ਫਿਰ ਤੁਹਾਡੀ ਇਹ ਮਾਂ ਬਣਨ ਵਾਲੀ ਕਹਾਣੀ ਸੁਣ ਕੇ ਕੀ ਦੱਸਾਂ ਮੇਰੇ ਦਿਲ ਤੇ ਕਿਹੋ ਜੇਹਾ ਅਸਰ ਹੋਇਆ ਹੈ। ਮੈਂ ਨਹੀਂ ਸਮਝ ਸਕਦਾ ਕਿ ਮਨੁੱਖੀ ਜਾਮੇ ਵਿੱਚ ਆ ਕੇ ਕੋਈ ਇਨਸਾਨ ਇਤਨੀ ਘਾਲਣਾ ਕਿਸੇ ਪਰਾਏ ਲਈ ਘਾਲ ਸਕਦਾ ਹੈ।
ਪਾ ਤ੍ਰੇਲ ਨਾ ਉਠਦਿਆਂ ਚਾਵਾਂ ਤੇ, ਸੁਟ ਲੂਣ ਨ ਔਲਿਆਂ ਘਾਵਾਂ ਤੇ, ਲੁਕ ਲੁਕ ਕੇ ਗੇਹੜੇ ਮਾਰਨ ਦੀ, ਤੂੰ ਸਿਖ ਲਈ ਨਵੀਂ ਅਦਾ ਕੀ ਏ ?
ਆਮ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਨਨਾਣ ਭਰਜਾਈ ਦੀ ਚੰਗੀ ਨਹੀਂ ਲਗਦੀ, ਪਰ ਚੰਨੋ ਤੇ ਭਜਨੋ ਦੇ ਘਿਉ ਸ਼ੱਕਰ ਹੋਣ ਦਾ ਖ਼ਾਸ ਕਾਰਨ ਸੀ। ਚੰਨੋ ਮਾਂ ਅਤੇ ਭੈਣ ਦੇ ਪਿਆਰ ਤੋਂ ਸੱਖਣੀ ਸੀ । ਉਹਦੇ ਲਈ ਸੱਖਣੇ ਘਰ ਅਤੇ ਦਿਲ ਵਿੱਚ ਭਜਨੋ ਭਾਬੀ, ਸਹੇਲੀ, ਮਾਂ ਅਤੇ ਭੈਣ ਬਣ ਕੇ ਵਸ ਗਈ ਸੀ।
ਨੌਕਰ ਕੋਈ ਹੀ ਚੰਗਾ ਹੁੰਦਾ ਹੈ, ਨਹੀਂ ਤਾਂ ਸਾਰੇ ਹੀ ਹੱਡ-ਰੱਖ ਹੁੰਦੇ ਹਨ। ਭਾਵੇਂ ਘਿਉ ਦੇ ਕੁੱਪੇ ਰੁੜ੍ਹ ਜਾਣ, ਉਨ੍ਹਾਂ ਨੂੰ ਕੀ।
ਬਾਬੂ ਹੋਰਾਂ ਦਾ ਸਾਰਾ ਟੱਬਰ ਘਿਓ ਖਿਚੜੀ ਹੋ ਕੇ ਰਹਿੰਦਾ ਹੈ।
ਰਵੀ ਦੇ ਵਿਦੇਸ਼ੋਂ ਵਾਪਸ ਆਉਣ 'ਤੇ ਉਸਦੀ ਮਾਂ ਨੇ ਘਿਓ ਦੇ ਦੀਵੇ ਬਾਲੇ।
ਸੰਸਾਰ ਦਾ ਤਰੀਕਾ ਇਹ ਹੈ ਕਿ ਜੇ ਜ਼ਰਾ ਦਬਕ ਜਾਉ ਤਾਂ ਹੋਰ ਘਿਸ ਚਾੜ੍ਹਦੇ ਹਨ ਤੇ ਅੱਗੋਂ ਆਕੜ ਜਾਉ ਤਾਂ ਚੁੱਪ ਕਰ ਜਾਂਦੇ ਹਨ।
ਸ਼ਾਇਦ ਪਾਰਵਤੀ ਨੂੰ ਵੀ ਰਾਤ ਦੀ ਖ਼ਬਰ ਮਿਲ ਚੁੱਕੀ ਸੀ—ਉਹ ਏਦੂੰ ਅੱਗੇ ਨਾ ਬੋਲ ਸਕੀ ਤੇ ਭੁੰਜੇ ਹੀ ਬੈਠ ਗਈ—ਉਸ ਦੀ ਹਾਲਤ ਵੇਖਣ ਦੀ ਤਾਕਤ ਸ਼ਾਇਦ ਰਾਇ ਸਾਹਿਬ ਤੋਂ ਬਿਨਾਂ ਹੋਰ ਕਿਸੇ ਵਿੱਚ ਨਹੀਂ ਸੀ। ਰੋਂਦਿਆਂ ਰੋਂਦਿਆਂ ਉਸ ਦੀ ਘਿੱਗੀ ਬੱਝ ਗਈ।
ਸਕੱਤ੍ਰ ਸੁਪ੍ਰਿੰਟੈਂਡੈਂਟ ਨਾਲ ਕੁਝ ਘੁਸਰ ਮੁਸਰ ਕਰਨ ਲੱਗ ਪਿਆ। ਸਾਰਾ ਸਟਾਫ਼ ਤੇ ਕਈ ਸਿਆਣੇ ਮੁੰਡੇ ਭਾਈ ਸਾਹਿਬ ਤੇ ਸਕੱਤ੍ਰ ਦੋਹਾਂ ਦੇ ਚਿਹਰਿਆਂ ਉੱਤੇ ਘਬਰਾਹਟ ਵੇਖ ਰਹੇ ਸਨ।
ਜਦ ਬੋਲ ਬੋਲ ਕੇ ਸਭ ਦੀਆਂ ਘੁੱਗਾਂ ਮਿਲ ਗਈਆਂ, ਤਾਂ ਨਸੀਮ ਤੇ ਉਸ ਦੀ ਮਾਂ ਇੱਕ ਇੱਕ ਥਾਲੀ ਸ਼ੰਕਰ ਦੀ ਤੇ ਵਿੱਚ ਇੱਕ ਇੱਕ ਰੁਪਈਆ ਨਕਦ ਰੱਖ ਕੇ ਉਨ੍ਹਾਂ ਵਿਚਾਲੇ ਆ ਖਲੋਤੀਆਂ।
ਮੁੰਡੇ ਨੂੰ ਸਾਕ ਹੋਣ ਦੀ ਆਸ ਨਹੀਂ ਸੀ, ਘਰ ਚੋਖੀ ਬਰਕਤ ਵਾਲਾ ਨਹੀਂ ਸੀ ਅਤੇ ਜ਼ਮੀਨ ਕੁੱਲ ਚਾਰ ਘੁਮਾਂ ਸੀ, ਸੋ ਮੁੰਡੇ ਦੇ ਪਿਉ ਨੇ ਵੀ ਘੁੱਗੀ ਨੱਪ ਲੈਣੀ ਚੰਗੀ ਸਮਝੀ।
ਦੋ ਵਾਰੀ ਉਸ ਨੇ ਮੇਰੇ ਨਾਲ ਵਧੀਕੀ ਕੀਤੀ ਹੈ; ਪਰ ਮੈਂ ਘੁੱਟ ਕਰ ਛੱਡਿਆ ਹੈ । ਆਖਰ ਕਿਸੇ ਗੱਲ ਦੀ ਹੱਦ ਵੀ ਹੁੰਦੀ ਹੈ।