ਮਾਈ, ਇਹ ਉਹ ਦੁੱਖ ਆ, ਜਿਹਦਾ ਮੁੱਢ ਕੋਈ ਨਹੀਂ, ਸਿਰਾ ਕੋਈ ਨਹੀਂ, ਦਵਾ ਕੋਈ ਨਹੀਂ ਤੇ ਮਰਦੀ ਨੂੰ ਰਾਹ ਵੀ ਕੋਈ ਨਹੀਂ।
ਉੱਥੋਂ ਦੇ ਕਮੇਟੀਆਂ ਵਾਲੇ ਬਹੁਤ ਚੰਗੇ ਕੰਮ ਕਰਦੇ ਹਨ। ਪੰਜੇ ਉਂਗਲਾਂ ਕਿਤੇ ਭੀ ਬਰਾਬਰ ਨਹੀਂ, ਪਰ ਤਾਂ ਭੀ ਉੱਥੋਂ (ਯੂਰਪ) ਤੇ ਇੱਥੋਂ (ਭਾਰਤ) ਦਾ ਕੋਈ ਮੁਕਾਬਲਾ ਨਹੀਂ।
ਬਾਪੂ ਨੇ ਮੇਰੇ ਪਿਉ ਨਾਲ, ਤੈਨੂੰ ਪਤਾ ਏ ਨਾ, ਉਸ ਦੇ ਮਰਦਿਆਂ ਤੱਕ ਸਾਂਝ ਨਿਬਾਹੀ ਸੀ, ਤੇ ਅਸੀਂ ਜਦੋਂ ਤੀਕ ਬਾਪੂ ਦਾ ਦਮ ਏ, ਇਹਨਾਂ ਨਾਲੋਂ ਨਿੱਖੜ ਨਹੀਂ ਸਕਦੇ । ਬਾਕੀ ਰਹੀ ਮਾਂ ਦੀ ਗੱਲ, ਉਹ ਵਿਚਾਰੀ ਤਾਂ ਹੁਣ ਕਈ ਦਿਨ ਦੀ ਪਰਾਹੁਣੀ ਏ । ਖਬਰੇ ਤੁਹਾਡੇ, ਘਰ ਅੱਪੜਦਿਆਂ ਤੱਕ ਹੀ ਦਮ ਤੋੜ ਦੇਵੇ।
ਨਹੀਂ ਸਾਕੀ ਦੀ ਕੈੜੀ ਅੱਖ ਦੀ ਚਿੰਤਾ: ਜਦੋਂ ਮਹਿਫਲ 'ਚ ਅਪਣਾਇਆ ਗਿਆ ਹਾਂ।
ਮੈਂ ਤੇ ਕੁੜਿਆਂ ਦੇ ਘਰ ਤੀਕ ਜਾਣ ਵਾਲਾ ਆਦਮੀ ਹਾਂ, ਤੂੰ ਇਨ੍ਹਾਂ ਬਹਾਨਿਆਂ ਨਾਲ ਮੈਨੂੰ ਟਾਲ ਨਹੀਂ ਸਕਦਾ। ਚੱਲ ਮੈਂ ਤੇਰੇ ਨਾਲ ਚਲਦਾ ਹਾਂ ਤੇ ਉਸ ਪਾਸੋਂ ਇਹ ਗੱਲ ਮੈਨੂੰ ਪੁਛਾ।
ਨਿੱਮੇਂ ਦੇ ਪਿਆਰ ਵਿੱਚ ਪਿਘਲੇ ਹੋਏ ਕੂਲੇ ਲਫ਼ਜ਼ ਹੁਣ ਤੀਕ ਮੇਰੇ ਮਨ ਤੇ ਸਰਕ ਰਹੇ ਨੇ।
ਉਸ ਦੀ ਭੈਣ ਆਖਦੀ ਸੀ, 'ਤੇਰਾ ਕੁੜਮ ਚਹੂੰ ਬੰਦਿਆਂ ਵਿੱਚ ਬਹਿਣ ਵਾਲਾ ਹੈ । ਤੈਨੂੰ ਉਸ ਦੇ ਬਰਾਬਰ ਦਾ ਹੋ ਕੇ ਤਿੜਨਾ ਚਾਹੀਦਾ ਹੈ । ਜੇ ਤੂੰ ਖ਼ਰਚ ਵੱਲੋਂ ਝਿਸੀ ਵੱਟੀ, ਤਾਂ ਉਸ ਦੀ ਬੇਜਤੀ ਹੋਵੇਗੀ, ਤੇ ਮੇਰਾ ਨੱਕ ਤਾਂ ਪਹਿਲਾਂ ਹੀ ਵੱਢਿਆ ਜਾਇਗਾ ।" ਮਜਬੂਰਨ ਵਿਚਾਰੇ ਨੂੰ ਭੈਣ ਦਾ ਨੱਕ ਰੱਖਣ ਦੀ ਖ਼ਾਤਰ ਆਪਣਾ ਕੂੰਡਾ ਕਰਵਾਣਾ ਪਿਆ । ਵਿਆਹ ਹੋ ਗਿਆ, ਪਰ ਸਰਦਾਰ ਹੋਰਾਂ ਨੂੰ ਸ਼ਾਹ ਦਾ ਨਾਵਾਂ ਦੇਖ ਕੇ ਖਾਣ ਪੀਣ ਭੁੱਲ ਗਿਆ।
ਜੇ ਸੱਸ ਸਹੁਰਾ ਨੂੰਹ ਨੂੰ ਧੀ ਸਮਝਣ ਤੇ ਉਹ ਉਨ੍ਹਾਂ ਨੂੰ ਮਾਪੇ ਜਾਣੇ ਤਾਂ ਟੱਬਰਾਂ ਵਿੱਚ ਨਿੱਤ ਦੀ ਕੁੜ ਕੁੜ ਤੇ ਦੁਫੇੜ, ਜੋ ਅੱਜ ਕੱਲ੍ਹ ਵੇਖਣ ਵਿੱਚ ਆਉਂਦੀ ਏ, ਬਹੁਤ ਹੱਦ ਤੀਕ ਦੂਰ ਹੋ ਜਾਏ।
ਬਾਬੂ ਰਾਮ ਸਰਨ ਨੇ ਅਚਲਾ ਨੂੰ ਵੱਖਰਾ ਮਕਾਨ ਲੈ ਦਿੱਤਾ ਸੀ ਕਿਉਂਕਿ ਉਸ ਦੀ ਭੈਣ ਪੱਕੀ ਹਿੰਦੂ ਸੀ ਪਰ ਅਚਲਾ ਬ੍ਰਹਮੂ ਸਮਾਜੀ ਪਿਤਾ ਦੀ ਲੜਕੀ ਏ ਤੇ ਆਪ ਵੀ ਛੂਤ-ਛਾਤ ਅਤੇ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੀ। ਉਸ ਨੇ ਕੋਈ ਗੱਲ ਵੀ ਨਹੀਂ ਸੀ ਲੁਕਾਉਣੀ ਤੇ ਉਸ ਦੇ ਐਉਂ ਕਰਨ ਨਾਲ ਕਿੰਨਾ ਕੁਪੱਤ ਖੜਾ ਹੋ ਜਾਣਾ ਸੀ।
ਸੁਰੇਸ਼ ਦੀ ਭੂਆ ਨੇ ਕਿਹਾ ਕਿ ਕਿਸੇ ਦਾ ਦੁੱਖ ਕਸ਼ਟ, ਕਿਸੇ ਤੇ ਪਈ ਆਫ਼ਤ ਜਾਂ ਬਿਪਤਾ ਸੁਰੇਸ਼ ਪਾਸੋਂ ਨਹੀਂ ਸਹਾਰੀ ਜਾਂਦੀ, ਆਪਣੀ ਜਾਨ ਦੀ ਆਸ ਲਾਹ ਕੇ ਉਹ ਦੂਜੇ ਦੀ ਬਿਪਤਾ ਵਿੱਚ ਕੁੱਦ ਪੈਂਦਾ ਹੈ ।
ਉਹ ਤੇ ਕੇਵਲ ਕੁੱਤੇ ਲਾਣੇ ਜਾਣਦਾ ਹੈ। ਆਪਣੇ ਨੁਕਸ ਵੇਖਦਾ ਨਹੀਂ। ਆਪ ਕਹੀ ਜਿਹੇ ਨਾ, ਕਿਸੇ ਨੂੰ ਚਘਣੋਂ ਰਹੇ ਨਾ।
ਮੈਂ ਉਸ ਨੂੰ ਕੁੱਤੇ ਦੇ ਠੀਕਰੇ ਪਾਣੀ ਪਿਲਾ ਕੇ ਛੱਡਣਾ ਹੈ। ਉਸ ਨੂੰ ਪਤਾ ਲੱਗੇਗਾ ਕਿ ਉਸ ਨੇ ਆਵਾ ਕਿਸ ਨਾਲ ਲਾਇਆ ਹੈ।