ਚੌਧਰੀ ਕੋਈ ਐਵੇਂ ਨਹੀਂ । ਚਹੁੰ ਬੰਦਿਆਂ ਵਿੱਚ ਬਹਿਣ ਵਾਲਾ ਆਦਮੀ ਏ।
ਜਿਉਂ ਜਿਉਂ ਉਸ ਦੀ ਜਵਾਨੀ ਫੁੱਟਦੀ ਆ ਰਹੀ ਹੈ, ਉਸ ਦੇ ਚਹੇ ਖੁੱਲ੍ਹਦੇ ਜਾ ਰਹੇ ਹਨ। ਅੱਖ ਦੀ ਸ਼ਰਮ ਉਸ ਦੀ ਗਵਾਚੀ ਜਾਂਦੀ ਹੈ।
ਅੰਮ੍ਰਿਤਸਰ ਦਾ ਨਾਂ ਪਹਿਲਾਂ ਗੁਰੂ ਰਾਮ ਦਾਸ ਦਾ ਚੱਕ ਸੀ ਕਿਉਂਕਿ ਇਹ ਉਨ੍ਹਾਂ ਨੇ ਬੰਨ੍ਹਿਆਂ ਸੀ।
ਛਪਣ ਲਈ ਆਉਂਦੀਆਂ ਨੇ, ਜਿਨ੍ਹਾਂ ਨੂੰ ਵੇਖ ਕੇ ਵੱਡੇ ਵੱਡੇ ਕੰਪਾਜ਼ੀਟਰਾਂ ਦੀ ਚੱਕਰੀ ਭਉਂ ਜਾਂਦੀ ਏ।
ਇਸ ਗਲੀ ਵਿੱਚ ਜੋ ਤੂੰ ਚੱਕਰ ਬੰਨ੍ਹ ਰਖਿਆ ਹੈ, ਇਹ ਠੀਕ ਨਹੀਂ । ਧੀਆਂ ਭੈਣਾਂ ਹਰ ਕਿਸੇ ਦੀਆਂ ਸਾਂਝੀਆਂ ਹਨ।
ਅੱਜ ਤੇ ਮੈਂ ਬੜਾ ਲੰਮਾ ਚੱਕਰ ਮਾਰਿਆ ਹੈ। ਸਾਰਾ ਸ਼ਹਿਰ ਹੀ, ਸਮਝੋ, ਫਿਰ ਆਇਆ ਹਾਂ।
ਉਰਵਸ਼ੀ ਦਾ ਰੋਟੀ ਖਾਣ ਤੋਂ ਇਨਕਾਰ ਤਾਂ ਪ੍ਰਭਾ ਦੇਵੀ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ ਜਦ ਕਿ ਅੱਗੇ ਵੀ ਕਈ ਵਾਰੀ ਨਾ ਦਿਲ ਹੋਣ ਤੇ ਨਹੀਂ ਸੀ ਖਾਇਆ ਕਰਦੀ, ਪਰ ਉਹ ਕੱਲ੍ਹ ਸ਼ਾਮ ਵਾਲਾ ਇਨਕਾਰ, ਉਸ ਨੇ ਤਾਂ ਪ੍ਰਭਾ ਦੇਵੀ ਨੂੰ ਚੱਕਰ ਵਿੱਚ ਹੀ ਪਾ ਦਿੱਤਾ।
...ਸਿਆਣੇ ਕਹਿੰਦੇ ਨੇ-ਯਾਰ ਦੀ ਯਾਰੀ ਨਾਲ ਮਤਲਬ ਕਿ ਐਬਾਂ ਨਾਲ ! ਹਾਂ, ਕੀ ਮਾਮਲਾ ਏ, ਜ਼ਰਾ ਖੋਲ੍ਹ ਕੇ ਦੱਸ ਨਾ। ਮਾਮਲਾ ਕੀਹ ਦੱਸਾਂ ਪ੍ਰਕਾਸ਼, ਮੈਂ... ਮੈਂ ਇੱਕ ਚੱਕਰ ਜੇਹੇ ਵਿੱਚ ਫਸ ਗਿਆ ਸਾਂ ।
ਸਾਰੇ ਪ੍ਰੈੱਸ ਵਿੱਚ ਕਹੁ ਖਾਂ ਕੰਮ ਵਿੱਚ ਕੋਈ ਮੇਰਾ ਮੁਕਾਬਲਾ ਕਰ ਜਾਵੇ। ਐਸੀਆਂ ਐਸੀਆਂ ਚੀਜ਼ਾਂ ਛਪਣ ਲਈ ਆਉਂਦੀਆਂ ਨੇ, ਜਿਨ੍ਹਾਂ ਨੂੰ ਵੇਖ ਕੇ ਵੱਡੇ ਵੱਡੇ ਕੰਪਾਜ਼ੀਟਰਾਂ ਦੀ ਚੱਕਰੀ ਭਉਂ ਜਾਂਦੀ ਏ।
ਉਸ ਤੋਂ ਮੈਂ ਸਦਾ ਕੰਨੀ ਕਤਰਾਂਦਾ ਹਾਂ ਕਿਉਂਕਿ ਉਹ ਸਦਾ ਲੰਮੀ ਚੱਕੀ ਝੋ ਬਹਿੰਦਾ ਹੈ; ਗੱਲ ਥੋੜੇ ਵਿੱਚ ਮੁਕਾਂਦਾ ਹੀ ਨਹੀਂ।
ਮੱਕੜੀ ਸਾਰੀ ਫਸਲ ਚੱਟ ਕਰ ਗਈ ਹੈ।
ਸੁਣ ਵੇ ਬੀਬਾ, ਕਦੀ ਮੂੰਹੋਂ ਉਭਾਸਰੀਦਾ ਨਹੀਂ ਏਸੇ ਡਰ ਦੇ ਮਾਰਿਆਂ । ਚੱਟ ਚੁੰਮ ਕੇ ਰਖਨੀ ਆਂ, ਕਦੀ ਫੁੱਲ ਦੀ ਨਹੀਂ ਲਾਈ... ਏਹਨਾਂ ਹੱਥਾਂ ਨਾਲ ਕਦੀ ਪਟਕੀ ਨਹੀਂ ਮਾਰੀ।