ਕੌੜੀ- ਸੁਣਾ ਬੀਬਾ ! ਮਾਂ ਰਾਜ਼ੀ ਉ, ਪਿਉ ਰਾਜ਼ੀ ਉਂ, ਤੂੰ ਤਗੜਾ ਏਂ ? ਪਰਮਾਨੰਦ- ਜੀ ਹਾਂ । ਤੁਹਾਡੇ ਚਰਨਾਂ ਦੇ ਪਰਤਾਪ ਨਾਲ ਸਭ ਰਾਜੀ ਨੇ।
ਅਸਤੀਫ਼ਾ ਮੈਂ ਦੇ ਚੁੱਕਿਆ ਹਾਂ। ਇਮਤਿਹਾਨ ਖ਼ਤਮ ਹੁੰਦਿਆਂ ਹੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਆਪਣੇ ਆਪ ਨੂੰ ਤੁਹਾਡੇ ਚਰਨਾਂ ਤੇ ਸੁੱਟ ਦਿਆਂਗਾ। ਤੁਸੀਂ ਜਿਸ ਕੰਮ ਲਈ ਵੀ ਚਾਹੋਗੇ ਇਸ ਸਰੀਰ ਨੂੰ ਵਰਤ ਲੈਣਾ।
ਕੌੜੀ—ਇਹਦੀ ਤਾਰੇ ਤੋੜਨੀ ਦੀ ਗੱਲ ਸੁਣਦੇ ਹੋ, ਇਹ ਤੇ ਘੜੀ ਨੂੰ ਕਹਿ ਦੇਵੇਗੀ ਪਈ ਮੈਂ ਇਹਨੂੰ ਮਾਰਿਆ ਏ। ਸਭਦਾਂ-ਤੇ ਇਹ ਝੂਠ ਏ ਮਾਂ ਜੀ ! ਮੈਂ ਨਹੀਂ ਕਹਿੰਦੀ, ਸੋਟੇ ਕੋਲੋਂ ਪੁੱਛੋ ਭਾਈਆ ਜੀ । ਕੌੜੀ--ਲਓ ਵੇਖੋ ! ਵੇਖੋ !! ਹਾਇ ਤੈਨੂੰ ਚਰਜ ਆ ਜਾਏ, ਉਹੀਉ ਗੱਲ ਕੀਤੀ ਉ ! ਸੱਚ ਮੁੱਚ ਈ ਕਹਿ ਦਿੱਤਾ ਈ।
ਪਿੱਛੇ ਜੇਹੇ ਕੁਲਵੰਤ ਦੀ ਧੀ ਆਈ ਸੀ, ਮੈਂ ਸੋਚਿਆ ਪਹਿਲੀ ਵਾਰ ਘਰ ਆਈ ਸੀ। ਮੈਂ ਦੋ ਰੁਪਏ ਤੇ ਇੱਕ ਫਰਾਕ ਦੇ ਦਿੱਤੀ। ਜੇ ਨਾਂ ਦੇਂਦੀ ਤਾਂ ਉਂਜ ਸ਼ਰੀਕੇ ਵਿੱਚ ਚਰਚਾ ਹੁੰਦੀ।
ਸੁਭੱਦਾਂ ਦੀ ਸੱਸ ਨੇ ਕਿਹਾ—ਨੀ ! ਤੂੰ ਅਜੇ ਚਰਖਾ ਨਹੀਂ ਚੁੱਕਿਆ ? ਉੱਤੋਂ ਰਾਤ ਹੋਣ ਆਈ ਏ ; ਚੌਂਕੇ ਚੁੱਲ੍ਹੇ ਦੀ ਸਾਰ ਨਹੀਂ ਸੀ ਲੈਣੀ ? ਸੂਰਜ ਉੱਤੋਂ ਘਰੋਣ ਲੱਗਾ ਏ । ਵੇਖੋ ! ਨੀ ਤੇਰੇ ਗਾਉਣੇ ਮੁੱਕਦੇ ਨਹੀਂ, ਜੋ ਹਰ ਵੇਲੇ ਰੂੰ ਨੂੰ ਛੋਹੀ ਰੱਖਨੀ ਏ', ਉੱਠ ਤੇ ਚੁੱਕ ਚਰਖਾ।
ਇੱਥੇ ਬਹੁਤ ਚਰ ਚਰ ਨਾ ਕਰ, ਪੈਸੇ ਦੇ ਕੇ ਤੁਰਦਾ ਹੋ ; ਮੈਂ ਹੋਰ ਇੱਕ ਧੇਲਾ ਵੀ ਨਹੀਂ ਦੇਣਾ।
ਸ਼ਾਹ ਜੀ, ਮੇਰਾ ਪੁੱਤਰ ਤੁਹਾਡੀ ਨੌਕਰੀ ਛੱਡ ਕੇ ਤੁਰ ਗਿਆ ਏ । ਮੈਨੂੰ ਪਤਾ ਦਿਓ, ਉਹ ਹੈ ਕਿੱਥੇ, ਮੈਂ ਜਾ ਕੇ ਉਹਦੀ ਚਮੜੀ ਉਧੇੜਾਂ ਤੇ ਕੰਨੋਂ ਫੜ ਕੇ ਤੁਹਾਡੇ ਕੋਲ ਲਿਆਵਾਂ।
ਸਮੇਂ ਨੂੰ ਹੀ ਕੋਈ ਵਾ ਵਗ ਗਈ ਹੈ। ਹਰ ਮੁੰਡਾ ਇਹੋ ਚਾਹੁੰਦਾ ਹੈ ਕਿ ਉਸ ਨੂੰ ਕੁੜੀ ਪਹਿਲਾਂ ਵਿਖਾ ਦਿਉ। ਚਮੜੇ ਖਰੀਦਦੇ ਨੇ ਲੋਕੀਂ।
ਇਹ ਗੱਲ ਕਹਿਣ ਦੀ ਦੇਰ ਸੀ ਕਿ ਉਹ ਚਮਕ ਉੱਠਿਆ ਤੇ ਮੇਰੇ ਗਲ ਪੈ ਗਿਆ।
ਇਸ ਦੀ ਅੱਖ ਵਿੱਚ ਕੋਈ ਨੁਕਸ ਨਹੀਂ। ਧੁੱਪ ਵਿੱਚ ਫਿਰਨ ਕਰ ਕੇ ਲਾਲੀ ਆ ਗਈ ਹੈ। ਅੱਖਾਂ ਨੂੰ ਚਭੋਲੇ ਚਾੜ੍ਹੋ। ਠੀਕ ਹੋ ਜਾਣਗੀਆਂ।
ਮੈਨੂੰ ਤੇਰੀ ਸਾਰੀ ਖਾਨਦਾਨੀ ਦਾ ਪਤਾ ਹੈ ; ਕੀ ਚਬਾਂ ਸਾੜਨ ਲੱਗ ਪਿਆ ਹੈਂ।
ਬਸ, ਬਸ ! ਤੂੰ ਸਾਨੂੰ ਜੰਮਿਆ ਹੈ ਕਿ ਅਸਾਂ ਤੈਨੂੰ ਜੰਮਿਆ ਹੈ। ਤੇਰਾ ਮੂੰਹ ਬਹੁਤ ਖੁੱਲ੍ਹ ਗਿਆ ਹੈ ਤੇ ਹਰ ਗੱਲੇ ਚਪੜ ਚਪੜ ਕਰਨ ਲੱਗ ਜਾਂਦਾ ਹੈਂ।