ਨਵਾਬ ਢੇਰੋ ਤੋਂ ਮਨਵਾਉਂਦਾ ਕਿ ਉਹ ਜ਼ਿਮੀਂਦਾਰ (ਨਵਾਬ ਦੇ ਪਿਉ) ਨੂੰ ਟੂਣਿਆਂ, ਜਾਦੂਆਂ ਨਾਲ ਮਾਰ ਦੇਵੇ ਪਰ ਢੇਰੋਂ ਹਾਮੀ ਨਾ ਭਰਦੀ । ਨਵਾਬ ਨੇ ਲਾਲਚ ਵੀ ਦਿੱਤੇ, ਡਰਾਇਆ ਵੀ, ਧਮਕਾਇਆ ਵੀ ਪਰ ਉਹ ਕਿਸੇ ਕੌਲੀ ਵਿੱਚ ਨਾ ਆਈ । ਢੇਰੋ ਕਹੇ, “ਹਾਏ, ਮੈਂ ਹੁਸ ਨਾਲ ਖੇਡ ਵੱਡੀ ਹੋਈ ਹਾਂ, ਇਹ ਅਨਰਥ ਮੇਰੇ ਕੋਲੋਂ ਨਹੀਂ ਹੋਣ ਲੱਗਾ ਈ ਪੁੱਤਰਾ।"