ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਹੋਏ ਸਾਰੇ ਬੇਗਿਣਤ ਭੈਣਾਂ ਵੀਰ ਪਸ਼ੂਆਂ ਦੀ ਜ਼ਿੰਦਗੀ ਬਿਤਾ ਰਹੇ ਹਨ, ਤਾਂ ਸੋਚਦਾ ਹਾਂ ਕੀ ਅਸੀਂ ਇਤਨੇ ਹੀ ਬੇ-ਅਣਖ ਤੇ ਬੇ-ਗ਼ੈਰਤ ਹੋ ਗਏ ਹਾਂ ਕਿ ਆਪਣੇ ਹਮਵਤਨਾਂ ਦੀ ਹਾਲਤ ਵੇਖ ਕੇ ਵੀ ਸਾਡੇ ਦਿਲ ਨਹੀਂ ਪਿਘਲਦੇ।
ਦਿਲ ਧਰਨ ਦੀ ਕਿਹੜੀ ਗੱਲ ਹੈ। ਮੈਂ ਕੋਈ ਬੁਜ਼ਦਿਲ ਤੇ ਨਹੀਂ; ਪਰ ਕਿਹੜਾ ਮਹਾਂ-ਪੁਰਸ਼ ਆਪਣਾ ਜੀਵਨ ਗ਼ਰੀਬਾਂ ਅਤੇ ਬੀਮਾਰਾਂ ਦੀ ਸੇਵਾ ਵਿੱਚ ਹੀ ਅਰਪਨ ਕਰ ਚੁੱਕਾ ਹੈ, ਉਸ ਬੇਗੁਨਾਹ ਨੂੰ ਮਾਰ ਦੇਣਾ, ਇਹ ਮੈਥੋਂ ਤੇ ਨਹੀਂ ਹੋ ਸਕਦਾ।
"ਨਰਸੀ ਜੀ, ਮੇਰੀ ਪ੍ਰਭਾ ਦਾ ਮੂੰਹ ਤੁਹਾਡੇ ਵਰਗਾ ਹੀ ਸੀ- ਸਿਰਫ ਉਹਦੇ ਮੱਥੇ ਤੇ ਕੋਈ ਦਾਗ਼ ਨਹੀਂ ਸੀ, ਉਹਦਾ ਬੋਲ ਵੀ ਤੁਹਾਡੇ ਵਰਗਾ ਦਿਲ ਵਿੱਚ ਧਸ ਜਾਣ ਵਾਲਾ ਸੀ।"
ਮੈਨੂੰ ਬਹੁਤਾ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਅੱਜ ਮੇਰੇ ਦਿਲ ਦੇ ਤਖ਼ਤੇ ਤੋਂ ਡਿੱਗ ਪਏ ਹੋ, ਜਿਸ ਕਰਕੇ ਮੇਰਾ ਇੱਕ ਬਹੁਤ ਮਿੱਠਾ ਸੁਪਨਾ ਟੁੱਟ ਗਿਆ।
''ਜੋ ਕੁਝ ਮੈਂ ਬੇਨਤੀ ਕਰਾਂ, ਦਿਲ ਦੇ ਕੰਨਾਂ ਨਾਲ ਸੁਣੋ !'
ਪਤਨੀ ਨੇ ਆਪਣੇ ਕਾਲਜ ਪੜ੍ਹਦੇ ਪਤੀ ਨੂੰ ਕਿਹਾ - ਜੇ ਕਦੀ ਕਦੀ ਫੇਰਾ ਪਾ ਜਾਇਆ ਕਰੋ ਤਾਂ ਕੀ ਹਰਜ ਏ ? ਦਿਲ ਦੇ ਕੋਕੜੇ ਤਾਂ ਨਾ ਸੁੱਕਣ।
ਇੱਕ ਤਾਂ ਵੀਰ ਦੇ ਮੂੰਹੋਂ ਪਿਆਰ-ਭਰੇ ਸ਼ਬਦ, ਤੇ ਦੂਜੀ ਉਸ ਦੀ ਉਪਮਾ ਵਿੱਚ, ਖੁਸ਼ੀ ਨਾਲ ਸ਼ਾਂਤੀ ਦਾ ਦਿਲ ਦੂਣਾ ਹੋ ਗਿਆ।
ਜੇ ਕਰ ਆ ਜਾਂਦੇ ਏਧਰ, ਕੱਠ ਹੋ ਕਿਤੇ ਬਹਿਕੇ, ਘੁੰਡੀਆਂ ਖੋਲ੍ਹਦੇ ਗੁੱਜੀਆਂ, ਦਿਲ ਦੀਆਂ ਸੁਣਦੇ ਤੇ ਕਹਿੰਦੇ । ਮੈਨੂੰ ਦੇਂਦੇ ਦਿਲਾਸਾ, ਤੇਰੀਆਂ ਲੈਂਦੀ ਬਲਾਵਾਂ, ਦਿਲਬਰ ! ਦੱਸ ਛੱਡ, ਤੈਨੂੰ ਕਿਹੜੇ ਵਸਥੀਂ ਰਿਝਾਵਾਂ ?
ਪੂਰਨ ਚੰਦ ਦੇ ਅੰਦਰ ਉਮੀਦਾਂ ਦਾ ਇੱਕ ਨਵਾਂ ਨਾਚ ਸ਼ੁਰੂ ਹੋ ਗਿਆ, ਪਰ ਉਸ ਨੂੰ ਇਕ ਫਿਕਰ ਵੀ ਲੱਗ ਰਿਹਾ ਸੀ, ਕਿਤੇ ਊਸ਼ਾ ਦੇ ਸਾਹਮਣੇ ਉਸ ਦੇ ਦਿਲ ਦੀ ਕੋਈ ਕੰਨੀ ਨੰਗੀ ਨਾ ਹੋ ਜਾਵੇ।
ਉਸ ਨੇ ਮੇਰੇ ਪੁੱਤਰ ਨੂੰ ਇੰਨਾ ਦੁਖੀ ਕੀਤਾ। ਜੇ ਇਕ ਵਾਰੀ ਮੈਨੂੰ ਮਿਲ ਗਿਆ ਤਾਂ ਮੈਂ ਵੀ ਦਿਲ ਦੀ ਹਵਾੜ ਕੱਢਾਂਗਾ । ਛਿੱਤਰਾਂ ਨਾਲ ਮੈਂ ਉਸ ਦਾ ਸਿਰ ਪੋਲਾ ਕਰ ਦਿਆਂਗਾ।
ਸਰਲਾ ਦਾ ਜੀਵਨ ਕੀਹ ਸੀ, ਖ਼ੁਦਰੂ ਗੁਲਾਬ ਵਾਂਗ ਇੱਕ ਬੇ ਲੋੜਵੀਂ ਚੀਜ਼, ਸਗੋਂ ਇਉਂ ਕਹੋ, ਕਿ ਉਸ ਦਾ ਹਨ, ਕਿਸੇ ਹੋਰ ਲਈ ਅੱਖ ਦਾ ਤਿਨਕਾ, ਰਾਹ ਦਾ ਕੰਝਾ ਤੇ ਦਿਲ ਦਾ ਬੋਝ ਸੀ।
ਮਹੇਸ਼ ਕਿਸੇ ਕੋਲ ਦਿਲ ਦਾ ਧੂੰਆਂ ਵੀ ਨਹੀਂ ਕੱਢਦਾ।