ਜਿਉਂ ਹੀ ਮੈਂ ਮੋਟਰਕਾਰ ਤੇ ਚੜਿਆ, ਮੇਰਾ ਜੀਅ ਕੱਚਾ ਹੋਣ ਲੱਗਾ। ਮਸਾਂ ਮਸਾਂ ਸਫ਼ਰ ਮੁੱਕਾ ਤੇ ਮੇਰੀ ਜਾਨ ਛੁੱਟੀ।
ਇਸ ਵਾਰੀ ਮੈਂ ਖੂਬ ਰੋਇਆ। ਅੰਦਰੋਂ ਆਵਾਜ਼ ਆਈ, ਕੀਹ ਹੋਇਆ, ਜੇ ਤੂੰ ਅਨਪੜ੍ਹ ਹੈਂ ਫ਼ਿਕਰ ਨਾ ਕਰ, ਉੱਠ। ਜਾਹ ਹੁਣ ਡੇਰੇ ਨੂੰ । ਤੂੰ ਅੱਜ ਰੋਟੀ ਵੀ ਨਹੀਂ ਖਾਧੀ। ਤੀਜੀ ਵਾਰ ਹੋਣ ਨਾਲ ਮੇਰਾ ਜੀਅ ਵੀ ਕੁਝ ਹੌਲਾ ਜਿਹਾ ਹੋ ਗਿਆ, ਪਰ ਨਿਰਾਸਤਾ ਅਜੇ ਵੀ ਬਦਸਤੂਰ ਕਾਇਮ ਸੀ।
ਅਸੀਂ ਬਥੇਰਾ ਯਤਨ ਕਰਦੇ ਹਾਂ, ਕਿ ਉਸ ਦਾ ਜੀਅ ਹੋਰ ਥਾਂ ਲਾਇਆ ਜਾਏ, ਉਹ ਖੇਡ-ਤਮਾਸ਼ੇ ਵੱਲ ਲੱਗੇ ਪਰ ਉਹ ਸਦਾ ਹੀ ਪੁੱਤ ਦੀ ਯਾਦ ਵਿੱਚ ਘੁਲਦਾ ਰਹਿੰਦਾ ਸੀ।
ਲਾਲ ਚੰਦ ਨੇ ਦੱਸਿਆ- ਪਹਿਲੋਂ ਜਸੋ (ਸ਼ਾਮੂ ਦੀ ਧੀ) ਮੇਰੀ ਮੰਗ ਸੀ। ਫੇਰ ਸ਼ਾਮੂ ਸ਼ਾਹ ਨੂੰ ਗਿਆ ਲੋਭ। ਉਸ ਨੇ ਹੁੱਜਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤੇ ਉਧਰੋਂ ਗਿਰਧਾਰੀ ਸ਼ਾਹ ਨਾਲ ਸੁਰ ਮੇਲੀ। ਜਸੋ ਨੂੰ ਪਤਾ ਲੱਗਾ ਤੇ ਉਹਦਾ ਜੀ ਸੜ ਗਿਆ ਏਸ ਗੱਲੋਂ।
ਇਸ ਕੰਮ ਤੋਂ ਮੇਰਾ ਜੀ ਉਟਕ ਗਿਆ ਹੈ। ਐਵੇਂ ਕਾਗਜ਼ ਕਾਲੇ ਕਰੀ ਜਾਉ ਤੇ ਮੱਖੀ ਤੇ ਮੱਖੀ ਮਾਰੀ ਜਾਉ।
ਸੱਚੀ ਮੁੱਚੀ ਬੱਦਲਾਂ ਵੀ ਤਾਂ ਕੇਹਾ ਠਾਠ ਬੰਨ੍ਹਿਆਂ ਹੋਇਆ ਏ, ਵੇਖੋ ! ਕਿਵੇਂ ਅਸਮਾਨ ਵਿੱਚ ਟੁਲਕਦੇ ਜਾਂਦੇ ਨੇ, ਜਿਵੇਂ ਕੋਈ ਦਰਯਾ ਠਾਠਾਂ ਮਾਰਦਾ ਏ, ਅੜੀਓ ਬੱਦਲਾਂ ਨੂੰ ਵੇਖ ਕੇ ਤੇ ਜੀ ਉੱਛਲ ਉੱਛਲ ਪੈਂਦਾ ਏ।
'ਪਰ ਪ੍ਰਭਾ ! ਅਸੀਂ ਕੀਕਰ ਮੂੰਹ ਦਿਆਂਗੇ— ਅਸੀਂ ਕੀਕਰ ਜੀਉਂਦੇ ਨਾ ਮਰ ਜਾਵਾਂਗੇ ?" ਮਾਂ ਨੇ ਆਖਿਆ।
ਜਦ ਤੀਕ ਮੈਂ ਤੇਰੀ ਬੱਲੀ ਨਹੀਂ ਲਾਹ ਲੈਂਦਾ, ਆਪਣਾ ਜੀਉਣਾ ਹਰਾਮ ਸਮਝਾਂਗਾ।
ਉਸ ਵੇਲੇ ਤੇ ਇਹ ਜ਼ਿੰਮੇਵਾਰੀ ਮੈਂ ਸਿਰ ਤੇ ਚੁੱਕ ਲਈ ਪਰ ਹੁਣ ਇਸ ਕੰਮ ਵਿੱਚ ਪੂਰਾ ਉੱਤਰਨਾ ਕਠਿਨ ਜਾਪਦਾ ਹੈ।
ਉਹ ਜਦੋਂ ਗੱਲਾਂ ਕਰਦਾ ਹੈ ਤਾਂ ਜ਼ਿਮੀ ਅਸਮਾਨ ਦੇ ਕਲਾਵੇ ਮਿਲਾ ਦੇਂਦਾ ਹੈ। ਪਰ ਹੋਰ ਉਸ ਪਾਸੋਂ ਕੁਝ ਆਉਂਦਾ ਨਹੀਂ।
ਮੇਰਾ ਤੁਹਾਡਾ ਜ਼ਿਮੀ ਅਸਮਾਨ ਦਾ ਫ਼ਰਕ ਹੈ। ਮੈਂ ਇਸ ਹਾਲਤ ਪਰ ਅੱਥਰੂ ਕੇਰਦਾ ਹਾਂ, ਤੁਸੀਂ ਏਸ ਹਾਲਤ ਪਰ ਪ੍ਰਸੰਨ ਤੇ ਸੰਤੁਸ਼ਟ ਹੋ।
ਜਿੰਨੇ ਮੂੰਹ ਉੱਨੀਆਂ ਗੱਲਾਂ। ਥਾਂ ਥਾਂ ਤੇ ਕੋਈ ਕੁਝ ਗੱਲਾਂ ਕਰਦਾ ਸੀ ਤੇ ਕੋਈ ਕੁਝ। ਪਰ ਅਸਲੀ ਗੱਲ ਕਿਸੇ ਨੂੰ ਪਤਾ ਨਹੀਂ ਸੀ।