ਕਿਉਂ ਐਵੇਂ ਡਿਹਾ ਹੋਇਆ ਏਂ ਹਵਾ ਨੂੰ ਸੋਟੇ ਮਾਰਨ, ਗੱਲ ਕਿਸੇ ਦੀ ਕਰੀ ਦੀ ਏ, ਤੇ ਇਹਨੂੰ ਐਵੇਂ ਚੰਡਾਲ ਚੜ੍ਹ ਜਾਂਦਾ ਏ।
ਸ਼ਸ਼ੀ ਹੱਸਦਿਆਂ ਹੱਸਦਿਆਂ ਹੱਥਾਂ ਨਾਲ ਆਪਣੀ ਸਾੜ੍ਹੀ ਉਤਾਂਹ ਨੂੰ ਚੁਕਦਿਆਂ ਮਨਮੋਹਨ ਦੇ ਨਾਲ ਜੁੜ ਕੇ ਬਹਿ ਗਈ। 'ਸ਼ਸ਼ੀ ਜ਼ਰਾ ਪਰੇ ਹੋ ਕੇ ਬੈਠ ਨਾ, ਵੇਖਾਂ ਕਿੰਨੀ ਗਰਮੀ ਏ- ਮਨਮੋਹਨ ਨੇ ਆਖਿਆ । "ਹੱਛਾ ਨਵਾਬ ਸਾਹਿਬ ! ਵਿਕਟੋਰੀਆ ਮੇਰੀ ਏ ਕਿ ਤੁਹਾਡੀ ? ਮੇਹਰਬਾਨੀ ਕਰ ਕੇ ਥੱਲੇ ਉੱਤਰ ਜਾਉ ਤੇ ਲੈਫ਼ਟ ਰਾਈਟ ਕਰੋ, ਕਪਤਾਨ ਸਾਹਿਬ !' ਸ਼ਸ਼ੀ ਨੇ ਉੱਤਰ ਦਿੱਤਾ। ਦੋਹਾਂ ਦਿਲਾਂ ਵਿੱਚ ਕੋਲ ਕੋਲ ਬੈਠਿਆਂ ਚੁੰਢੀਆਂ ਵੱਜ ਰਹੀਆਂ ਸਨ। ਇੰਨੇ ਨੂੰ ਕੋਤਵਾਲ ਨੇ ਲਗਾਮ ਢਿੱਲੀ ਛੱਡ ਕੇ ਸ਼ਬਕਾਰਿਆ ਤੇ ਘੋੜਾ ਹਵਾ ਨਾਲ ਗੱਲਾਂ ਕਰਨ ਲਗ ਪਿਆ।
ਨਵਾਬ ਖ਼ਾਨ ਦੁਨੀਆਂ ਵਿੱਚ ਨਾਮ ਖੱਟਣ ਲਈ ਹਵਾ ਦੇ ਘੋੜੇ ਸਵਾਰ ਹੋਇਆ ਤੇ ਆਪਣੇ ਵਿੱਤੋਂ ਵੱਧ ਵਿਆਹ ਤੇ ਖ਼ਰਚ ਕੀਤਾ। ਦੋ ਦਿਨ ਵਾਹ ਵਾਹ ਹੋ ਗਈ।
ਮੁੰਡੇ ਨੂੰ ਘਰੋਂ ਨੱਸਿਆਂ ਅੱਜ ਦਸ ਦਿਨ ਹੋ ਗਏ ਹਨ ਪਰ ਇਨ੍ਹਾਂ ਨੇ ਹਵਾ ਤੱਕ ਨਹੀਂ ਨਿੱਕਲਣ ਦਿੱਤੀ। ਅੱਜ ਸਬੱਬ ਨਾਲ ਮੈਂ ਪੁੱਛ ਬੈਠਾ ਤੇ ਕੁਝ ਪਤਾ ਲੱਗਾ।
ਸੁਰੇਸ਼ ਪੱਕਾ ਹਿੰਦੂ ਸਮਾਜੀ ਸੀ ਤੇ ਜਦੋਂ ਉਹ ਅਚਲਾ ਬ੍ਰਹਮੂ ਸਮਾਜੀ ਲੜਕੀ ਦੇ ਹੱਥ ਦਾ ਖਾਣ ਲਈ ਮੰਨ ਗਿਆ ਤੇ ਉਸ ਨੇ ਕਿਹਾ ਕਿ ਆਪ ਦੇ ਹੱਥ ਦਾ ਖਾਣ ਤੋਂ ਮੈਨੂੰ ਘਿਰਣਾ ਆਵੇਗੀ ਇਹ ਤੁਹਾਨੂੰ ਕਿਸ ਤਰ੍ਹਾਂ ਸਮਝ ਆਈ । ਅਚਲਾ ਨੇ ਜਵਾਬ ਦਿੱਤਾ 'ਏਹੋ ਸਮਝਣਾ ਤਾਂ ਸੁਭਾਵਿਕ ਏ ਸੁਰੇਸ਼ ਬਾਬੂ ! ਆਪ ਜਿਹੇ ਇੱਕ ਉੱਚੀ ਸ਼ਖਸੀਅਤ ਆਦਮੀ ਦੇ ਹਮੇਸ਼ਾਂ ਤੋਂ ਚੱਲੇ ਆਏ ਸਮਾਜਿਕ ਸੰਸਾਰਿਕ ਖ਼ਿਆਲ ਅਚਾਨਕ ਇੱਕ ਹੀ ਦਿਨ ਵਿੱਚ ਬਿਨਾਂ ਕਿਸੇ ਕਾਰਨ ਦੇ ਹਵਾ ਹੋ ਜਾਣਗੇ, ਇਹ ਗੱਲ ਸੋਚਣੀ ਕੀ ਸੁਭਾਵਿਕ ਏ ?
ਮੈਂ ਅੱਜ ਤੱਕ ਆਪਣੇ ਮਜ਼ਦੂਰਾਂ ਨੂੰ ਕਦੇ ਕਿਸੇ ਗੱਲ ਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ, ਪਰ ਅੱਜ ਕੱਲ੍ਹ ਹਵਾ ਈ ਕੁਝ ਐਸੀ ਉਲਟੀ ਚੱਲ ਪਈ ਏ ਕਿ ਕੁਝ ਪੁੱਛੋ ਈ ਨਾ।
ਸਕੂਲ ਦੀਆਂ ਤਿੰਨ ਘੰਟੀਆਂ ਵੀ ਨਹੀਂ ਮੁੱਕੀਆਂ ਸਨ ਕਿ ਹੁਕਮ ਆ ਗਿਆ। ਲੈ ਅੱਜ ਤੀਸਰੀ ਘੰਟੀ ਵੱਜਣ ਤੇ ਸਕੂਲ ਵਿੱਚ ਛੁੱਟੀ ਹੋ ਜਾਇਗੀ, ਤਾਂ ਕਿ ਵਿਦਿਆਰਥੀ ਹਾਕੀ ਦਾ ਮੈਚ ਵੇਖ ਸਕਣ ਤੇ ਉੱਥੇ ਆਪਣੇ ਸਕੂਲ ਦੀ ਟੀਮ ਨੂੰ ਹੱਲਾ-ਸ਼ੇਰੀ ਦੇਣ।
ਅੱਜ ਪੈਸੇ ਦੀ ਕੋਲ ਘਾਟ ਨਹੀਂ, ਪਰ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਟਕ ਰਿਹਾ ਸੀ। ਤਦੋਂ ਉਸ ਕੋਲ ਪੈਸਾ ਨਹੀਂ ਸੀ, ਪਰ ਅੱਜ ਉਸ ਦੀ ਆਤਮਾ ਪੀੜਤ ਹੈ। ਜਿਸ ਦਿਨ ਦਾ ਉਹ ਆਤਮਾ ਉਸ ਦੇ ਅੰਦਰ ਇੱਕ ਨਵੀਂ ਚੇਟਕ ਲਾ ਗਿਆ ਹੈ, ਉਸ ਦੀ ਨੀਂਦਰ ਤੇ ਭੁੱਖ ਹਰਾਮ ਹੋ ਰਹੀ ਹੈ।
ਬਸ ਮੈਨੂੰ ਹੁਣ ਤੋਂ ਹੀ ਸੋਚ ਰੱਖਣਾ ਚਾਹੀਦਾ ਹੈ, ਕਿ ਕੀ ਬਿਆਨ ਦੇਣੇ ਹਨ- ਅਜਿਹੇ ਸੁਚੱਜੇ ਢੰਗ ਨਾਲ, ਕਿ ਜਿਸ ਕਰਕੇ ਮੇਰੇ ਉੱਤੇ ਕੋਈ ਹਰਫ਼ ਨਾ ਆ ਸਕੇ।
ਦੁਨੀਆਂ ਵਿੱਚ ਪੜ੍ਹਾਕੂਆਂ ਤੇ ਘੋਟੇ ਲਾਉਣ ਵਾਲਿਆਂ ਤੇ ਡਿਗਰੀਦਾਰਾਂ ਦੀ ਓਨੀਂ ਮੰਗ ਨਹੀਂ ਜਿਨੀ ਚੰਗੇ ਜਥੇ ਵਾਲੇ ਸਿਆਣੇ ਹਰ ਮਸਾਲੇ ਪਿਪਲਾ ਮੂਲ ਕੰਮ ਕਰ ਬੰਦਿਆਂ ਦੀ ਲੋੜ ਹੈ।
ਹੁਣ ਜਿਹੜਾ ਕੰਮ ਬਾਕੀ ਸੀ, ਉਹ ਰਹਿ ਗਿਆ ਇਹ ਸੋਚਣਾ ਕਿ ਕਿਸ ਤਰ੍ਹਾਂ ਇਸ ਦਾ ਮੁੱਢ ਬੰਨ੍ਹਿਆ ਜਾਵੇ ਤੇ ਕਿਹੜੇ ਢੰਗ ਨਾਲ ਉਰਵਸ਼ੀ ਦੀ ਮਾਂ ਤੀਕ ਰਸਾਈ ਹੋਵੇ, ਪਰ ਇਸ ਬਾਰੇ ਬਹੁਤ ਫਿਕਰ ਦੀ ਉਸ ਨੂੰ ਲੋੜ ਨਹੀਂ ਸੀ, ਜਦ ਕਿ ਜੱਗੇ ਵਰਗਾ ਹਰ ਫਨ ਮੌਲਾ ਉਸ ਦੇ ਕੋਲ ਸੀ।
ਬਾਬਾ ! ਰਾਹੋਂ ਲਾਂਭੇ ਹੋ ਜਾ, ਜਾਂ ਨਵਿਆਂ ਦੇ ਨਾਲ ਖਲੋ ਜਾ। ਪਿਛਲੀਆਂ ਲਹਿਰਾਂ ਕਿੱਥੇ ਗਈਆਂ, ਇਹ ਹੁਣ ਹੰਭਲੇ ਮਾਰਨ ਪਈਆਂ, ਅਗਲੀਆਂ ਹੋਰ ਤਿਆਰ, ਸਮੇਂ ਦੀ ਨਵੀਉਂ ਨਵੀਂ ਬਹਾਰ।