ਅੰਮ੍ਰਿਤ ਨੇ ਆਖਿਆ, 'ਡਾਕਟਰ ਦਾ ਜੀਵਨ ਸਚ-ਮੁੱਚ ਨਮੂਨੇ ਦਾ ਜੀਵਨ ਹੈ, ਜੇ ਮੇਰਾ ਭਰਾ ਉਸ ਨਮੂਨੇ ਤੇ ਚੱਲੇ, ਤਾਂ ਮੈਂ ਹੋਰ ਕੀਹ ਲੈਣਾ ਹੈ ?" ਬਾਬੂ ਨੇ ਕਿਹਾ, 'ਝੱਲੀਏ ! ਆਪਣਾ ਅੱਗਾ ਪਿੱਛਾ ਭੀ ਕੁਝ ਸੋਚਿਆ ਈ, 'ਸੋਚਣ ਦੀ ਕਿਹੜੀ ਗੱਲ ਏ ? ਡਾਕਟਰ ਕੋਈ ਭੁੱਖਾ ਪਿਆ ਮਰਦਾ ਏ ?' 'ਪਰ ਉਸ ਨੂੰ ਤਾਂ ਕੋਈ ਜ਼ਿਮੇਂਵਾਰੀ ਨਹੀਂ । ਕੱਲੀ ਜਾਨ ਹੈ ਜੋ ਮਰਜੀ ਪਿਆ ਕਰੇ।
'ਪਰ ਇਹ ਭੀ ਤਾਂ ਬਹਾਦਰੀ ਏ ਨਾ, ਪਈ ਖ਼ਰਚ ਦੇਣ ਵਾਲਾ ਭੀ ਕੋਈ ਨਾ ਹੋਵੇ, ਧਿਰ ਭੀ ਕੋਈ ਨਾ ਹੋਵੇ, ਤੇ ਫਿਰ ਇਨਸਾਨ ਇੰਨਾ ਪੜ੍ਹ ਜਾਏ, ਤੇ ਫੇਰ ਆਪਣੇ ਕੰਮ ਵਿੱਚ ਵੀ ਹੱਦਾਂ ਲਾਹ ਛੱਡੇ।