ਸ਼ਸ਼ੀ ਨੇ ਕੇਵਲ ਦੋ ਹੀ ਤੁਕਾਂ ਗਾ ਕੇ ਗੀਤ ਬੰਦ ਕਰ ਦਿੱਤਾ, ਸ਼ਾਇਦ ਮਦਨ ਦੀ ਰੁਚੀ ਨੂੰ ਉਸ ਨੇ ਝੱਟ ਹੀ ਭਾਂਪ ਲਿਆ ਸੀ । ਮਦਨ ਦਾ ਦਿਲ ਇਸ ਵੇਲੇ ਕਿਸੇ ਅਜੀਬ ਪੜਚੋਲੀ ਗੋਰਖ ਧੰਧੇ ਵਿਚ ਫਸਿਆ ਹੋਇਆ ਸੀ।
ਬੜਾ ਅਨਰਥ ਹੋ ਗਿਆ ਇਹ ਤੇ । ਕਿਸ ਨੂੰ ਪਤਾ ਸੀ ਬਈ ਇਹ ਭਾਣਾ ਵਰਤ ਜਾਣਾ ਏ। ਮੈਂ ਤੇ ਓਦੋਂ ਈ ਕਹਿੰਦਾ ਸੀ ਪਈ ਇਹੋ ਜਹੀ ਸ਼ਰਤ ਨਾ ਕਰੋ।
'ਮੇਰੀ ਤੇ ਮੇਰੇ ਖਾਨਦਾਨ ਦੀ ਇੱਜ਼ਤ, ਮੇਰੀ ਜਾਨ ਸਭ ਕੁਝ ਉਸਦੀ ਮੁੱਠੀ ਵਿਚ ਹੈ । ਪਰ ਇਸ ਤਰ੍ਹਾਂ ਘਰ ਨੂੰ ਅੱਗ ਲੱਗੀ ਵੇਖ ਕੇ ਤੂੰ ਕਿੰਨਾਂ ਕੁ ਚਿਰ ਬਚੀ ਰਹਿ ਸਕੇਂਗੀ ? ਆਖਰ ਤਾਂ ਇਹ ਭਾਂਡਾ ਭੱਜ ਕੇ ਹੀ ਰਹੇਗਾ।
ਅੱਜ ਹਕੂਮਤ ਦੇ ਡਿਸਿਪਲਿਨ ਦਾ ਭਾਂਡਾ ਚੁਰਾਹੇ ਵਿੱਚ ਭੱਜ ਚੁਕਾ ਹੈ। ਜਦ ਕਿ ਉਸੇ ਵੱਲੋਂ ਨੀਯਤ ਕੀਤੇ ਹੋਏ ਰਾਖੇ ਖੇਤ ਨੂੰ ਖਾਈ ਜਾ ਰਹੇ ਹਨ।
ਜਿਨ੍ਹਾਂ ਲੋਕਾਂ ਦੇ ਕਬਜ਼ੇ ਵਿੱਚ ਹਜ਼ਾਰਾਂ ਦੀਆਂ ਜਾਇਦਾਦਾਂ ਆਈਆਂ ਹੋਈਆਂ ਸਨ, ਉਨ੍ਹਾਂ ਲਈ ਇਹ ਸਭ ਕੁਝ ਉਗਲਣਾ ਸੌਖਾ ਨਹੀਂ ਸੀ ਸੋ ਉਨ੍ਹਾਂ ਵਿੱਚ ਭਾਜੜ ਜਿਹੀ ਮਚ ਗਈ।
ਇਸ ਵਪਾਰ ਵਿੱਚੋਂ ਸਾਰਿਆਂ ਨੂੰ ਲਾਭ ਹੋਇਆ ਹੈ ਪਰ ਪਤਾ ਨਹੀਂ ਸਾਡੇ ਭਾਗਾਂ ਨੂੰ ਕੀ ਅੱਗ ਲੱਗੀ ਹੋਈ ਏ ਕਿ ਘਾਟਾ ਹੀ ਘਾਟਾ ਏ। ਸੋਨੇ ਨੂੰ ਹੱਥ ਪਾਂਦੇ ਹਾਂ ਤੇ ਮਿੱਟੀ ਹੁੰਦਾ ਜਾਂਦਾ ਏ।
ਸ਼ਰੀਕ ਵਿਚਾਰੇ ਸਾਡਾ ਕੀ ਵਿਗਾੜ ਸਕਦੇ ਸਨ। ਸਾਡੇ ਆਪਣੇ ਹੀ ਭਾਗਾਂ ਦੀ ਹਾਰ ਨੇ ਸਾਨੂੰ ਪੁੱਠਾ ਕਰ ਸੁੱਟਿਆ ਹੈ। ਮਾੜੀਆਂ ਤੋਂ ਝੁੱਗੀਆਂ ਵਿੱਚ ਆ ਗਏ ਹਾਂ।
ਸ਼ੁਕਰ ਹੈ ਤੁਸਾਂ ਵੀ ਅੱਜ ਸਾਡੇ ਘਰ ਨੂੰ ਆ ਕੇ ਭਾਗ ਲਾਏ ਹਨ; ਤੁਹਾਡਾ ਇੱਧਰ ਕਿੱਥੇ ਆਉਣ ਹੁੰਦਾ ਹੈ ?
ਜਦ ਮੈਂ ਮਕਾਨ ਅੰਦਰ ਵੜਿਆ ਤਾਂ ਉਥੇ ਕੋਈ ਜੀਵ ਨਹੀਂ ਸੀ ਅਤੇ ਦਰਵਾਜ਼ੇ ਖੁੱਲ੍ਹੇ ਸਨ ਤੇ ਮਕਾਨ ਭਾਂ ਭਾਂ ਕਰ ਰਿਹਾ ਸੀ।
ਰੋਣਾ ਖਪਣਾ ਰੱਬ ਨੇ ਸਾਰਾ ਸਾਡੇ ਭਾ ਈ ਲਿਖ ਦਿੱਤਾ ਹੈ, ਕਦੇ ਖ਼ੁਸ਼ੀ ਦਾ ਮੂੰਹ ਤੀਕ ਨਾਹ ਦੇਖਿਆ।
ਇੱਦਾਂ ਤੈਨੂੰ ਇਸ ਮੁਸੀਬਤ ਦਾ ਅਨੁਮਾਨ ਨਹੀਂ ਹੋ ਸਕਦਾ; ਭਾ ਪਿਆਂ ਹੀ ਪਤਾ ਲੱਗ ਸਕਦਾ ਹੈ। ਸਾਡੇ ਹੱਡੀਂ ਵਾਪਰੀ ਹੈ, ਤਾਂ ਹੀ ਅਸੀਂ ਦੂਰੋਂ ਨੱਸਦੇ ਹਾਂ।
ਪਹਿਲਾਂ ਹੀ ਉਹ ਮੇਰੇ ਵਿਰੁੱਧ ਸੀ; ਇਹ ਸ਼ਕੈਤ ਜਿਹੜੀ ਉਸਨੇ ਆਪਣੇ ਅਫਸਰ ਨੂੰ ਲਿਖ ਭੇਜੀ, ਇਸ ਨੇ ਬਲਦੀ ਤੇ ਤੇਲ ਪਾਇਆ ਤੇ ਉਸਨੇ ਮੇਰੇ ਭਾ ਦੀ ਲੈ ਆਂਦੀ । ਚੜ੍ਹਦੇ ਸੂਰਜ ਮੇਰੇ ਲਈ ਨਵੀਂ ਮੁਸੀਬਤ ਤਿਆਰ ਹੁੰਦੀ।