ਜਦੋਂ ਰੋਹਨ ਨੇ ਆਪਣੇ ਪਿਤਾ ਦੀ ਮੌਤ ਦੀ ਖਬਰ ਸੁਣੀ ਤਾਂ ਉਸਦੇ ਅੱਥਰੂ ਛਲਕ ਆਏ।
ਉਹ ਲਾਲ ਚੰਦ, ਜਿਦ੍ਹੇ ਨਾਲ ਇਸ ਕੁੜੀ ਦੀ ਪਹਿਲੇ ਮੰਗਣੀ ਹੋਈ ਹੋਈ ਸੀ, ਸੁਣਿਆ ਏ, ਉਸ ਦੇ ਪਿਛਲੇ ਕਹਿੰਦੇ ਨੇ, ਪਈ ਭਾਵੇਂ ਕਿੱਦਾਂ ਹੋਵੇ, ਆਪਣੀ ਨੂੰਹ ਦੂਜੇ ਦੇ ਡੋਲੇ ਚੜ੍ਹਨ ਨਹੀਂ ਦੇਣੀ। ਸਿਰ ਚਲਿਆ ਜਾਏ ਪਰ ਅਣਖ ਨਹੀਂ ਗੁਆਉਣੀ।
ਅਨੰਤ ਰਾਮ ਨੇ ਮੇਰਾ ਵਣਜ ਵਿਹਾਰ, ਮੇਰਾ ਰੁਜ਼ਗਾਰ ਖੋਹਣ ਤੋਂ ਫ਼ਰਕ ਨਹੀਂ ਕੀਤਾ। ਮੋਟੀਆਂ ਸਾਮੀਆਂ ਨੂੰ ਮੇਰੇ ਕੋਲੋਂ ਖਿੱਚ ਕੇ ਆਪਣੇ ਅੱਡੇ ਲਾ ਲਿਆ ਏ।
"ਬਸ ਬਸ ਮੈਂ ਸਮਝ ਲਿਆ ਤੇਰਾ ਨਖਰਾ ! ਮਲੂਮ ਹੁੰਦਾ ਏ ਆਉਂਦਿਆਂ ਹੀ ਉਨ੍ਹਾਂ ਨੇ ਤੈਨੂੰ ਅੱਡੇ ਚਾੜ੍ਹ ਲਿਆ ਹੈ।"
ਨੌਕਰੀ ਲੈਣ ਲਈ ਉਸ ਨੇ ਬਹੁਤ ਅੱਡੀਆਂ ਰਗੜੀਆਂ ਪਰ ਸਫਲਤਾ ਨਾ ਮਿਲੀ।
ਉਸ ਨੇ ਪੰਚਾਇਤ ਦੇ ਸਾਹਮਣੇ ਬਥੇਰੇ ਅੱਡੀਆਂ ਗੋਡੇ ਰਗੜੇ ਪਰ ਨਿਸ਼ਾ ਨੂੰ ਇਸ ਗੱਲ ਨਾਲ ਤਸੱਲੀ ਨਹੀਂ ਹੋਈ। ਫਿਰ ਉਸ ਨੂੰ ਸਖਤ ਸਜ਼ਾ ਦਿੱਤੀ ਗਈ।
ਚਾਚੇ ਨੇ ਆਖਿਆ- ਵੇਖ ਬੱਚੂ, ਵੇਲਾ ਨਾ ਜਾਣ ਦੇ, ਫੜ ਕੇ ਕਸ ਲੈ ਇਹਦੀਆਂ ਮੁਸ਼ਕਾਂ ਤੇ ਅਸੀਂ ਘੋੜੀ ਉੱਤੇ ਅੱਡੀ ਲਾਉਨੇ ਆਂ।
ਮੰਨਿਆ ਕਿ ਸਾਡੇ ਦੇਸ ਦੇ ਨੇਤਾਵਾਂ ਨੇ ਆਪਣੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਆਪਣੇ ਰਾਜ ਨੂੰ ਸੁਹੰਢਣਾ ਤੇ ਸੁਖਾਵਾਂ ਬਨਾਣ ਲਈ। ਪਰ ਕੀ ਇਸ ਵਿੱਚ ਉਹਨਾਂ ਨੂੰ ਕਾਮਯਾਬੀ ਹੋਈ ? ਜਵਾਬ ਨੰਨੇ ਵਿੱਚ ਹੈ।
ਪੂਰਨ ਚੰਦ ਦੇ ਦਿਲ ਦਾ ਕੋਨਾ ਧਰਮ ਚੰਦ ਦੇ ਅਹਿਸਾਨਾਂ ਨਾਲ ਭਰ ਗਿਆ, ਤੇ ਇਸ ਦੇ ਨਾਲ ਹੀ ਚੰਪਾਂ ਦੇ ਧਿਆਨ ਵਿੱਚ ਉਹ ਅੱਡੀ ਤੋਂ ਚੋਟੀ ਤੀਕ ਡੁੱਬ ਗਿਆ।
ਲੋਕੀ ਕਹਿੰਦੇ ਸਨ ਕਿ ਗੁਫਾ ਦੇ ਰਸਤੇ ਵਿੱਚ ਇੱਕ ਚੁੜੇਲ ਰਹਿੰਦੀ ਹੈ। ਲੋਕੀ ਡਰ ਡਰ ਕੇ ਜੋਗੀ ਨੂੰ ਰੋਟੀ ਦੇਣ ਲਈ ਜਾਂਦੇ। ਇਕ ਦਿਨ ਇੱਕ ਮੁੰਡਾ ਰੋਟੀ ਦੇ ਕੇ ਮੁੜ ਕੇ ਆ ਰਿਹਾ ਸੀ, ਉਸ ਨੂੰ ਬੜਾ ਡਰ ਲੱਗ ਰਿਹਾ ਸੀ। ਕਈ ਥਾਂਈ ਉਸ ਨੇ ਅੱਡੀ ਖੋੜੇ ਖਾਧੇ, ਕਈ ਥਾਈਂ ਉਸ ਦਾ ਪੈਰ ਤਿਲਕਿਆ, ਕਈ ਥਾਈਂ ਉਸ ਦਾ ਸਰੀਰ ਆਪਣੇ ਕਾਬੂ ਵਿੱਚ ਨਾ ਰਿਹਾ ਤੇ ਹਵਾ ਵਿੱਚ ਉਹ ਡੋਲਿਆ।
ਤੁਸੀਂ ਆਪਣੇ ਵਾਰੇ ਪਹਿਰੇ ਕਰ ਲਿਉ, ਆਪਣੀ ਮਰਜ਼ੀ। ਸਾਡੇ ਵਿੱਚ ਤਾਂ ਹਿੰਮਤ ਨਹੀਂ ਅੱਡਾ ਲਾਉਣ ਦੀ।
ਹੁਣ ਸਮਾਂ ਈ, ਅੱਠ ਅੱਠ ਮਾਰ ਲੈ, ਮੁੜ ਇਹ ਗੱਲ ਨਹੀਂ ਬਣਨੀ ਤੇ ਇਹ ਵੇਲਾ ਹੱਥ ਨਹੀਂ ਆਣਾ।