ਜੇ ਸਾਡੀ ਜ਼ਬਾਨ ਗੰਦੀ ਹੋਵੇਗੀ ਤਾਂ ਸਾਨੂੰ ਕੋਈ ਵੀ ਪਸੰਦ ਨਹੀਂ ਕਰੇਗਾ।
ਜਦੋਂ ਰਾਣੀ ਦੇ ਸਾਹਮਣੇ ਸ਼ੇਰ ਆਇਆ ਤਾਂ ਉਸ ਦੀ ਜਾਨ ਸੁੱਕ ਗਈ।
ਹਰਮਿੰਦਰ ਨੇ ਰਵਿੰਦਰ ਦੀ ਜੜ੍ਹੀਂ ਅਜਿਹਾ ਤੇਲ ਦਿੱਤਾ ਕਿ ਉਹਨਾਂ ਦਾ ਸਾਰਾ ਘਰ-ਘਾਟ ਹੀ ਤਬਾਹ ਹੋ ਗਿਆ।
ਕੁਝ ਲੋਕ ਮਜ਼ੇ ਲੈਣ ਲਈ ਜ਼ਖ਼ਮਾਂ ਤੇ ਲੂਣ ਛਿੜਕਦੇ ਹਨ।
ਹਲਦੀ ਘਾਟੀ ਦੀ ਲੜਾਈ ਵਿਚ ਰਾਜਪੂਤਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ।
ਜਦੋਂ ਦੋ ਵੱਡੇ ਗੱਲ ਕਰਦੇ ਹਨ ਤਾਂ ਸਾਨੂੰ ਆਪਣੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਹੈ।
ਕੁਝ ਬੁਰੇ ਮੰਤਰੀ ਹਮੇਸ਼ਾ ਜੋੜ-ਤੋੜ ਹੀ ਕਰਦੇ ਰਹਿੰਦੇ ਹਨ।
ਸਾਡੇ ਫ਼ੌਜੀ ਆਪਣੀ ਜਾਨ ਤੇ ਖੇਡ ਕੇ ਪੂਰੇ ਦੇਸ ਦੀ ਰਾਖੀ ਕਰਦੇ ਹਨ।