ਸੁਨਾਉਣੀਆਂ ਕਿਉਂ ਸੁੱਟਦੇ ਹੋ; ਸਿੱਧੇ ਸਾਨੂੰ ਆਖੋ। ਤੁਸੀਂ ਸਾਡੇ ਪਿਉ ਦੀ ਥਾਂ ਹੋ, ਅਸੀਂ ਕਿਉਂ ਮੰਦਾ ਮਨਾਵਾਂਗੇ।
ਮੰਤ੍ਰ ਵਾਸਤਵ ਵਿੱਚ ਹੈ ਤਾਂ ਸਹੀ। ਪਰ ਮੰਤ੍ਰਾਂ ਦੇ ਭਰਮ ਵਿੱਚ ਪੈ ਕੇ ਮਨੁੱਖ ਕੁਰਾਹੇ ਪੈ ਜਾਂਦਾ ਹੈ। ਜੋ ਰੂਹਾਨੀ ਪਾਂਧੀ ਹਨ, ਉਹ ਇਹਨਾਂ ਗੱਲਾਂ ਨੂੰ ਖਿਆਲਦੇ ਹੀ ਨਹੀਂ। ਵੱਡੀਆਂ ਵੱਡੀਆਂ ਸ਼ਕਤੀਆਂ ਉਨ੍ਹਾਂ ਦੇ ਅੰਦਰ ਸੁਤੇ ਹੀ ਪੈਦਾ ਹੋ ਜਾਂਦੀਆਂ ਹਨ, ਜਿਨ੍ਹਾਂ ਦੀ ਵਰਤੋਂ ਉਹ ਕਦੇ ਕਦੇ ਲੋਕਾਂ ਦੇ ਲਾਭ ਹਿਤ ਕਰਦੇ ਹਨ।
ਮੈਨੂੰ ਵੀ ਹੁਣ ਜੀਊਣ ਦੀ ਐਡੀ ਕੋਈ ਸੱਧਰ ਨਹੀਂ, ਬਥੇਰਾ ਜੀ ਲਿਆ ਏ। ਹੁਣ ਤੇ ਰੱਬ ਮੈਨੂੰ ਚੁੱਕ ਈ ਲਏ ਤੇ ਚੰਗੀ ਗੱਲ ਏ। ਭਾਗ ਚੰਗੇ ਹੋਣ ਤੇ ਸੁੱਤਿਆਂ ਸੁੱਤਿਆਂ ਦਮ ਨਿਕਲ ਜਾਏ।
ਜ਼ਿਮੀਂਦਾਰ ਦੇ ਅਹਿਲਕਾਰਾਂ ਦੀ ਕਮਜ਼ੋਰੀ ਦਾ ਕੋਈ ਜ਼ਿਕਰ ਹੁੰਦਾ ਤਾਂ ਨਾਲ ਦੇ ਹੱਸ ਕੇ ਟਾਲ ਛੱਡਦੇ, ਸੁਣੀ ਅਣਸੁਣੀ ਕਰ ਛੱਡਦੇ। ਅਜਿਹੀਆਂ ਕਮਜ਼ੋਰੀਆਂ ਹਰ ਕਿਸੇ ਵਿੱਚ ਸਨ।
ਜੁਮਾ ਚੀਰ ਪੜਾਂ ਦੀ ਚੁੜੇਲ ਨੂੰ ਵੇਖਣ ਲਈ ਟੁਰ ਪਿਆ ਤੇ ਨਾਲ ਉਸਦੇ ਰਵੇਲ ਵੀ ਉਠ ਕੇ ਟੁਰ ਪਿਆ ਪਰ ਰਸਤੇ ਵਿੱਚ ਪੋਲੇ ਪੋਲੇ ਜੁਮੇ ਨੂੰ ਸੁਣਾਉਤਾਂ ਸੁੱਟਦਾ ਰਿਹਾ। ਭੂਤ ਪ੍ਰੇਤਾਂ ਦੀ ਹੋਰ ਗੱਲ ਹੁੰਦੀ ਹੈ। ਪਰ ਇਹ ਚੁੜੇਲ ਰਾਕਸ਼, ਰਾਕਸ਼ਣੀਆਂ ਬੜੀਆਂ ਆਫਾਤਾਂ ਡੱਕੀਆਂ ਹੁੰਦੀਆਂ ਹਨ।
ਐਤਕੀ ਫ਼ਸਲ ਔੜ ਨੇ ਭੁੰਨ ਸੁੱਟੀ ਏ, ਨਹੀਂ ਤੇ ਕੋਈ ਦੋ ਮਣ ਦਾਣਾ ਫੱਕਾ ਸਾਡੀ ਕੋਠੀ ਵੀ ਆ ਈ ਪੈਂਦਾ। ਮਹਿੰਗਾ ਸਸਤਾ ਸੁੱਟ ਕੇ ਕੋਈ ਚਾਰ ਛਿੱਲੜ ਬਣਾ ਈ ਲੈਂਦੇ।
ਕੱਕਰੀ ਰਾਤ ਸਿਆਲ ਦੀ, ਵਰਤੀ ਸੁੰਞ ਮਸਾਣ । ਖਲਕਤ ਸੁੱਤੀ ਅੰਦਰੀਂ, ਨਿੱਘੀਆਂ ਬੁੱਕਲਾਂ ਤਾਣ । ਪਿਛਲੇ ਪਹਿਰ ਤਰੇਲ ਦੇ, ਮੋਤੀ ਜੰਮਦੇ ਜਾਣ । ਬੁੱਕਲੋਂ ਮੂੰਹ ਜੇ ਕੱਢੀਏ, ਪਾਲਾ ਪੈਂਦਾ ਖਾਣ।
ਕੁਝ ਨਹੀਂ ਦਾ ਕੀ ਮਤਲਬ ! ਮੈਂ ਵੇਖਦੀ ਨਹੀਂ, ਹਰ ਵੇਲੇ ਸੁੱਜ ਭੜੋਲਾ ਬਣਿਆਂ ਰਹਿਨਾ ਤੂੰ। ਅੱਗੇ ਹੱਸਦਾ ਸੈਂ, ਗੱਲ ਬਾਤ ਕਰਦਾ ਸੈਂ, ਹੁਣ ਤੇ ਜਿੱਕਣ ਮੂੰਹ ਵਿੱਚ ਦਹੀਂ ਜਮਾਈ ਰੱਖਨਾ ਏਂ।
ਸਾਮੀ- ਸ਼ਾਹ, ਧਰਮ ਨਾਲ ਸਾਰੀ ਗੱਲ ਤੇਰੇ ਤੇ ਛੱਡ ਦਿੱਤੀ ਏ। ਸ਼ਾਹ- ਲੈ, ਮੇਰੇ ਤੇ ਛੱਡੀ ਊ ਤੇ ਬੇਸ਼ਕ ਸੁਖਾਲਾ ਹੋ ਕੇ ਬਹਿ। ਮੈਂ ਧਰਮ ਨਾਲ ਏਡੀ ਉਮਰ ਹੋਈ ਏ, ਕਿਸੇ ਨਾਲ ਦਗਾ ਨਹੀਂ ਕੀਤਾ।
ਜਦੋਂ ਦੀ ਕੰਦਲਾ ਨੇ ਹਵੇਲੀ ਵਿੱਚ ਕਦਮ ਰੱਖਿਆ, ਬੀਮਾਰ ਜਾਗੀਰਦਾਰ ਦੇ ਸੱਤ ਤੇ ਵੀਹ ਖੈਰੀਂ ਹੋਣ ਲੱਗ ਪਈਆਂ। ਅੱਜ ਹੋਰ ਕੱਲ੍ਹ ਹੋਰ ਕੋਈ ਤਿੰਨਾਂ ਹਫ਼ਤਿਆਂ ਬਾਅਦ ਉਹ ਰਾਜ਼ੀ ਬਾਜ਼ੀ ਹੋ ਗਿਆ । ਜਾਗੀਰਦਾਰ ਆਪ ਹੈਰਾਨ ਸੀ ਤੇ ਫਿਰ ਇੱਕ ਦਿਨ ਰਵੇਲ ਨੇ ਉਹਨੂੰ ਕਿਹਾ, "ਕੋਈ ਕੋਈ ਪੈਰ ਵੀ ਜਿਹਾ ਹੋਣਾ ਜਿਸ ਦੇ ਪੈਣੇ ਨਾਲ ਸੁੱਕੇ ਬਾਗ਼ ਵੀ ਹਰੇ ਹੋਈ ਗਛਣੈਨੁ"।
ਲਗਦੀ ਤੇ ਉਸ ਨੂੰ ਹੈ ਜਿਸ ਦਾ ਸੁਹਾਗ ਟਲਦਾ ਹੈ। ਆਂਢੀ ਗੁਆਂਢੀ ਸੁੱਕੇ ਸੰਘ ਅੜਾ ਕੇ ਘਰ ਤੁਰ ਜਾਂਦੇ ਹਨ।
ਇਹ ਟਿੱਚਰ ਉਸ ਨਾਲ ਕਰਕੇ ਤੁਸੀਂ ਨੇ ਸੁੱਕੀਂ ਕੱਖੀਂ ਅੱਗ ਲਾ ਦਿੱਤੀ। ਉੱਥੇ ਤੇ ਲੜਾਈ ਮੱਚਣ ਦਾ ਡਰ ਹੋ ਗਿਆ ਸੀ।