ਡੂੰਮਾਂ ਹੱਥ ਕਟੋਰਾ ਆਇਆ, ਪਾਣੀ ਪੀ ਪੀ ਢਿੱਡ ਅਫਰਾਇਆ।
ਨੀਵੀਂ ਧੌਣ, ਉਦਾਸ, ਬੇਆਸ ਜੈਸੀ, ਡੂੰਘੇ ਵਹਿਣ ਅੰਦਰ ਗੋਤੇ ਖਾ ਰਹੀ ਸੀ।
ਵਿਗੜੀ ਨੂੰ ਹਈ ਵਕਤ ਬਣਾ ਲੈ, ਬੇਰ ਡੁਲ੍ਹੇ ਚੁਣ ਝੋਲੀ ਪਾ ਲੈ, ਛਲ ਗਿਆ 'ਚਾਤ੍ਰਿਕ' ਜੇ ਕਰ ਵੇਲਾ, ਪਛਤਾਵੇਂਗਾ ਜਾਂਦੀ ਵਾਰੀ।
ਇਲਮਦੀਨ ਨੇ ਦੋਸਤ ਨੂੰ ਕਿਹਾ, 'ਪਰ ਇਕ ਗੱਲ ਮੇਰੇ ਜੋਤੇ ਵਿਚ ਨਹੀਂ ਆਈ ਭਾ, ਇੱਡੀ ਵੱਡੀ ਜ਼ਿਮੀਂਦਾਰ ਦੀ ਧੀ, ਪਈ ਇਕ ਮਾਸਟਰ ਨਾਲ ਕਿਵੇਂ ਵਿਆਹੀ ਗਈ ? ਤਾਂ ਉਸ ਨੇ ਜਵਾਬ ਦਿੱਤਾ, ਆਹੋ ਭਾਅ, ਵੇਖਦਿਆਂ ਸਾਰ ਹੀ ਉਹ ਤੇ ਉਸ ਤੇ ਡੁੱਲ੍ਹ ਪਈ ਕਿਉਂਕਿ ਮਾਸਟਰ ਵੀ ਕਿਤਨਾ ਸੁਹਣਾ ਸੀ।
ਭਾਵੇਂ ਨੌਕਰੀ ਛੁੱਟਨ ਦੀ ਮੁਸੀਬਤ ਨੂੰ ਇਹ ਤਿੰਨਾਂ ਮਹੀਨਿਆਂ ਦੀ ਤਨਖ਼ਾਹ ਘਟਾ ਨਹੀਂ ਸੀ ਸਕਦੀ, ਤਾਂ ਭੀ ਡੁੱਬਦੇ ਨੂੰ ਤੀਲੇ ਦਾ ਆਸਰਾ ਮਾਤਰ ਤਾਂ ਸੀ । ਸੋ ਉਸ ਬਾਰੇ ਪਤਾ ਕਰਨ ਵਾਸਤੇ ਉਹ ਸਭ ਮਜ਼ਦੂਰ ਉੱਥੇ ਖੜੇ ਸਨ।
ਭਾਈਆ ਜੀ ਜ਼ੁਲਮ ਨਾ ਕਰੋ, ਆਪਣੀ ਧੀ ਤੇ ਤਰਸ ਕਰੋ। ਇਹ ਗਊ ਦਾ ਪੁੰਨ ਏ। ਆਪਣੀ ਹੱਥੀਂ ਕਰੋ ਸਵਾਰਥ ਰਾਜੀ ਖ਼ੁਸ਼ੀ (ਇਸ ਦਾ ਵਿਵਾਹ ਕਰ ਦਿਓ) ਨਹੀਂ ਤੇ ਕਿਤੇ ਉਹ ਨਾਂ ਹੋਵੇ ਜੋ ਕਿਤੇ ਡੁੱਬਣ ਲਈ ਥਾਂ ਨਾ ਲੱਭੇ।
ਜਦੋਂ ਉਸਨੇ ਗੱਡੀ ਦੀ ਟੱਕਰ ਦੀ ਖਬਰ ਸੁਣੀ, ਉਹ ਮਨ ਵਿੱਚ ਡੁਬਕੂ ਡੁਬਕੂ ਕਰਨ ਲੱਗੀ ਕਿਉਂਕਿ ਉਸੇ ਗੱਡੀ ਉਸਦਾ ਪੁੱਤਰ ਬੰਬਈ ਗਿਆ ਸੀ।
ਤੁਸੀਂ ਜਿਉਂ ਗਏ, ਮੁੜ ਕੇ ਬਹੁੜੇ ਹੀ ਨਹੀਂ ਤੇ ਅਸੀਂ ਡਿਬਰ ਡਿਬਰ ਤੁਹਾਨੂੰ ਵੇਖਦੇ ਹੀ ਰਹੇ ਕਿ ਹੋ ਕੀ ਗਿਆ ਹੈ।
ਤੁਸੀਂ ਤੁਰ ਚੱਲੋ, ਮੈਂ ਵੀ ਡਿੱਗਦਾ ਢਹਿੰਦਾ ਪਹੁੰਚ ਹੀ ਜਾਵਾਂਗਾ। ਜਾਣਾ ਤੇ ਜ਼ਰੂਰੀ ਹੈ ਹੀ।
ਮੌਲਵੀ ਨੇ ਵਿਧਵਾ ਨੂੰ ਆਪਣੇ ਨਾਲ ਵਿਆਹ ਕਰਾਉਣਾ ਮਨਾਣ ਲਈ, ਬਚਨ ਭੀ ਬੜੇ ਕੋਮਲ ਕਹੇ ਤੇ ਉਹਦੇ ਭੀ ਮੂੰਹ ਚਿਤ ਲੱਗਦੇ ਸਨ ਪ੍ਰੰਤੂ ਇਹ ਭੀ ਉਪਰੋਂ ਥੱਲੀ ਠੇਡੇ ਖਾ ਕੇ ਡਾਵਾਂ ਡੋਲ ਹੋ ਹੋ ਕੇ ਕੁਛ ਸੋਚਵਾਨ ਹੋ ਚੁਕੀ ਹੋਈ ; ਇਹ ਵੀ ਜਾਣਦੀ ਸੀ ਕਿ ਮੁਸਲਮਾਨਾਂ ਵਿਚ ਦੂਜਾ ਵਿਆਹ ਕੋਈ ਬੁਰੀ ਗੱਲ ਨਹੀਂ।
ਇਹ ਸਾਰੀਆਂ ਗੱਲਾਂ ਪਰਸੋਂ ਮੈਨੂੰ ਉਸ ਦੀ ਜ਼ਬਾਨੀ ਪਤਾ ਲੱਗੀਆਂ। ਸੱਚ ਜਾਨਣਾ, ਤੁਸੀਂ ਸਾਰੇ ਇਸ ਵੇਲੇ ਮੇਰੇ ਬਾਪੂ ਦੀ ਥਾਂ ਜੇ, ਯੂਸਫ ਨੇ ਜਦ ਪਰਸੋਂ ਮੈਨੂੰ ਆਪਣਾ ਸਾਰਾ ਹਾਲ ਸੁਣਾਇਆ ਤਾਂ ਸੁਣ ਕੇ ਮੇਰੀਆਂ ਡਾਡਾਂ ਨਿਕਲ ਗਈਆਂ।
ਉਹ ਬਹੁਤ ਤੇਜ਼ ਦੌੜਦਾ ਹੈ ਤੇ ਚੰਗੇ ਜੁਆਨ ਨੂੰ ਵੀ ਡਾਹ ਨਹੀਂ ਦੇਂਦਾ।