ ਦਾ ਇਸ ਨੂੰ ਹਵਾ ਕੋਈ ਨਹੀਂ।
ਥਾਂ ਥਾਂ ਟੋਲੀਆਂ ਬਣੇ ਲੋਕੀਂ ਮੂੰਹ ਜੋੜ ਜੋੜ ਗੱਲਾਂ ਕਰ ਰਹੇ ਸਨ, ਦੰਗੇ ਫਸਾਦ ਦੇ ਬੱਦਲ ਹਰ ਪਾਸੇ ਛਾਏ ਹੋਏ ਸਨ। ਉਹ ਹੈਰਾਨ ਸੀ- ਇੰਨੀ ਛੇਤੀ ਇਹ ਕਿਹਾ ਜਿਹੀ ਹਵਾ ਵਗ ਗਈ। ਮਜ਼੍ਹਬੀ ਭੂਤ ਚੁਟਕੀ ਮਾਰਨ ਦੀ ਢਿੱਲ ਵਿੱਚ ਹੀ ਆਪਣਾ ਤਾਂਡਵ ਨਾਚ ਨੱਚ ਕੇ ਮਨੁੱਖਾਂ ਨੂੰ ਹੈਵਾਨ ਬਣਾ ਸਕਦਾ ਹੈ।
ਉਸ ਦਾ ਵੱਸ ਚੱਲਦਾ ਤਾਂ ਉਹ ਇੱਕੋ ਝਪਟੇ ਨਾਲ ਏਹੋ ਜਿਹੀਆਂ ਤੰਦਾਂ ਤੋੜ ਕੇ ਰੱਖ ਦੇਂਦੀ- ਉਹ ਉਸ ਕੰਗਲੇ ਟੀਚਰ ਨੂੰ ਚੁਟਕੀ ਵਿੱਚ ਮਸਲ ਕੇ ਹਵਾ ਵਿੱਚ ਉਡਾ ਦੇਂਦੇ।
ਵਿੱਚੋਂ ਦੋ ਪੈਸਿਆਂ ਦੀ ਸਾਰੀ ਗੱਲ ਹੈ; ਐਵੇਂ ਹੜਬਾਂ ਦਾ ਭੇੜ ਹੀ ਕਰੀ ਜਾਂਦੇ ਹੋ।
ਤਖਤ ਪੜੀ ਵਿੱਚ ਜ਼ਿਮੀਂਦਾਰ ਤੋਂ ਛੁਟ ਬਾਕੀ ਉਹਦੇ ਅਹਿਲਕਾਰਾਂ ਦੀਆਂ ਹਵੇਲੀਆਂ ਵੀ ਸਬਰਕਤੀਆਂ ਸਨ। ਪਰ ਅਕਸਰ ਲੋਕ ਹੜਬੂੰ ਹੜਬੂੰ ਕਰਦੇ ਭੁੱਖੇ, ਲੀਰਾਂ ਲੰਗੋਟਿਆਂ ਵਿੱਚ ਲਪੇਟੇ, ਅਧ ਨੰਗੇ, ਅੱਧੇ ਕੱਜੇ, ਜਬਰ ਜ਼ੁਲਮ ਤੋਂ ਸਹਿਮੇ ਹੋਏ ਸਨ।
ਵਿਆਹ ਦੀ ਰਸਮ ਦੌਰਾਨ ਸਾਰਿਆਂ ਦੇ ਹਾਸੇ ਡੁੱਲ੍ਹ ਰਹੇ ਸਨ।
ਅਨੰਤ ਰਾਮ ਨੇ ਇਹ ਸ਼ਰਤ ਕਿ ਜੇ ਉਹ ਤਿੰਨ ਮਹੀਨਿਆਂ ਵਿੱਚ ਰੁਪਯਾ ਨਾ ਮੋੜੇ ਤਾਂ ਉਸ ਦੀ ਛਾਤੀ ਤੋਂ ਅੱਧ ਸੇਰ ਮਾਸ ਕੱਟ ਲਿਆ ਜਾਏ- ਮੰਨੀ ਤੇ ਹਾਸੇ ਵਿੱਚ ਸੀ ਪਰ ਹੁਣ ਤੇ ਹਾਸੇ ਦਾ ਮੜਾਸਾ ਹੋ ਗਿਆ ਨਾ। ਕਹਿੰਦੇ ਨੇ ਸ਼ਾਮੂ ਉਹਦੇ ਵਰੰਟ ਕਢਾਈ ਫਿਰਦਾ ਏ।