ਕਦੇ ਉਹ ਕੁਝ ਕਹਿੰਦਾ ਹੈ ਤੇ ਕਦੇ ਕੁਝ। ਗੱਲ ਦਾ ਸਿਰ ਪੈਰ ਪਤਾ ਲੱਗਣ ਨਹੀਂ ਦਿੰਦਾ, ਘੱਟੇ ਕੌਡੀਆਂ ਰੁਲਾਈ ਜਾਂਦਾ ਏ।
ਵੱਡੀ ਦੇ ਸਿਰ ਨਾਲ ਹੀ ਘਰ ਪਿਆ ਵਸਦਾ ਹੈ। ਉਸ ਦੇ ਅੱਖਾਂ ਮੀਟਣ ਮਗਰੋਂ ਤੇ ਇਸ ਦੇ ਉੱਜੜਦਿਆਂ ਦੇਰ ਨਹੀਂ ਲੱਗਣੀ।
ਜਦੋਂ ਮੈਂ ਦੁਪਹਿਰੇ ਸੌਂ ਰਿਹਾ ਸਾਂ ਤਾਂ ਗਲੀ ਦੇ ਨਿਆਣਿਆਂ ਨੇ ਰੌਲਾ ਪਾ ਕੇ ਘਰ ਸਿਰ 'ਤੇ ਚੁੱਕ ਲਿਆ।
ਅਸੀਂ ਆਪਣੀਆਂ ਚੰਗੀਆਂ ਆਦਤਾਂ ਕਾਰਨ ਹਰ ਕਿਸੇ ਦੇ ਦਿਲ ਵਿੱਚ ਘਰ ਕਰ ਸਕਦੇ ਹਾਂ।
ਇਸ ਪਿੱਛੇ ਲੱਗ ਕੇ ਕਿਉਂ ਘਰ ਗਾਲਣ ਲੱਗਾ ਹੈਂ, ਇਹ ਮੁਕੱਦਮਾ ਨਾ ਕਰ।
ਇਹ ਭੀ ਇੱਕ ਮੁਕਾਲਾ ਮਲਿਆ ਈ, ਤੂੰ ਤੇ ਸਾਡੇ ਘਰ ਬੜਾ ਕਪੁੱਤਰ ਜੰਮਿਆ ਹੈਂ । ਘਰ ਦਾ ਨਾਂ ਹੀ ਡੋਬ ਦਿੱਤਾ ਈ।
ਹੁਣ ਨੌਕਰੀ ਤੇ ਤੇਰੀ ਲੱਗ ਗਈ ਹੈ ; ਕੁਝ ਘਰ ਦਾ ਬਾਨ੍ਹਣੂੰ ਵੀ ਬੰਨ੍ਹ।
ਵੇਖੋ ! ਜੱਟ ਜਾਤ ਵੀ ਕੇਡੀ ਖਚਰੀ ਹੋ ਗਈ ਏ, ਸੌਖੇ ਨਹੀਂ ਜੇ ਮਰਦੇ । ਇਕ ਪੈਸੇ ਹੱਥੋਂ ਦਿਉ, ਪਿੱਛੋਂ ਮਗਰ ਮਗਰ ਖਰਾਬ ਹੁੰਦੇ ਫਿਰੋ। ਫੇਰ ਕਹਿੰਦੇ ਨੇ ਵਿਆਜ ਵੀ ਨਾ ਲਿਖੋ, ਕਿੱਡੇ ਅੰਞਾਣੇ ਬਣਦੇ ਨੇ ਘਰ ਨੂੰ।
ਹਰ ਕੋਈ ਆਪਣੇ ਘਰ ਨੂੰ ਸਿਆਣਾ ਹੈ, ਆਪਣਾ ਨੁਕਸਾਨ ਕੋਈ ਵੀ ਨਹੀਂ ਕਰਦਾ। ਉਹ ਲੋਕ ਪਰਉਪਕਾਰੀ ਹਨ ਜਿਹੜੇ ਆਪਣਾ ਵਿਗਾੜ ਕੇ ਬਿਗਾਨਾ ਸੰਵਾਰਦੇ ਹਨ।
ਸੱਸ ਨੇ ਸੁਭਦਾਂ ਨੂੰ ਕਿਹਾ—ਨੀ ਤੂੰ ਮੇਰਾ ਕੱਲਾ ਪੁਤ੍ਰ ਖਾ ਲਿਆ, ਨੀ ਆਈਓਂ ਤੇ ਸਾਡੇ ਘਰ ਵਰਾਲ ਪਿਆ । ਉਜਾੜ ਘੱਤਿਓ ਈ ਸਾਨੂੰ ।
ਇਹ ਜਨਾਨੀ ਉਸ ਦੀ ਵਿਆਂਹਦੜ ਨਹੀਂ, ਐਵੇਂ ਘਰ ਪਾਈ ਹੋਈ ਹੈ।
ਤੂੰ ਦਿਲ ਲਾ ਕੇ ਕੰਮ ਕਰ। ਅੱਜ ਜੇ ਤੂੰ ਸਾਰੀ ਜ਼ਮੀਨ ਵਾਹ ਦਿੱਤੀ ਤਾਂ ਮੈਂ ਵੀ ਤੇਰਾ ਘਰ ਪੂਰਾ ਕਰ ਦਿਆਂਗੀ, ਤੇਰੀ ਜਾਨ ਮਾਰੀ ਦਾ ਪੂਰਾ ਹੱਕ ਚੁਕਾਵਾਂਗੀ।