ਉਹ ਪਿੱਛਾ ਨਹੀਂ ਸੀ ਛੱਡਦਾ ਕਿ ਮੈਨੂੰ ਕੋਈ ਕਿਤਾਬ ਦਿਉ, ਕੋਈ ਕਿਤਾਬ ਦਿਉ । ਮੈਂ ਫਿਰ ਇੱਕ ਰਸਾਲਾ ਦੇ ਕੇ ਅੱਜ ਉਸ ਦਾ ਮੱਥਾ ਡੰਮ੍ਹ ਦਿੱਤਾ। ਕੁਝ ਦਿਨ ਤੇ ਗਲੋਂ ਲੱਥੇਗਾ।
ਮਹੱਲ ਵਰਗੇ ਘਰ ਦੀ ਬਾਰੀ, ਤੇ ਕੱਚੇ ਖੋਲੇ ਦਾ ਰੋਸ਼ਨ ਦਾਨ, ਇਨ੍ਹਾਂ ਦੋਹਾਂ ਵਿਚਾਲੇ ਸਾਂਝ ਦੀ ਕਿਸੇ ਤੰਦ ਨੂੰ ਤਣੀਂਦੀ ਵੇਖ ਕੇ ਪ੍ਰਭਾ ਦੇਵੀ ਦਾ ਮੱਥਾ ਠਣਕਿਆ।
ਤੁਸਾਂ ਨੂੰ ਕੋਈ ਘਰ ਦਾ ਕੰਮ ਨਹੀਂ ਦਿਸਦਾ। ਸਾਰਾ ਦਿਨ ਵਿਹਲੀਆਂ ਬੈਠ ਕੇ ਮੱਥਾ ਜੋੜੀ ਰੱਖਦੀਆਂ ਹੋ।
ਰੁਪਏ ਉਸ ਪਾਸੋਂ ਸੌ ਲੈਣੇ ਹਨ । ਜਦੋਂ ਵੀ ਜਾਂਦਾ ਹਾਂ, ਦੋ ਚਾਰ ਦੇ ਕੇ ਮੇਰਾ ਮੱਥਾ ਡੰਮ੍ਹ ਦੇਂਦਾ ਹੈ। ਰਕਮ ਦੇਣ ਵਿੱਚ ਨਹੀਂ ਆਂਦਾ।
ਮਿੱਲ ਮਾਲਕਾਂ ਨੇ ਆਪੋ ਵਿੱਚ ਰਲ ਕੇ ਅੰਦਰ-ਖਾਨੇ ਇਹ ਮਤਾ ਪਕਾਇਆ ਸੀ ਕਿ ਜਦੋਂ ਵੀ ਕਿਸੇ ਮਿੱਲ ਦੇ ਮਜ਼ਦੂਰਾਂ ਵਿੱਚ ਗੜ-ਬੜੀ ਵੇਖੀ ਜਾਵੇ ਤਾਂ ਕਿਸ ਸਕੀਮ ਅਨੁਸਾਰ ਅਮਲ ਦਰਾਮਦ ਕੀਤਾ ਜਾਵੇ । ਸਿਰ ਕੱਢ ਲੀਡਰਾਂ ਨੂੰ ਬਰਖਾਸਤ ਕਰਨਾ ਆਦਿ।
ਏਹੋ ਕਾਕਾ ਐਡਾ ਭੋਲਾ ਤੇ ਗ਼ਰੀਬ ਹੁੰਦਾ ਸੀ, ਪਈ ਸਲਾਹੁੰਦਿਆਂ ਦਾ ਮੂੰਹ ਸੁੱਕਦਾ ਸੀ ਪਰ ਜਦੋਂ ਦਾ ਲਾਹੌਰ ਗਿਆ ਏ, ਸਾਈਂ ਜਾਣੇ ਕੀ ਵੱਗ ਗਈ ਏ ਮੱਤ ਨੂੰ, ਦਿਨੋਂ ਦਿਨ ਹੱਥਾਂ 'ਚੋਂ ਨਿਕਲਦਾ ਜਾਂਦਾ ਏ । ਕਿਸੇ ਦੀ ਨਹੀਂ ਸੁਣਦਾ।
ਮੇਰੀ ਨੂੰਹ ਹੈ ਗੋਰੀ ਤੇ, ਮੋਟੀਆਂ ਮੋਟੀਆਂ ਅੱਖਾਂ ਤੇ ਰੰਗ ਦੀਵੇ ਦੀ ਲਾਟ ਵਾਂਗੂੰ ਭਖਦਾ ਏ। ਕੁੜੀ ਤੋਂ ਉਹ ਸ਼ੰਗਾਰ ਘਰ ਦਾ ਨਾਲ ਲੈ ਕੇ ਤੁਰਦਿਆਂ ਮਣ ਲਹੂ ਵਧਦਾ ਏ।
ਉਸ ਪਾਸ ਕਿੰਨਾ ਧਨ ਹੈ ਪਰ ਉਹ ਕਦੇ ਮਜ਼ਾਜ ਵਿੱਚ ਨਹੀਂ ਆਇਆ।
ਉਨ੍ਹਾਂ ਦੇ ਅੱਗੇ ਇੱਕ ਮੰਦੂਕੜੀ-ਨੁਮਾ ਚੌਕੀ ਪਈ ਸੀ, ਜਿਸ ਉੱਤੇ ਕੁਝ ਪੁਰਾਣੀਆਂ ਵਹੀਆਂ ਤੇ ਕਾਗਜ-ਪੱਤਰ ਰੱਖੇ ਹੋਏ ਸਨ, ਤੇ ਉਹ ਉਨ੍ਹਾਂ ਬੱਚੇ ਸਿਰ ਮੜ੍ਹੀ ਸ਼ਾਇਦ ਕਿਸੇ ਗਲਤੀ ਨੂੰ ਦਰੁਸਤ ਕਰਨ ਲਈ ਮਗਜ਼-ਮਾਰੀ ਕਰ ਰਹੇ ਸਨ।
ਤੁਹਾਡੇ ਵਰਗੇ ਦੋਸਤ ਯਾਰ ਤਾਂ ਝੱਟ ਈ ਖਰੀਦ ਲੈਂਦੇ ਨੇ, ਪਰ ਕਈ ਵਾਰ ਅਨਾੜੀਆਂ ਨਾਲ ਵਾਹ ਪੈ ਜਾਂਦਾ ਏ, ਉਹ ਬੜੀ ਮਗਜ਼-ਪਚੀ ਕਰਦੇ ਨੇ, ਦਿਮਾਗ਼ ਈ ਚੱਟ ਲੈਂਦੇ ਨੇ ਤੇ ਫੇਰ ਦੇਣ ਲੈਣ ਨੂੰ ਕੁਝ ਨਹੀਂ।
ਇਹਨਾਂ ਜਨਾਨੀਆਂ ਨਾਲ ਬੜੀ ਮਗਜ਼ ਖਪਾਈ ਕੀਤੀ, ਪਰ ਇਹ ਨਹੀਂ ਟਲਦੀਆਂ। ਉਤੋਂ ਭੋਗ ਪੈਣ ਵਾਲਾ ਹੈ ਤੇ ਇਧਰ ਇਹ ਰੋਂਦੀਆਂ ਪਈਆਂ ਨੇ। ਕਿਸੇ ਦੀ ਗੱਲ ਇਹ ਛੇਤੀ ਨਾਲ ਮੰਨ ਲੈਣ ਤਾਂ ਇਨ੍ਹਾਂ ਨੂੰ ਜ਼ਨਾਨੀਆਂ ਕੌਣ ਆਖੇ।
ਏਹ ਕੋਈ ਮੰਨਣ ਵਾਲੀ ਗੱਲ ਏ । ਕਹਿਤ ਕਮਲੇ, ਸੁਣਤ ਬੋਲੇ, ਕੋਈ ਸ਼ੁਦਾਈ ਵੀ ਨਹੀਂ ਮੰਨ ਸਕਦਾ ਏਹੋ ਜਹੀ ਬੇ-ਥਵੀ ਬੇ-ਪੈਰੀ ਗੱਲ । ਸਗੋਂ ਮਖੌਲ ਦਾ ਮਖੌਲ ਜ਼ਰੂਰ ਏ।