ਬਹੁਤੀਆਂ ਘੋਖਾਂ ਪੁੱਟਣ ਦੀ ਮੈਨੂੰ ਲੋੜ ਨਹੀਂ, ਨਾ ਹੀ ਮੈਂ ਜ਼ਾਤ ਪਾਤ ਦੀ ਪਾਬੰਦ ਹਾਂ, ਪਰ ਦੋ ਗੱਲਾਂ ਨੇ, ਜਿਨ੍ਹਾਂ ਬਾਬਤ ਮੈਂ ਪੂਰੀ ਖੋਜ ਕਰਨੀ ਹੈ, ਇਸ ਦਾ ਭਾਰ ਮੈਂ ਤੁਹਾਡੇ ਤੇ ਸੁੱਟਣਾ ਚਾਹੁੰਦੀ ਹਾਂ।
ਤੂੰ ਕਿਸੇ ਦੀ ਗੱਲ ਸੁਣਦਾ ਹੀ ਨਹੀਂ, ਸਾਰਾ ਦਿਨ ਘੋਗਲ ਕੰਨਾ ਬਣ ਕੇ ਬੈਠਾ ਰਹਿੰਦਾ ਹੈ ।
ਕੱਲ੍ਹ ਸਾਡੇ ਗੁਆਂਢੀ ਦਾ ਕਿਸੇ ਨੇ ਘੋਗਾ ਚਿੱਤ ਕਰ ਦਿੱਤਾ।
ਸਾਨੂੰ ਗਯਾਨ ਦੇ ਖੂਹਾਂ ਵਿੱਚ ਦੇਇ ਧੱਕੇ, ਆਪ ਮਾਲਣ ਦੇ ਰੋੜ੍ਹ ਵਿੱਚ ਵਹਿ ਗਿਉਂ ਵੇ ! ਡੰਗਰ ਚਾਰਦਾ ਵੜ ਗਿਓ ਸ਼ੀਸ਼ ਮਹਿਲੀ, ਘੋਟ ਘੋਟ ਗੱਲਾਂ ਕਰਨ ਡਹਿ ਗਿਓਂ ਵੇ !
ਜਿੰਨੀ ਮਿਠਾਈ ਆਈ, ਮੈਂ ਇੱਕੋ ਦਿਨ ਲਗ ਕੇ ਖਾ ਛੱਡੀ, ਘੋਟ ਘੋਟ ਕੇ ਪੀਣਾਂ ਮੈਨੂੰ ਚੰਗਾ ਨਹੀਂ ਲਗਦਾ; ਹੈ ਸੀ ਵੀ ਥੋੜੀ ਜਿਹੀ।
ਬੱਚੇ ਨੂੰ ਰੋਂਦੇ ਰੋਂਦੇ ਘੋਟੂ ਪੈ ਗਿਆ, ਪਰ ਉਸ ਜ਼ਰਾ ਪਰਵਾਹ ਨਾ ਕੀਤੀ।
ਘੋਰ ਤਪ ਨਾਰ ਦਾ ਜਾਇ ਬੇਕਾਰ ਨਾ, ਹੋਰ ਥੇ 'ਚਾਤ੍ਰਿਕ' ਝਾਤੀਆਂ ਮਾਰ ਨਾ।
ਦਿਆਲੇ ਨੂੰ ਅੰਦਰਲੇ ਗਮਾਂ ਨੇ ਖਾਣਾ ਅਤੇ ਬਾਹਰੋਂ ਨਸ਼ਿਆਂ ਨੇ ਬੇ ਦਰਦੀ ਨਾਲ ਪੀਣਾ ਸ਼ੁਰੂ ਕਰ ਦਿੱਤਾ । ਭਰੇ ਸਰੀਰ ਵਾਲਾ ਤਵੀਤ ਹੋ ਗਿਆ। ਅਫੀਮ ਤੋਂ ਦਿਆਲਾ ਸੁੱਕ ਕੇ ਸੁਲਫਾ ਅਤੇ ਸੁਲਫੇ ਤੋਂ ਸਿਗਰਟਾਂ ਦੇ ਬਸ ਨੇ ਉਸ ਨੂੰ ਬਹੁਤ ਘੋਰੀ ਕਰ ਸੁੱਟਿਆ।
ਪਤਾ ਨਹੀਂ ਮੋਹਨ ਨੇ ਸਾਡੇ ਮੁੰਡੇ ਨੂੰ ਕੀ ਘੋਲ ਕੇ ਪਿਲਾ ਦਿੱਤਾ ਹੈ । ਉਹ ਉਸ ਦੇ ਘਰੋਂ ਹਟਣ ਦਾ ਨਾਂ ਨਹੀਂ ਲੈਂਦਾ ; ਉਸ ਮਗਰ ਲੱਟੂ ਹੋਇਆ ਫਿਰਦਾ ਹੈ।
ਉਹ ਸੁਪਨਿਆਂ ਦੇ ਪਿਆਰੇ ਨਜ਼ਾਰੇ, ਸੁਖਾਂ ਤੇ ਸਵਰਗਾਂ ਦੇ ਲਾਰੇ, ਪਲਕ ਖੁਲ੍ਹੀ ਤਾਂ ਕੀ ਤਕਿਆ, ਕੋਈ ਸਾਰੇ ਹੀ ਪੀ ਗਿਆ ਘੋਲ ਕੇ।
ਮਹਿੰਗਾਈ ਕਾਰਨ ਮਸਾਂ ਘੋੜੇ ਕੰਨ ਬਰਾਬਰ ਹੁੰਦੇ ਹਨ।
ਭਰੇ ਵਾਤ ਚਉਲ ਤੇ ਬੈਠੀ, ਨਾ ਪੁਣ ਪੂਤ ਪਰਾਏ । ਪਿਛੋਂ ਕੰਡੀ ਗੱਲ ਨ ਚੰਗੀ, ਕੋਈ ਤੂੰ ਭੀ ਪੇਟੋਂ ਜਾਏ।