ਉਹ ਪੜ੍ਹਦਾ ਘੱਟ ਹੈ, ਬਸ ਕਿਤਾਬਾਂ ਦਾ ਗਾਹ ਪਾਈ ਰੱਖਦਾ ਹੈ।
ਤਨਖਾਹ ਮਿਲ ਜਾਏਗੀ, ਰਾਇ ਸਾਹਿਬ ਦੀ ਮਨਜ਼ੂਰੀ ਆਉਣ ਤੇ ਤੁਹਾਨੂੰ ਸੱਦਿਆ ਜਾਏਗਾ-ਜਾਓ । ਇਹ ਕਹਿ ਕੇ ਉਹ ਮੁੜ ਆਪਣੇ ਕਾਗਜ਼ਾਂ ਪੱਤਰਾਂ ਵਿੱਚ ਰੁੱਝ ਗਿਆ। ਸਾਰਿਆਂ ਦੇ ਦਿਲਾਂ ਤੇ ਗੜੇ ਮਾਰ ਹੋ ਗਈ। ਚਲੇ ਜਾਣ ਦਾ ਹੁਕਮ ਹੋਣ ਤੇ ਵੀ ਉਨ੍ਹਾਂ ਵਿੱਚੋਂ ਕਿਸੇ ਦੇ ਕਦਮ ਨਾ ਉੱਠ ਸਕੇ।
ਮੇਰੇ ਨੌਕਰ ਨੂੰ ਵੀ ਨਾਲ ਲਈ ਜਾਉ। ਮੇਰੇ ਗਲੋਂ ਬਲਾ ਲਾਹੋ। ਨਿਰਾ ਖਾਣ ਦਾ ਮਸਾਲਾ, ਕੌਡੀ ਕੰਮ ਦਾ ਨਹੀਂ।
ਲੋਕ ਆਖਦੇ, ਹੁਣ ਨਵਾਬ ਖਾਨ ਦੀ ਆਕੜ ਭੱਜ ਗਈ ਏ ਤੇ ਅੱਜ ਉਸ ਨੂੰ ਕੁੱਤੇ ਬੀ ਨਹੀਂ ਜਾਣਦੇ; ਅੱਜ ਨਵਾਬ ਖਾਨ ਗਲੀਆਂ ਦੇ ਕੱਖਾਂ ਨਾਲੋਂ ਹੌਲਾ ਹੋ ਗਿਆ ਏ।
ਐਵੈਂ ਸਾਰਾ ਦਿਨ ਗਲੀਆਂ ਕੱਛਦਾ ਫਿਰਦਾ ਹੈਂ ; ਘਰ ਬੈਠ ਕੇ ਸਕੂਲ ਦਾ ਕੰਮ ਹੀ ਕਰ ਲਿਆ ਕਰ । ਪਤਾ ਨਹੀਂ ਫਿਰਨ ਦਾ ਤੈਨੂੰ ਕੀ ਚਸਕਾ ਪੈ ਗਿਆ ਹੈ।
ਇਹਨਾਂ ਮੁਸ਼ਟੰਡਿਆਂ ਨੂੰ ਗਲੀ ਗਲੀ ਸੁੰਘਦੇ ਫਿਰਦਾ ਵੇਖ ਕੇ ਸ਼ੱਕ ਹੋਣਾ ਕੁਦਰਤੀ ਸੀ। ਲੋਕਾਂ ਪੁਲਸ ਨੂੰ ਖ਼ਬਰ ਕੀਤੀ ਤੇ ਵਿੱਚੋਂ ਇਹ ਕਿੱਸਾ ਨਿੱਕਲ ਪਿਆ।
ਤੈਨੂੰ ਮੈਂ ਕੀ ਕਿਹਾ ਉੱਠ ਅੱਗੋਂ ਚਪੜ ਚਪੜ ਗੱਲਾਂ ਬਣਾਉਂਦੀ ਜਾਨੀ ਏਂ ; ਆਖੇ ਨਹੀਂ ਲੱਗਦੀ। ਉਠ ਖਾਂ ਤੇਰਾ ਸਿਰ ਸਾੜਾਂ।
ਬਸ ਉਹ ਜ਼ਬਾਨ ਚਲਾਣੀ ਹੀ ਜਾਣਦਾ ਹੈ, ਗੱਲਾਂ ਦਾ ਘਰ ਹੈ ਨਿਰਾ। ਪਰ ਜੇ ਹੱਥੀਂ ਕੁਝ ਕਰਨਾ ਪੈ ਜਾਏ ਤਾਂ ਮੌਤ ਪੈ ਜਾਂਦੀ ਏ।
ਜਿਊਣੇ ਨੂੰ ਪਤਾ ਸੀ ਇਹ ਸਾਰੀ ਗੱਲ ਬਚਨੋਂ ਦੇ ਪੈਰੋਂ ਵਿਗੜੀ ਹੈ। ਇਸ ਲਈ ਬਚਨੋ ਉਸ ਦੇ ਅੱਖ-ਤਿਣ ਹੋ ਗਈ। ਉਸ ਆਪਣੀ ਬਚਨੋਂ ਨਾਲ ਯਾਰੀ ਸਬੰਧੀ ਝੂਠੀਆਂ ਸੱਚੀਆਂ ਗੱਲਾਂ, ਫਲ੍ਹੇ ਵਿੱਚ, ਜੋੜਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ।
ਇੱਕ ਦੇ ਮੂੰਹ ਨਿਕਲ ਕੇ ਦੂਜੇ ਦੇ ਕੰਨੀ ਪਹੁੰਚੀ, ਤੀਜੇ ਦੇ ਮੂੰਹੋਂ ਕਹਾਣੀ ਬਣ ਕੇ ਪ੍ਰਭਾ ਤੇ ਡਾਕਟਰ ਦੀਆਂ ਗੱਲਾਂ ਉੱਡਣ ਲੱਗ ਪਈਆਂ।
ਚੰਗਾ ਭਲਾ ਫੈਸਲਾ ਹੋ ਗਿਆ ਸੀ ਪਰ ਕੁਝ ਨਾਸਤਕਾਂ ਨੇ ਫਿਰ ਫੁੱਟ ਪਵਾ ਦਿੱਤਾ । ਬਣੀ ਬਣਾਈ ਗੱਲ ਵਿੱਚ ਲੱਤ ਮਾਰ ਦਿੱਤੀ।
ਆਖ ਦਮੋਦਰ ਗਲ ਵਿੱਚ ਪਲੂ ਚੂਚਕ ਖਾਨ ਤਦ ਪਾਇਆ।