ਡਾਕਟਰ ਅਨੰਦ ਦੇ ਸਿਰ ਤੋਂ ਵੀ ਏਹ ਸਮੇਂ ਦਾ ਪੰਛੀ ਲੰਘਦਾ ਗਿਆ, ਆਪਣੀਆਂ ਛੋਹਾਂ ਨਾਲ ਉਸ ਦੇ ਜੀਵਨ ਵਿਚ ਉਚਾਈਆਂ ਨਿਵਾਈਆਂ ਲਿਆਉਂਦਾ ਚਲਾ ਗਿਆ, ਪਰ ਜੇਹੜੀ ਗੱਲ ਅਸਲੋਂ ਹੀ ਲੋਕਾਂ ਦੇ ਦਿਮਾਗ ਨੂੰ ਚੱਕਰਾ ਦੇਣ ਵਾਲੀ ਹੋਈ, ਉਹ ਇਹ ਕਿ ਡਾਕਟਰ ਅਨੰਦ ਵਰਗਾ ਤਿਆਗੀ ਤੇ ਨਿਸ਼ਕਾਮ ਬੰਦਾ ਹੁਣ ਪਹਿਲਾਂ ਵਰਗੀ ਤੰਗੀ ਦੀ ਹਾਲਤ ਵਿੱਚ ਨਹੀਂ ਸੀ ਰਿਹਾ।