ਜਿਸ ਰਾਇ ਸਾਹਿਬ ਲਈ ਮਜਦੂਰਾਂ ਦੇ ਦਿਲ, ਨਫ਼ਰਤ ਨਾਲ ਭਰੇ ਪਏ ਸਨ, ਉਸ ਦੇ ਨੌਜਵਾਨ ਪੁੱਤਰ ਦੇ ਕਦਮਾਂ ਤੇ ਇਹ ਸਾਰੇ ਦਿਲ ਆ ਮੁਹਾਰੇ ਪਏ ਡੁਲ੍ਹਦੇ ਸਨ।
ਉਸ ਦਾ ਖਿਆਲ ਸੀ ਕਿ ਯੂਸਫ਼ ਡੇਢ ਵਰ੍ਹੇ ਦੇ ਵਿਛੋੜੇ ਤੋਂ ਬਾਹਦ ਜ਼ਰੂਰ ਉਸ ਨੂੰ ਮਿਲਣ ਆਵੇਗਾ, ਪਰ ਯੂਸਫ਼ ਕੋਈ ਨਹੀਂ ਆਇਆ। ਕੁੜੀ ਦਾ ਦਿਲ ਡਿਗੂੰ ਡਿਗੂੰ ਕਰਨ ਲੱਗਾ।
ਉਸ ਨੇ ਦਿਲ ਨੂੰ ਬਥੇਰੇ ਠੁੱਮਣੇ ਸਹਾਰੇ ਦਿੱਤੇ- ਇਹੋ ਜਿਹੇ ਨਾਲਾਇਕ ਤੇ ਕੁਲ-ਡੋਬੂ ਪੁੱਤਰ ਲਈ ਹਜ਼ਾਰ ਨਫ਼ਰਤਾਂ ਦੇ ਬੰਨ੍ਹ ਬੰਨੇ, ਪਰ ਇਸ ਖਬਰ ਨੇ-ਪੁੱਤਰ ਵਿਜੋਗ ਦੇ ਇਸ ਸੱਜਰੇ ਤੂਫਾਨ ਨੇ ਸਭ ਹੱਦ ਬੰਨੇ ਰੋੜ੍ਹ ਛੱਡੇ। ਉਸ ਦਾ ਦਿਲ ਠਾਂਹ ਠਾਂਹ ਜਾਣ ਲੱਗਾ ਤੇ ਉਸ ਦਾ ਧੂੰਆਂ ਤਾਂਹ ਤਾਂਹ ਆਉਣ ਲੱਗਾ।
ਉਸ ਨੂੰ ਪੂਦਨੇ ਦਾ ਸਤ ਆਦਿ ਦਿੱਤਾ ਗਿਆ ਤੇ ਉਸ ਦਾ ਦਿਲ ਕੁਝ ਠਹਿਰ ਗਿਆ। ਉਸ ਦੀਆਂ ਉਲਟੀਆਂ ਬੰਦ ਹੋ ਗਈਆਂ।
ਮੈਂ ਬਲਦੇਵ ਦਾ ਸਦਕਾ ਏਹ ਕੰਮ ਕਰ ਬੈਠੀ ਸਾਂ । ਜੇ ਨਾ ਕਰਦੀ ਤਾਂ ਬਲਦੇਵ ਦਾ ਦਿਲ ਟੁੱਟ ਜਾਂਦਾ । ਉਹ ਅੱਗੇ ਈ ਬੜਾ ਦੁਖੀ ਏ—ਮੈਨੂੰ ਤਰਸ ਨੇ ਬੰਨ੍ਹ ਲਿਆ।
ਸ਼ਾਂਤੀ ਨੇ ਤਰ੍ਹਾਂ ਤਰ੍ਹਾਂ ਦੀਆਂ ਦਿਲਬਰੀਆਂ ਦੇ ਕੇ ਉਸ ਦਾ ਦਿਲ ਟਿਕਾਣੇ ਕੀਤਾ।
ਉਸ ਰਾਤ ਵਾਲੇ ਝਗੜੇ ਤੋਂ ਬਾਹਦ ਤ੍ਰਿਲੋਕ ਸਿੰਘ ਨੇ ਸਮਝ ਲਿਆ ਕਿ ਸਰਲਾ ਦੇ ਦਿਲ ਨੂੰ ਜਿੱਤਣਾ ਅਨਹੋਣੀ ਗੱਲ ਹੈ।
"ਉਹ ਕੀਕਰ—ਇਲਾਜ ਮੇਰਾ ਇਹ ਕੀਹ ਕਰੇਗਾ, ਹੁਣ ਤੁਸੀਂ ਦੋ ਹੋ ਗਏ-ਇਹਨਾਂ ਦੋਹਾਂ ਨੂੰ ਕੀਕਰ ਦਿਲ ਚੋਂ ਕੱਢਾਂਗਾ-ਇਹ ਵੀ ਕੋਈ ਮੋਹਨ ਜਾਪਦਾ ਹੈ—ਕਲੇਜੇ ਧੂ ਪਾਂਦਾ ਹੈ—ਇਹਨੂੰ, ਆਖੋ ਤਾਂ ਕਲੇਜੇ ਲਾ ਲਵਾਂ ?"
ਇਹ ਦਿਲ ਅਜੀਬ ਸ਼ੈ ਹੈ। ਕਿਸੇ ਵਕਤ ਨਾ ਡੋਲੇ ਤਾਂ ਹਜਾਰਾਂ ਲੱਖਾਂ ਨੂੰ ਥੁੱਕ ਦੇਵੇ ਤੇ ਚੱਲਣ ਲਗੇ ਤਾਂ ਪੰਜ ਦਸ ਰੁਪਿਆਂ ਤੇ ਹੀ ਮਨੁੱਖ ਡਿੱਗ ਪਵੇ।
ਬਲਦੇਵ ਨੂੰ ਸੁਪਨੇ ਵਿੱਚ ਭੀ ਖਿਆਲ ਨਹੀਂ ਸੀ ਕਿ ਉਸ ਦੀ ਮਾਂ ਦਾ ਹਿਰਦਾ ਇਤਨਾ ਵਿਸ਼ਾਲ ਹੈ, ਉਸ ਦਾ ਸਾਰਾ ਦਿਲ ਮਾਂ ਦੇ ਚਰਨਾਂ ਹੇਠ ਵਿਛ ਗਿਆ।
ਉਸ ਨੇ ਇਕ ਸਹਿਕਵੀਂ ਨਜ਼ਰ ਆਪਣੇ ਇਸ ਨਿੱਕੇ ਜਿਹੇ ਪਰਿਵਾਰ (ਵੇਲ ਛੱਤ) ਉੱਤੇ ਸੁੱਟੀ, ਵੇਖ ਕੇ ਉਸ ਦਾ ਦਿਲ ਘਾਊਂ ਮਾਊਂ ਹੋਣ ਲੱਗਾ। ਕਈ ਦਿਨਾਂ ਤੋਂ ਪਾਣੀ ਨਾ ਮਿਲਣ ਅਤੇ ਸਖਤ ਗਰਮੀ ਪੈਣ ਕਰ ਕੇ ਸਭ ਬੂਟੇ ਕੁਮਲਾਏ ਹੋਏ ਸਨ- ਕਿਤੋਂ ਕਿਤੋਂ ਤਾਂ ਪੱਤਰ ਸੁੱਕ ਕੇ ਚੂਰ ਚੂਰ ਹੋ ਗਏ ਸਨ।
ਉਹ ਕੱਪੜੇ ਝਾੜਦਾ ਉਠਿਆ । ਹਜ਼ਾਰਾਂ ਆਦਮੀ ਉਸ ਨੂੰ ਘੇਰ ਕੇ ਖਲੋ ਗਏ--ਬੇ ਓੜਕ ਦਿਲ ਉਸ ਉਤੇ ਨਿਛਾਵਰ ਹੋ ਰਹੇ ਸਨ। ਪਰ ਇਕ ਦਿਲ ਅਜੇਹਾ ਵੀ ਸੀ ਜਿਹੜਾ ਸਾਰੇ ਦਾ ਸਾਰਾ ਗੁਆਚ ਕੇ ਲਾਪਤਾ ਹੋ ਚੁਕਾ ਸੀ। ਇਹ ਸੀ ਸਭ ਤੋਂ ਪਿੱਛੇ ਖਲੋਤੀ ਇੱਕ ਬਾਲੜੀ ਦਾ ਦਿਲ-ਮਾਲਤੀ ਦਾ।