ਪੁਲਿਸ ਨੇ ਮਾਰ-ਮਾਰ ਕੇ ਚੋਰ ਦਾ ਘਰ ਪੂਰਾ ਕਰ ਦਿੱਤਾ।
ਘਰ ਫਿਟਿਆ ਤੇ ਦਹਿਸਿਰ ਮਾਰਿਆ ਤੁਹਾਡੇ ਘਰ ਵਿਚ ਅਜੋੜਤਾ ਹੋਈ ਹੈ, ਤਦ ਹੀ ਬਾਹਰ ਦਿਆਂ ਨੂੰ ਉਂਗਲ ਕਰਨ ਦਾ ਹੀਆ ਹੋਇਆ ਹੈ । ਨਹੀਂ ਤੇ ਪਹਿਲਾਂ ਕਿਉਂ ਨਹੀਂ ਹੋਇਆ।
ਉਸ ਪਾਸ ਕੱਖ ਨਹੀਂ ਸੀ ਹੁੰਦਾ, ਪਰ ਦੋ ਸਾਲ ਵਿੱਚ ਹੀ ਉਸ ਨੇ ਘਰ ਬਣਾ ਲਿਆ ਹੈ। ਚੰਗੇ ਰੁਜ਼ਗਾਰ ਤੇ ਲੱਗਾ ਹੋਇਆ ਹੈ।
ਜਦੋਂ ਤੁਸੀਂ ਘਰ ਆ ਵੜਦੇ ਹੋ ਤਾਂ ਘਰ ਭਰਿਆ ਭਰਿਆ ਲੱਗਣ ਲੱਗ ਪੈਂਦਾ ਹੈ। ਤੁਹਾਡੇ ਬਿਨਾਂ ਇਹੋ ਘਰ ਮੈਨੂੰ ਖਾਣ ਨੂੰ ਪੈਂਦਾ ਹੈ।
ਉਹ ਆਪ ਰਾਤ ਪਰਦੇਸ ਗਿਆ ਹੋਇਆ ਸੀ, ਪਿੱਛੋਂ ਚੋਰਾਂ ਨੇ ਉਸ ਦਾ ਘਰ ਭੰਨ ਲਿਆ ਤੇ ਉਸਦਾ ਸਭ ਕੁਝ ਲੁੱਟਿਆ ਗਿਆ।
ਤੁਸੀਂ ਜਾਉ, ਝਬਦੇ ਜਾਓ ਤੇ ਜਾ ਕੇ (ਇਸ ਮੁਕੱਦਮੇ ਲਈ) ਚੰਗਾ ਜਿਹਾ ਵਕੀਲ ਕਰੋ । ਸਾਰਾ ਘਰ ਲੱਗ ਜਾਏ ਤੇ ਲਾ ਦਿਉ।
ਵੱਡੇ ਘਰਾਂ ਦੀਆਂ ਕਹਿੰਦੇ ਨੇ ਘਰੋੜੀਆਂ ਵੀ ਮਾਣ ਨਹੀਂ ਹੁੰਦੀਆਂ । ਅਜੇ ਵੀ ਹੈਸੀਅਤ ਦੇ ਲਿਹਾਜ਼ ਨਾਲ ਇਹ ਵੱਡੇ ਵੱਡੇ ਪਤਵੰਤਿਆਂ ਤੋਂ ਪਾਣੀ ਭਰਾ ਸਕਦੀਆਂ ਨੇ ।
ਪਿਤਾ ਨੇ ਆਪਣੇ ਨਾਲਾਇਕ ਪੁੱਤਰ ਨੂੰ ਗ਼ੁੱਸੇ ਵਿੱਚ ਕਿਹਾ, 'ਜੇਕਰ ਹੁਣ ਵੀ ਮੇਰਾ ਕਿਹਾ ਨਾ ਮੰਨਿਆਂ ਤਾਂ ਤੂੰ ਘਰੋਂ ਆਟਾ ਜਾਵੇਂਗਾ।'
ਇਸ ਕਿਆਮਤ ਦੀ ਗਰਮੀ ਵਿੱਚ ਘਰ 'ਚੋਂ ਕੱਢ ਦਿੱਤਾ ਸੂ, ਕਿਹੜੇ ਪਾਸੇ ਜਾਈਏ । ਪੈਸਾ ਉਂਞ ਪੱਲੇ ਨਹੀਂ ਜੁ ਹੋਰ ਕਿਤੇ ਈ ਜਾ ਸਿਰ ਲੁਕਾਂਦੇ । ਤਲਬਾਂ ਵੱਖਰੀਆਂ ਮਾਰ ਲਈਆਂ ਸੂ, ਤੇ ਘਰੋਂ ਘਾਟਾ ਅਸੀਂ ਉਂਜ ਗਏ।
ਉਸ ਨੂੰ ਆਖ, ਅਖੀਂ ਆ ਕੇ ਦੇਖ ਜਾਈਏ, ਸਾਨੂੰ ਕੂੰਜ ਦੇ ਵਾਂਗ ਕੁਰਲਾਂਦਿਆਂ ਨੂੰ, ਫੁੱਟ ਗਿਆ ਨਸੀਬਾਂ ਤੇ ਝੁਰਦਿਆਂ ਨੂੰ, ਘਰੋਂ ਕੱਢ ਬਰਕਤ ਪਛੋਤਾਂਦਿਆਂ ਨੂੰ।
ਮੈਂ ਹਾਲੀ ਪੂਰੀ ਗੱਲ ਵੀ ਨਹੀਂ ਸਾਂ ਕਰ ਸਕਿਆ ਕਿ ਉਨ੍ਹਾਂ ਘੜਿਆ ਘੜਾਇਆ ਜੁਆਬ ਦੇ ਕੇ ਮੈਨੂੰ ਮਗਰੋਂ ਲਾਹ ਦਿੱਤਾ।
ਸੇਵਾ ਸਿੰਘ ਚੁੱਪ ਕਰ ਗਿਆ। ਜੇ ਉਹ ਕੁਝ ਹੋਰ ਕਹਿੰਦਾ ਭੀ, ਤਾਂ ਉੱਥੇ ਸੁਣਨ ਵਾਲਾ ਕੌਣ ਸੀ ? ਬੀਬੀ ਦੇ ਨਾਲ ਉਸ ਦੀ ਭਰਜਾਈ ਵੀ ਤਾਂ ਮਿਲ ਗਈ ਸੀ, ਜਿਸ ਨੂੰ 'ਸੱਸ' ਅਖਵਾਣਾ ਅਤੇ ਨੂੰਹ ਉੱਤੇ ਹੁਕਮ ਕਰਨ ਦੀ ਲਾਲਸਾ ਨੇ ਇਤਨਾ ਮੁਗਧ ਕਰ ਲਿਆ ਸੀ ਕਿ ਉਹ ਝੱਟ ਰੋਟੀ ਤੇ ਪਟਕ ਦਾਲ ਵਾਂਗ ਘੜੀਉਂ ਚੌਥਾ ਪਹਿਰ ਨਹੀਂ ਸੀ ਹੋਣ ਦੇਣਾ ਚਾਹੁੰਦੀ।