ਸਰਮਾਇਆ ਦੇਸ ਦੇ ਅੰਦਰ ਹੀ ਮੌਜੂਦ ਹੈ। ਸਰਮਾਏਦਾਰਾਂ ਨੇ ਆਖ਼ਰ ਇਥੋਂ ਹੀ ਕੱਠਾ ਕੀਤਾ ਹੈ। ਹਰ ਮੁਲਕ ਦੀ ਹਕੂਮਤ ਆਪਣੇ ਦੇਸ ਦੇ ਭਲੇ ਲਈ ਜਦੋਂ ਚਾਹੇ ਇਸ ਨੂੰ ਵਰਤ ਸਕਦੀ ਹੈ । ਬੜੀ ਗੱਲ ਹੋਵੇ ਤਾਂ ਇਸ ਸਰਮਾਏ ਉੱਤੇ ਨਾਮ ਮਾਤਰ ਸੂਦ ਇਸ ਦੇ ਮਾਲਕ ਨੂੰ ਦਿੱਤਾ ਜਾ ਸਕਦਾ ਹੈ।
ਪ੍ਰਭਾ ਦੀ ਤਿੱਖੀ ਬੁੱਧੀ, ਮਿਹਨਤੀ ਆਦਤਾਂ ਤੇ ਚੰਗੇ ਸੁਭਾ ਨੇ ਏਥੇ ਵੀ ਨਾਮ ਪੈਦਾ ਕਰ ਲਿਆ। ਕੁੜੀਆਂ ਦੀ ਪਿਆਰੀ, ਹੈੱਡਮਾਸਟਰ ਦੀ ਸਹਾਇਕ ਤੇ ਸਕੂਲ ਦਾ ਸ਼ਿੰਗਾਰ ਬਣ ਗਈ।
ਇੰਦਰਾ ਪਤਾ ਨਹੀਂ ਕਿਹਦਾ ਮੂੰਹ ਦੇਖ ਕੇ ਬਿਮਾਰ ਹੋਈ ਸੀ ਕਿ ਬੁਖਾਰ ਉੱਤਰਨ ਦਾ ਨਾਮ ਹੀ ਨਹੀਂ ਸੀ ਲੈਂਦਾ ਸਗੋਂ ਬੁਖਾਰ ਵਧਦਾ ਜਾ ਰਿਹਾ ਸੀ।
ਪਿੱਠ ਪਿੱਛੇ ਸਰਦਾਰ ਜੀ, ਜੋ ਮਰਜ਼ੀ ਏ ਕਹਿ ਲਓ। ਕਿਤੇ ਇਹ ਗੱਲ ਤੁਹਾਡੀ ਵਹੁਟੀ ਸੁਣ ਲਏ ਤਾਂ ਤੁਹਾਨੂੰ ਨਾਨੀ ਯਾਦ ਕਰਾ ਦੇਵੇ।
ਬਾਲ ਅਜੇ ਜੰਮਦਾ ਈ ਏ ਤੇ ਮਾਵਾਂ ਨਾਤੇ ਲੜਾ ਛੱਡਦੀਆਂ ਨੇ। ਸਾਡੇ ਪਿੰਡ ਵਿੱਚ ਈ ਕਈ ਵਿਆਹ ਹੋਏ ਨੇ, ਦੋ ਦੋ ਚਾਰ ਚਾਰ ਵਰ੍ਹਿਆਂ ਦੀਆਂ ਕੁੜੀਆਂ ਦੇ।
ਭਾਵੇਂ ਉਸ ਨੇ ਹਵਾਲਾਤ ਵਿੱਚ ਕਈ ਹਫ਼ਤੇ ਬਿਤਾਏ ਸਨ, ਪਰ ਉਦੋਂ ਉਸ ਨੂੰ ਕੁਝ ਵੀ ਉਪਰੇਵਾਂ ਨਹੀਂ ਸੀ ਭਾਸਿਆ, ਪਰ ਅੱਜ ਦੋ ਤਿੰਨਾਂ ਸਾਲਾਂ ਲਈ ਇਸ ਨਵੀਂ ਕੋਠੜੀ ਨਾਲ ਨਾਤਾ ਗੰਢਣ ਲੱਗਿਆਂ ਸ਼ੰਕਰ ਦਾ ਦਿਲ ਕੁਝ ਹੋਰ ਤਰ੍ਹਾਂ ਮਹਿਸੂਸ ਕਰ ਰਿਹਾ ਸੀ।
ਕਹੀ ਜ਼ਮਾਨੇ ਨੂੰ ਅੱਗ ਲੱਗ ਗਈ ਜੇ ! ਜਿਹਦੇ ਵੱਲ ਵੇਖੋ, ਨਾਢੂ ਖਾਂ ਹੀ ਬਣਿਆਂ ਫਿਰਦਾ ਏ। ਇਸ ਨੌਕਰ ਨੂੰ, ਭੁੱਖੇ ਮਰਦੇ ਨੂੰ ਰੱਜਵਾਂ ਟੁੱਕ ਦਿੱਤਾ ਸੀ ਤੇ ਹੁਣ ਨੱਕ ਤੇ ਮੱਖੀ ਨਹੀਂ ਬਹਿਣ ਦੇਂਦਾ।
'ਕਾਮ ਦੀਆਂ ਪਰਬਲ ਲਹਿਰਾਂ ਜਦ ਆਵਨ, ਗਿਆਨੀ ਨੂੰ ਵੀ ਨਾਚ ਨਚਾਵਨ' ਬੜੇ ਬੜੇ ਰਿਸ਼ੀ ਮੁਨੀ ਇਸ ਕਾਮ ਨੇ ਜ਼ੋਰ ਕੀਤੇ।
ਤੁਸੀਂ ਫਿਕਰ ਨਾ ਕਰੋ। ਸਾਰੀਆਂ ਗੱਲਾਂ ਮੇਰੇ ਨਾਖੂਨਾਂ ਤੇ ਲਿਖੀਆਂ ਪਈਆਂ ਹਨ। ਜੋ ਉਹ ਪੁੱਛੇਗਾ ਮੈਂ ਝੱਟ ਦੱਸਾਂਗਾ।
ਬੜੇ ਬੜੇ ਸੰਜਮੀ ਤੇ ਸੰਤੋਖੀ ਜਿਨ੍ਹਾਂ ਨੇ ਨਾਹੱਕ ਦੀ ਕੌਡੀ ਵੱਲ ਕਦੀ ਥੁੱਕਿਆ ਨਹੀਂ ਸੀ, ਉਨ੍ਹਾਂ ਦੇ ਮੂੰਹਾਂ ਵਿੱਚ ਵੀ ਪਾਣੀ ਭਰ ਆਇਆ ਤੇ ਉਨ੍ਹਾਂ ਨੇ ਵੀ ਕਾਜ਼ੀ ਲਈ ਮੁਫ਼ਤ ਦੀ ਸ਼ਰਾਬ ਨੂੰ ਹਲਾਲ ਸਮਝ ਲਿਆ।
ਨੂੰਹ ਵਿਚਾਰੀ ਕੀ ਕਰੇ, ਸੱਸ ਨੇ ਉਸ ਦੀ ਨਾਸੀਂ ਧੂੰ ਦਿੱਤਾ ਹੋਇਆ ਹੈ।
ਬਸ ਜੀ ਇਸ ਮੁਕੱਦਮੇ ਦੀ ਹੋਰ ਪੈਰਵੀ ਕਰਨ ਦੀ ਮੇਰੇ ਵਿੱਚ ਹਿੰਮਤ ਨਹੀਂ ਰਹੀ। ਇੰਨੇ ਵਿੱਚ ਹੀ ਮੇਰਾ ਤੇ ਨ੍ਹਾਉਣ ਹੋ ਗਿਆ ਹੈ। ਬਿਲਕੁਲ ਨੰਗ ਹੋ ਗਏ ਹਾਂ।