"ਸੁਣਾ ਮੈਂ ਸੁਣਦੀ ਹਾਂ”, ਮਾਂ ਨੇ ਫੇਰ ਪ੍ਰਭਾ ਦੇ ਸਰੀਰ ਨੂੰ ਡੂੰਘੀ ਨਜ਼ਰ ਨਾਲ ਤੱਕ ਕੇ ਆਖਿਆ, 'ਪਰ ਜਾਪਦਾ ਏ ਸਾਡੇ ਸਾਰਿਆਂ ਦੀ ਕਿਸਮਤ ਸੜ ਗਈ ਏ।"
ਉੱਠ, ਹੰਭਲਾ ਮਾਰ, ਬਲਬੀਰ ਸ਼ੇਰਾ ! ਦੁਨੀਆਂ ਵੇਖ ਕੀਕਰ ਛਾਲਾਂ ਮਾਰ ਰਹੀ ਏ ! ਪੜ੍ਹ ਪੜ੍ਹ ਵਿੱਦਿਆ, ਟੋਲ ਕੇ ਇੱਟ ਚੂਨਾ, ਕਿਸਮਤ ਆਪਣੀ ਆਪੇ ਉਸਾਰ ਰਹੀ ਏ।
ਜੁਗਾਂ ਤੋਂ ਪ੍ਰਸ਼ਨ ਤੇਰਾ ਠੇਡੇ ਪਿਆ ਖਾਂਦਾ ਹੈ, ਹੋਣ ਤੇ ਹੱਲ ਪਰ ਅਜੇ ਤੀਕ ਨਹੀਂ ਆਂਦਾ ਹੈ, ਹਰ ਕੋਈ ਘੋੜੇ ਕਿਆਸੀ ਰਿਹਾ ਦੌੜਾਂਦਾ ਹੈ, ਅੰਤ ਪਰ ਲੀਲਾ ਤੇਰੀ ਦਾ ਨਾ ਲਿਆ ਜਾਂਦਾ ਹੈ, ਤੂੰ ਰਿਹੋਂ ਮੌਨ, ਤੇ ਸਰਬਗ ਨ ਆਇਆ ਕੋਈ, ਆਸ ਦੀ ਟੁੱਟੀ ਕਮਰ, ਆਗੂ ਨ ਪਾਇਆ ਕੋਈ।
ਵੇਲਾ ਸੰਝਾਂ ਦਾ ਆਇਆ । ਸੰਬੰਧੀ ਮੋਏ ਪ੍ਰਾਣੀ ਨੂੰ ਸੰਸਕਾਰ ਕੇ ਉਸ ਦੀ ਦੇਹ ਨੂੰ ਵਿਦਾ ਕਰ ਆਏ। ਘਰ ਵਿੱਚ ਹੁਣ ਇਸਤ੍ਰੀਆਂ ਦੀ ਕਾਵਾਂ-ਰੌਲੀ ਤਾਂ ਮੱਠੀ ਪੈ ਰਹੀ ਹੈ, ਪਰ ਪਹਿਲੀ ਰਾਤ ਕਰਕੇ ਖਬਰੇ ਹੰਝੂ ਕੇਰਨੋਂ ਕਿਸੇ ਨੂੰ ਵਿਹਲ ਮਿਲੇ ਕਿ ਨਾ ਮਿਲੇ।
ਸਾਡੇ ਵਿੱਚ ਭੈੜਾ ਸਹੀ, ਤੂੰ ਹੀ ਚੰਗਿਆਈ ਕਰਦਾ, ਚੁਕ ਕੇ ਪੜਦਾ ਜ਼ਰਾ, ਜਲਵਾ-ਨੁਮਾਈ ਕਰਦਾ ! ਪਾਪ ਦੇ ਰੋਗੀਆਂ ਦਾ ਦਾਰੂ ਦਵਾਈ ਕਰਦੇਂ ! ਚਾਹੁੰਦੇਂ ਤੂੰ ਤਾਂ ਕੋਈ ਹੱਥ ਭੀ ਫੜਨ ਵਾਲਾ ਸੀ ? ਫੇਰ ਕੀ ਕਹੀਏ ਤੇਰਾ ਆਪਣਾ ਦਿਲ ਕਾਲਾ ਸੀ ?
ਆਪਣੇ ਦਿਲ ਦੀ ਪੀੜ ਨੂੰ ਦੂਰ ਕਰਨ ਵਾਸਤੇ ਇੰਦਰਾ ਆਪ ਹੀ ਹੱਸ ਪਈ । ਮਨਮੋਹਨ ਭੀ ਹੱਸ ਪਿਆ । ਉਹ ਅੱਜ ਖ਼ੁਸ਼ ਸੀ । ਪ੍ਰੇਮੀ ਭੀ ਰਾਤ ਦੀ ਗੱਡੀ ਆ ਰਹੀ ਸੀ । ਸਾੜ੍ਹੀਆਂ ਦੀ ਘਟਨਾ ਨੇ ਇੰਦਰਾ ਦੇ ਸ਼ੀਸ਼ੇ ਵਰਗੇ ਸਾਫ਼ ਮਨ ਉੱਤੇ ਕਾਲਾ ਦਾਗ਼ ਲਾ ਦਿੱਤਾ।
ਗਾਂਧੀ ਮਰ ਗਿਆ ਜਾਂ ਮਾਰ ਦਿੱਤਾ ਗਿਆ, ਇਹ ਸਵਾਲ ਵੱਖਰਾ ਹੈ। ਕੀ ਤੁਸੀਂ ਕਹਿ ਸਕਦੇ ਹੋ ਕਿ ਜੇ 'ਗੋਡਸੇ' ਉਸ ਨੂੰ ਨਾਹ ਮਾਰਦਾ ਤਾਂ ਉਸ ਨੇ ਹਮੇਸ਼ਾ ਜੀਉਂਦੇ ਰਹਿਣਾ ਸੀ ? ਜਿਸ ਨੇ ਮਰਨਾ ਸੀ ਮਰ ਗਿਆ, ਫਿਰ ਤੁਸਾਂ ਇਹੋ ਜਿਹਾ ਲੇਖ ਲਿਖ ਕੇ ਕਿਹੜੀ ਭਲਿਆਈ ਕੀਤੀ, ਛੁੱਟ ਆਪਣੇ ਮੁਲਕ ਦੇ ਮੱਥੇ ਉਤੇ ਕਾਲਾ ਟਿੱਕਾ ਲਾਣ ਤੋਂ ? ਤੁਹਾਡੇ ਲੇਖ ਤੋਂ ਸਿਰਫ਼ ਇੱਕੋ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਲੇਖ ਤੁਸਾਂ ਹਕੂਮਤ ਨੂੰ ਖ਼ੁਸ਼ ਕਰਨ ਲਈ ਲਿਖਿਆ ਹੈ।
ਗੰਦੇ ਬੋਲ ਸੁਣ ਕੇ ਸਲੀਮਾ ਦੇ ਕਾਲਜੇ ਵਿੱਚ ਸਾਂਗ ਵੱਜੀ । ਉਹ ਨਾ ਸਹਿ ਸਕੀ ਤੇ ਆਖਣ ਲੱਗੀ, ਭੈਣ ਮੈਂ ਤਕੜੀ ਨਹੀਂ ਤੇ ਚਲੀ ਆਂ।
ਤੁਹਾਨੂੰ ਚਾਹ ਸੁਝਦੀ ਏ । ਮੇਰਾ ਕਾਲਜ ਅੰਦਰੋਂ ਅੰਦਰ ਬਲਦਾ ਏ । ਜ਼ਰੂਰ ਮੇਰੇ ਬੱਚੇ ਨੂੰ ਕੁਝ ਹੋ ਗਿਆ ਹੋਣਾ ਏ, ਮੇਰੀ ਖੱਬੀ ਅੱਖ ਫੜਕਦੀ ਏ।
ਮਸਾਂ ਮਸਾਂ ਸਨ ਆਠਰਨ ਘਾਉ ਲਗੇ, ਨਵੀਆਂ ਨਸ਼ਤਰਾਂ ਆਣ ਚਲਾਈਆਂ ਨੀਂ । ਅਸੀਂ ਕਾਲਜਾ ਘੁੱਟ ਕੇ ਬਹਿ ਗਏ ਸਾਂ। ਮੁੜਕੇ ਸੁੱਤੀਆਂ ਕਲਾਂ ਜਗਾਈਆਂ ਨੀਂ ।
ਸ਼ਾਮੋ ਦੀ ਸੱਸ ਦੇ ਕਾਹਲੇ ਅਤੇ ਲੇਲੜੀਆਂ ਕੱਢਦੇ ਬੋਲਾਂ ਨੂੰ ਉਸ ਦੇ ਸਾਹੁਰੇ ਅਚਾਨਕ ਸੁਣਿਆ । ਮੂੰਹ ਬੰਨ੍ਹੇ ਮਨੁੱਖ ਕੋਲ ਬੰਦੂਕਾਂ ਦੇਖ ਕੇ ਉਹ ਵੀ ਸਮਝ ਗਿਆ ਕਿ ਕਾਰਾ ਤਾਂ ਹੋ ਗਿਆ।
ਰੱਬ ਤੇ ਵਿਸ਼ਵਾਸ਼ ਰੱਖੀਏ ਤੇ ਦਿਆਨਤਦਾਰੀ ਨਾਲ ਮਿਹਨਤ ਕਰੀਏ, ਤਾਂ ਸਾਰੇ ਕਾਰਜ ਰਾਸ ਹੋ ਜਾਂਦੇ ਹਨ।